ਪੜਚੋਲ ਕਰੋ
Advertisement
ਆਖਰ ਇਸ ਦੇਸ਼ ਨੂੰ ਵੀ ਨਸੀਬ ਹੋਇਆ ਇੰਟਰਨੈੱਟ, ਭਾਰਤ ਤੋਂ 175 ਗੁਣਾ ਮਹਿੰਗਾ ਡੇਟਾ
ਚੰਡੀਗੜ੍ਹ: ਅਫ਼ਰੀਕਨ ਦੇਸ਼ ਕਿਊਬਾ ਨੂੰ ਵੀ ਆਖ਼ਰਕਾਰ ਇੰਟਰਨੈੱਟ ਸੇਵਾ ਮਿਲ ਹੀ ਗਈ। ਵੀਰਵਾਰ ਨੂੰ ਇੱਥੇ ਸਾਰੇ ਨਾਗਰਿਕਾਂ ਲਈ ਪਹਿਲੀ ਵਾਰ 3G ਇੰਟਰਨੈਟ ਸੇਵਾ ਸ਼ੁਰੂ ਕੀਤੀ ਗਈ। ਇਹ ਦੁਨੀਆ ਦਾ ਆਖ਼ਰੀ ਦੇਸ਼ ਹੈ, ਜਿੱਥੇ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਗਈ ਹੈ। ਕਿਊਬਾ ਦੀ ਟੈਲੀਕਾਮ ਕੰਪਨੀ ETECSA ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇੱਥੇ ਪਹਿਲਾਂ ਵੀ ਇੰਟਰਨੈੱਟ ਮੌਜੂਦ ਸੀ ਪਰ ਇਸ ਦਾ ਇਸਤੇਮਾਲ ਸਾਰੇ ਲੋਕ ਨਹੀਂ ਕਰ ਪਾਉਂਦੇ ਸੀ।
4GB ਡੇਟਾ ਦਾ ਕੀਮਤ 2100 ਰੁਪਏ
ਕਿਊਬਾ ਵਿੱਚ ਇੰਟਰਨੈੱਟ ਸੇਵਾ ਸ਼ੁਰੂ ਕਰਨ ਵਾਲੀ ਕੰਪਨੀ ਨੇ ਇਸ ਦੇ ਪਲਾਨ ਵੀ ਜਾਰੀ ਕੀਤੇ ਹਨ। ਇਸ ਮੁਤਾਬਕ ਕਿਊਬਾ ਦੇ ਨਾਗਰਿਕਾਂ ਨੂੰ ਹਰ ਮਹੀਨੇ 30 ਡਾਲਰ (2100 ਰੁਪਏ) ਦਾ ਪਲਾਨ ਮਿਲੇਗਾ। ਇੰਨੇ ਵਿੱਚ ਸਿਰਫ 4GB 3G ਡੇਟਾ ਹੀ ਮਿਲੇਗਾ।
ਕਿਊਬਾ ਦੀ ਆਬਾਦੀ 1.12 ਕਰੋੜ ਹੈ। ਇਨ੍ਹਾਂ ਵਿੱਚੋਂ ਸਿਰਫ 50 ਲੱਖ ਲੋਕ ਹੀ ਮੋਬਾਈਲ ਫੋਨ ਇਸਤੇਮਾਲ ਕਰਦੇ ਹਨ। ਜ਼ਿਆਦਾਤਰ ਲੋਕ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇੱਕ ਰਿਪੋਰਟ ਮੁਤਾਬਕ ਕਿਊਬਾ ਵਿੱਚ ਮਹੀਨੇ ਦੀ ਔਸਤਨ ਮਜ਼ਦੂਰੀ ਹੀ ਲਗਪਗ 30 ਡਾਲਰ ਹੈ, ਜਦਕਿ ਕਈਆਂ ਨੂੰ ਤਾਂ ਇਸ ਤੋਂ ਵੀ ਘੱਟ ਪੈਸੇ ਮਿਲਦੇ ਹਨ। ਲਿਹਾਜ਼ਾ, ਇੰਟਰਨੈੱਟ ਦੀ ਏਨੀ ਕੀਮਤ ਇੱਥੋਂ ਦੇ ਲੋਕਾਂ ਲਈ ਜ਼ਿਆਦਾ ਮਹਿੰਗੀ ਹੋ ਸਕਦੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement