ਪੜਚੋਲ ਕਰੋ
Advertisement
ਫੇਸਬੁੱਕ ਦੇ ਮਾਲਕ ਤੋਂ ਹੋਈ ਗ਼ਲਤੀ, ਮੰਗ ਰਿਹਾ ਇੱਕ ਹੋ ਮੌਕਾ
ਵਾਸ਼ਿੰਗਟਨ: ਡੇਟਾ ਲੀਕ ਅਤੇ ਯੂਜ਼ਰਜ਼ ਦੀ ਪ੍ਰਾਈਵੇਸੀ ਬਾਰੇ ਪ੍ਰੇਸ਼ਾਨੀ ਵਿੱਚ ਘਿਰੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਕੰਪਨੀ ਦੇ ਆਪ੍ਰੇਸ਼ਨ ਦੇ ਮਾਮਲੇ ਵਿੱਚ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਕੰਪਨੀ ਨੇ ਆਪਣੇ ਗਾਹਕਾਂ ਦੀ ਸੂਚਨਾ ਤੀਜੀ ਥਾਂ 'ਤੇ ਸਾਂਝੀ ਕਰ ਕੇ ਗਲਤੀ ਕੀਤੀ ਹੈ।
ਫੇਸਬੁੱਕ ਨੇ ਕਿਹਾ ਕਿ ਕਰੀਬ 8.7 ਕਰੋੜ ਲੋਕਾਂ ਦੇ ਅੰਕੜੇ ਲੰਦਨ ਸਥਿਤ ਰਾਜਨੀਤੀ ਐਡਵਾਇਜ਼ਰੀ ਕੰਪਨੀ ਕੈਂਬ੍ਰਿਜ ਐਨਾਲਿਟੀਕਾ ਦੇ ਨਾਲ ਗ਼ਲਤ ਤਰੀਕੇ ਨਾਲ ਸਾਂਝਾ ਕੀਤੇ ਗਏ। ਸਾਲ 2004 ਵਿੱਚ ਫੇਸਬੁੱਕ ਸ਼ੁਰੂ ਕਰਨ ਵਾਲੇ ਜ਼ਕਰਬਰਗ ਨੇ ਫਿਰ ਤੋਂ ਗਲਤੀ ਮੰਨੀ ਅਤੇ ਇੱਕ ਮੌਕਾ ਹੋਰ ਦੇਣ ਦੀ ਗੱਲ ਆਖੀ।
ਉਨ੍ਹਾਂ ਕਾਨਫਰੰਸ ਕਾਲ ਰਾਹੀਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ- ਮੈਨੂੰ ਇੱਕ ਹੋਰ ਮੌਕਾ ਦਿਓ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੁਣ ਵੀ ਕੰਪਨੀ ਨੂੰ ਚੰਗੀ ਤਰ੍ਹਾਂ ਲੀਡ ਕਰ ਸਕਦੇ ਹਨ ਤਾਂ ਉਨ੍ਹਾਂ ਹਾਂ ਵਿੱਚ ਜਵਾਬ ਦਿੱਤਾ।
ਫੇਸਬੁੱਕ ਮੈਸੰਜਰ ਦੇ ਬੁਲਾਰੇ ਨੇ ਕਿਹਾ ਕਿ ਮੈਸੰਜਰ 'ਤੇ ਜਦੋਂ ਤੁਸੀਂ ਕੋਈ ਫੋਟੋ ਭੇਜਦੇ ਹੋ ਤਾਂ ਅਸੀਂ ਬਿਨਾ ਚੈਕ ਉਸ ਨੂੰ ਅੱਗੇ ਨਹੀਂ ਭੇਜਦੇ। ਇਸ ਤੋਂ ਬਾਅਦ ਲੋਕਾਂ ਵਿੱਚ ਫੇਸਬੁੱਕ ਪ੍ਰਤੀ ਕਾਫੀ ਗੁੱਸਾ ਤੇ ਬੇਵਸਾਹੀ ਪਾਈ ਜਾ ਰਹੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਚੰਡੀਗੜ੍ਹ
ਸਿਹਤ
ਸਿਹਤ
Advertisement