ਪੜਚੋਲ ਕਰੋ
Advertisement
ਅਮਰੀਕੀ ਨੌਜਵਾਨਾਂ ’ਚ ਮੁੱਕਿਆ ਫੇਸਬੁੱਕ ਦਾ ਸ਼ੌਂਕ, ਯੂਟਿਊਬ ਤੇ ਸਨੈਪਚੈਟ ਹੋਏ ਮਕਬੂਲ
ਨਵੀਂ ਦਿੱਲੀ: ਵੀਰਵਾਰ ਨੂੰ ਕੀਤੇ ਸਰਵੇਖਣ ਵਿੱਚ ਖ਼ੁਲਾਸਾ ਹੋਇਆ ਕਿ ਅਮਰੀਕੀ ਨੌਜਵਾਨਾਂ ਵਿੱਚ ਫੇਸਬੁੱਕ ਦਾ ਰੁਝਾਨ ਹੌਲ਼ੀ-ਹੌਲ਼ੀ ਖ਼ਤਮ ਹੋ ਰਿਹਾ ਹੈ। ਪਿਊ ਰਿਸਰਚ ਦੀ ਰਿਪੋਰਟ ਮੁਤਾਬਕ ਫੇਸਬੁਕ, ਜੋ ਪਹਿਲਾਂ ਬਹੁਤ ਵੱਡੇ ਜੁਆਇੰਟ ਦੇ ਤੌਰ ’ਤੇ ਵਰਤਿਆ ਜਾਂਦਾ ਸੀ, ਹੁਣ ਇਸ ਦੀ ਮਕਬੂਲੀਅਤ ਘਟਦੀ ਜਾ ਰਹੀ ਹੈ।
ਅਮਰੀਕਾ ਦੇ 51 ਫ਼ੀਸਦੀ ਨੌਜਵਾਨਾਂ ’ਤੇ ਸਰਵੇਖਣ ਕੀਤਾ ਗਿਆ ਜਿੱਥੇ 13 ਤੋਂ 17 ਸਾਲ ਦੀ ਉਮਰ ਦੇ ਨੌਜਵਾਨ ਫੇਸਬੁੱਕ ਦੀ ਵਰਤੋਂ ਕਰਦੇ ਹਨ ਤੇ 85 ਫ਼ੀਸਦੀ ਯੂਟਿਊਬ, 72 ਫ਼ੀਸਦੀ ਇੰਸਟਾਗਰਾਮ ਤੇ 69 ਫ਼ੀਸਦੀ ਸਨੈਪਚੈਟ ਦੀ ਵਰਤੋਂ ਕਰਦੇ ਹਨ।
2014 ਦੇ ਮੁਕਾਬਲੇ ਘਟੀ ਫੇਸਬੁੱਕ ਦੀ ਲੋਕਪ੍ਰਿਯਤਾ
ਜੇ 2014-15 ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਪਿਊ ਸਰਵੇਖਣ ਮੁਤਾਬਕ ਫੇਸਬੁਕ 71 ਫ਼ੀਸਦੀ ਨਾਲ ਸਭ ਤੋਂ ਅੱਗੇ ਚੱਲ ਰਿਹਾ ਸੀ। ਈ ਮਾਰਕਿਟਰ ਮੁਤਾਬਕ ਫੇਸਬੁੱਕ ਨੂੰ ਇਸ ਸਾਲ ਕਰੀਬ 2 ਮਿਲੀਅਨ ਯੂਜ਼ਰਜ਼ ਦੀ ਨੁਕਸਾਨ ਹੋਇਆ ਹੈ ਜਿਨ੍ਹਾਂ ਦੀ ਉਮਰ 24 ਸਾਲਾਂ ਤੋਂ ਥੱਲੇ ਸੀ। ਪਿਊ ਅਨੁਸਾਰ 31 ਫ਼ੀਸਦੀ ਲੋਕਾਂ ’ਤੇ ਫੇਸਬੁੱਕ ਦਾ ਸਾਰਥਕ ਅਸਰ ਪੈਂਦਾ ਹੈ ਜਦਕਿ 24 ਫ਼ੀਸਦੀ ਲੋਕਾਂ ਮੁਤਾਬਕ ਉਨ੍ਹਾਂ ’ਤੇ ਫੇਸਬੁੱਕ ਦਾ ਮਾੜਾ ਅਸਰ ਪੈਂਦਾ ਹੈ। ਬਾਕੀ ਬਚੇ 45 ਫ਼ੀਸਦੀ ਲੋਕਾਂ ਦੀ ਮੰਨਣਾ ਹੈ ਕਿ ਫੇਸਬੁੱਕ ਉਨ੍ਹਾਂ ਲਈ ਆਮ ਹੈ। ਪਾਈਪਰ ਜਾਫਰੇ ਮੁਤਾਬਕ ਨੌਜਵਾਨਾਂ ਵਿੱਚ ਹੁਣ ਸਨੈਪਚੈਟ ਮਕਬੂਲ ਹੋ ਰਿਹਾ ਹੈ ਜਿੱਥੇ 47 ਫ਼ੀਸਦੀ ਨੌਜਵਾਨ ਇਸ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਪੰਜਾਬ
ਪੰਜਾਬ
Advertisement