ਚੰਡੀਗੜ੍ਹ: ਫੇਸਬੁੱਕ ਨੇ ਵੀਰਵਾਰ ਨੂੰ ਪੁਸ਼ਟੀ ਕਰ ਦਿੱਤੀ ਹੈ ਕਿ ਇਸ਼ਤਿਹਾਰ ਦੇਣ ਵਾਲਿਆਂ ਕੋਲ ਯੂਜ਼ਰਸ ਦੇ ਫੋਨ ਨੰਬਰ ਮੌਜੂਦ ਹੁੰਦੇ ਸਨ ਜਿਸ ਨਾਲ ਸੋਸ਼ਲ ਨੈੱਟਵਰਕ ਦੀ ਸਕਿਉਰਟੀ ਨੂੰ ਹੋਰ ਵਧਾਇਆ ਜਾ ਸਕੇ। ਅਮਰੀਕੀ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਫੇਸਬੁੱਕ ਅਥੈਂਟੀਕੇਸ਼ਨ ਲਈ ਜਿਹੜੇ ਫੋਨ ਨੰਬਰਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਟਾਰਗਿਟ ਇਸ਼ਤਿਹਾਰਾਂ ਲਈ ਵੀ ਦਿੱਤਾ ਜਾਂਦਾ ਸੀ। ਇਸ ਰਿਪੋਰਟ ਦਾ ਖ਼ੁਲਾਸਾ ਸਭ ਤੋਂ ਪਹਿਲਾਂ ਕਬਰ ਵੈੱਬਸਾਈਟ ਗਿਜਮੋਡੋ ਨੇ ਕੀਤਾ ਹੈ। ਕੰਪਨੀ ਨੇ ਮੰਨਿਆ ਹੈ ਕਿ ਉਨ੍ਹਾਂ 87 ਮਿਲੀਅਨ ਯੂਜ਼ਰਸ ਦਾ ਡੇਟਾ ਹਾਈਜੈਕ ਕੀਤਾ ਸੀ।

ਯਾਦ ਰਹੇ ਕਿ ਟੂ ਫੈਕਟਰ ਅਥੈਂਟੀਕੇਸ਼ਨ ਨੂੰ ਸਕਿਉਰਟੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਜੋ ਸਕਿਉਰਟੀ ਦਾ ਦੂਜਾ ਸਟੈਪ ਹੈ। ਇਸ ਵਿੱਚ ਯੂਜ਼ਰਸ ਨੂੰ ਟੈਕਸਟ ਮੈਸੇਜ ਰਾਹੀਂ ਕੋਡ ਦਿੱਤਾ ਜਾਂਦਾ ਹੈ। ਇਸ ਕੋਡ ਦਾ ਇਸਤੇਮਾਲ ਆਪਣੇ ਅਕਾਊਂਟ ਦੀ ਸਕਿਉਰਟੀ ਲਈ ਕੀਤਾ ਜਾਂਦਾ ਹੈ। ਇਸ ਕੰਮ ਲਈ ਫੋਨ ਨੰਬਰ ਨੂੰ ਪ੍ਰੋਫਾਈਲ ਨਾਲ ਜੋੜਿਆ ਜਾਂਦਾ ਸੀ। ਖੋਜ ਵਿੱਚ ਖ਼ੁਲਾਸਾ ਕੀਤਾ ਕਿ ਕਾਨਟੈਕਟ ਲਿਸਟ ਨੂੰ ਫੇਸਬੁੱਕ ’ਤੇ ਨਿੱਜੀ ਜਾਣਕਾਰੀ ਲਈ ਅਪਲੋਡ ਕੀਤਾ ਜਾਂਦਾ ਹੈ। ਇਸਾਦ ਮਤਲਬ ਇਹ ਹੋਇਆ ਕਿ ਕਿਵੇਂ ਨਾ ਕਿਵੇਂ ਇਸ਼ਤਿਹਾਰ ਕੰਪਨੀਆਂ ਨੂੰ ਇਸ ਗੱਲ ਦਾ ਫਾਇਦਾ ਹੁੰਦਾ ਹੈ ਤੇ ਉਹ ਯੂਜ਼ਰਸ ਦੇ ਦੋਸਤਾਂ ਨੂੰ ਵੀ ਟਾਰਗਿਟ ਕਰਦੇ ਹਨ।

ਫੇਸਬੁਕ ਬੁਲਾਰੇ ਨੇ ਕਿਹਾ ਕਿ ਉਹ ਲੋਕਾਂ ਦੇ ਨੰਬਰ ਇਸ ਲਈ ਲੈਂਦੇ ਸੀ ਤਾਂ ਕਿ ਉਨ੍ਹਾਂ ਦੇ ਫੇਸਬੁਕ ਇਸਤੇਮਾਲ ਕਰਨ ਦੇ ਅਨੁਭਵ ਨੂੰ ਹੋਰ ਸ਼ਾਨਦਾਰ ਬਣਾਇਆ ਜਾ ਸਕੇ ਇਨ੍ਹਾਂ ਵਿੱਚ ਇਸ਼ਤਿਹਾਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਲੋਕਾਂ ਜ਼ਰੀਏ ਦਿੱਤੀ ਜਾਣਕਾਰੀ ਦਾ ਇਸਤੇਮਾਲ ਕਿਵੇਂ ਕਰਦੇ ਹਨ। ਯਾਦ ਰਹੇ ਕਿ ਫੇਸਬੁੱਕ ਪਹਿਲਾਂ ਹੀ ਜਾਣਕਾਰੀਆਂ ਲੀਕ ਕਰਨ ਸਬੰਧੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਫੇਸਬੁੱਕ ’ਤੇ ਹੁਣ ਤਕ ਕਈ ਇਲਜ਼ਾਮ ਲੱਗ ਚੁੱਕੇ ਹਨ।