ਪੜਚੋਲ ਕਰੋ
Advertisement
ਹੁਣ ਝੋਨੇ 'ਚੋਂ ਨਦੀਨ ਕੱਢੇਗਾ ਰੋਬੋਟ, ਕੀੜਿਆਂ ਨੂੰ ਵੀ ਕਰੇਗਾ ਖਤਮ
ਜਾਪਾਨ ਦੀ ਟੈਕ ਕੰਪਨੀ ਨਿਸਾਨ ਨੇ ਏਆਈ ਬੇਸਡ ਡਕ ਰੋਬੋਟ ਤਿਆਰ ਕੀਤਾ ਹੈ। ਨਿਸਾਨ ਦਾ ਇਹ ਪਹਿਲਾ ਰੋਬੋਟ ਖਾਸ ਤੌਰ ‘ਤੇ ਝੋਨੇ ਦੀ ਖੇਤੀ ‘ਚ ਕੰਮ ਕਰੇਗਾ ਤੇ ਫਸਲ ‘ਚ ਹੋਣ ਵਾਲੇ ਨਦੀਨ ਤੇ ਕੀੜਿਆਂ ਨੂੰ ਖ਼ਤਮ ਕਰੇਗਾ।
ਨਵੀਂ ਦਿੱਲੀ: ਜਾਪਾਨ ਦੀ ਟੈਕ ਕੰਪਨੀ ਨਿਸਾਨ ਨੇ ਏਆਈ ਬੇਸਡ ਡਕ ਰੋਬੋਟ ਤਿਆਰ ਕੀਤਾ ਹੈ। ਨਿਸਾਨ ਦਾ ਇਹ ਪਹਿਲਾ ਰੋਬੋਟ ਖਾਸ ਤੌਰ ‘ਤੇ ਝੋਨੇ ਦੀ ਖੇਤੀ ‘ਚ ਕੰਮ ਕਰੇਗਾ ਤੇ ਫਸਲ ‘ਚ ਹੋਣ ਵਾਲੇ ਨਦੀਨ ਤੇ ਕੀੜਿਆਂ ਨੂੰ ਖ਼ਤਮ ਕਰੇਗਾ। ਇਸ ‘ਚ ਪ੍ਰੋਟੋਟਾਈਪ ਮਾਡਲ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਆਮ ਤੌਰ ‘ਤੇ ਇਸ ਕੰਮ ਲਈ ਬਤਖਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਰਿਪੋਰਟ ਮੁਤਾਬਕ ਜਾਪਾਨ ਦੀ ਕਾਰ ਕੰਪਨੀ ਨਿਸ਼ਾਨ ਨੇ ਬਤਖਾਂ ਦੇ ਆਪਸ਼ਨ ਦੇ ਤੌਰ ‘ਤੇ ਇਸ ਰੋਬੋਟ ਦਾ ਨਿਰਮਾਣ ਕੀਤਾ ਹੈ। ਇਸ ਦੀ ਅਜੇ ਪ੍ਰੋਟੋਟਾਈਪ ਮਾਡਲ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਰੋਬੋਟ ਨੂੰ ਆਈਗਾਮੋ ਦਾ ਨਾਂ ਦਿੱਤਾ ਗਿਆ ਹੈ।
ਇਸ ਰੋਬੋਟ ਦਾ ਵਜ਼ਨ 1.5 ਕਿਲੋ ਰੱਖਿਆ ਗਿਆ ਹੈ। ਇਸ ‘ਚ ਲੱਗੇ ਰੋਵੇਟਿੰਗ ਰਬੜ ਬਰਸ਼ ਅੰਦਰ ਪੈਰਾਂ ਦੀ ਤਰ੍ਹਾਂ ਮੂਵਮੈਂਟ ਕਰਦੇ ਹਨ। ਇਹ ਖੇਤ ‘ਚ ਨਦੀਨ ਨੂੰ ਜੜ੍ਹੋਂ ਉਖਾੜਣ ਦਾ ਕੰਮ ਕਰਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਪਾਈਲਟ ਪ੍ਰੋਜੈਕਟ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement