ਪੜਚੋਲ ਕਰੋ
Advertisement
ਭਾਰਤ ’ਚ ਘਟੀ iPhones ਦੀ ਦੀਵਾਨਗੀ, ਮੰਗ 'ਚ ਗਿਰਾਵਟ
ਚੰਡੀਗੜ੍ਹ: ਭਾਰਤ ਵਿੱਚ ਨਵੇਂ ਆਈਫੋਨ ਤੇ ਐਪਲ ਆਈਫੋਨ XS ਮੈਕਸ ਦੀ ਮੰਗ ਘੱਟ ਹੋ ਗਈ ਹੈ। ਇਸ ਗੱਲ ਨੂੰ ਦੇਸ਼ ਦੇ ਰਿਟੇਲਰਜ਼ ਨੇ ਵੀ ਸਵੀਕਾਰਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲੇ ਹਫ਼ਤੇ ਦੀ ਵਿਕਰੀ ਬਾਅਦ ਅੱਧ ਤੋਂ ਵੱਧ ਫੋਨ ਨਹੀਂ ਵਿਕੇ। ਇਸ ਤੋਂ ਪਹਿਲਾਂ ਦੀ ਜੇ ਗੱਲ ਕੀਤੀ ਜਾਏ ਤਾਂ ਐਪਲ ਆਈਫੋਨ ਲੈਣ ਲਈ ਲੋਕ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਸਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ। ਐਪਲ ਨੇ ਕਈ ਲੱਖ ਯੂਨਿਟ ਭਾਰਤ ਵਿੱਚ ਵੇਚਣ ਲਈ ਭੇਜੇ ਤਾਂ ਕਿ ਵਿਕਰੀ ਦੌਰਾਨ ਫੋਨ ਦੀ ਕਮੀ ਨਾ ਆਏ ਪਰ ਇਸ ਵਾਰ ਤਾਂ ਨਾ ਫੋਨ ਵਿਕੇ ਤੇ ਨਾ ਹੀ ਸੇਲ ਵਧੀ।
ਪੂਰੇ ਦੇਸ਼ ਵਿੱਚ ਐਪਲ ਪ੍ਰੀਮੀਅਮ ਰਿਸੇਲਰ ਚੇਨ ਦੇ ਤਕਰੀਬਨ 1500 ਸਟੋਰ ਹਨ। ਕੰਪਨੀ ਦੀ ਸੀਨੀਅਰ ਅਧਿਕਾਰੀਆਂ ਮੁਤਾਬਕ ਕੰਪਨੀ ਦੇ 40 ਤੋਂ 50 ਸਟਾਕ ਵਿਕੇ ਹੀ ਨਹੀਂ। ਪਿਛਲੇ ਸਾਲ ਲਾਂਚ ਹੋਏ ਆਈਫੋਨ 8 ਦੀ ਡਿਮਾਂਡ ਇਸ ਸਾਲ ਦੇ ਮਾਡਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਸੀ। ਭਾਰਤ ਵਿੱਚ ਇਸ ਵਾਰ ਆਈਫੋਨ XS ਤੇ XS ਮੈਕਸ ਦੀ ਸਿਰਫ 50 ਤੋਂ 60 ਫੀਸਦੀ ਹੀ ਵਿਕਰੀ ਹੋਈ। ਏਨੀ ਸੇਲ ਤਾ ਪਿਛਲੇ ਸਾਲ ਸਿਰਫ ਤਿੰਨ ਦਿਨਾਂ ਅੰਦਰ ਹੋ ਗਈ ਸੀ।
ਜ਼ਿਆਦਾਤਰ ਆਈਫੋਨ XS ਮੈਕਸ ਦੀ ਡਿਮਾਂਡ ਹੈ ਜੋ 256 GB ਮਾਡਲ ਨਾਲ ਆਉਂਦਾ ਹੈ। ਫੋਨ ਦੀ ਕੀਮਤ 1,24,900 ਰੁਪਏ ਹੈ। ਪਿਛਲੇ ਸ਼ੁੱਕਰਵਾਰ ਐਪਲ ਨੇ ਭਾਰਤ ਵਿੱਚ ਐਪਲ ਆਈਫੋਨ XS ਤੇ XS ਮੈਕਸ ਨੂੰ 99, 900 ਰੁਪਏ ਤੋਂ 1,44,900 ਰੁਪਏ ਦੀ ਕੀਮਤ 'ਤੇ ਵੇਚਣਾ ਸ਼ੁਰੂ ਕੀਤਾ ਸੀ। ਪਿਛਲੇ ਸਾਲ ਆਈਫੋਨ X ਦੀ ਕੀਮਤ 89,000 ਤੋਂ 1.02 ਲੱਖ ਤੱਕ ਸੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement