ਪੜਚੋਲ ਕਰੋ
(Source: ECI/ABP News)
ਚੋਰਾਂ ਨੂੰ ਫੜੇਗਾ 7100 ਰੁਪਏ ਵਾਲਾ ਡਿਵਾਈਸ, ਸੈਕਿੰਡਾਂ 'ਚ ਫੋਨ ਹੈਕ, ਆਨਲਾਈਨ ਵਿਕਰੀ

ਨਵੀਂ ਦਿੱਲੀ: ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਜਾਂਦੇ ਹਾਂ ਤਾਂ ਸਾਡੀ ਪ੍ਰੇਸ਼ਾਨੀ ਦਾ ਹੱਲ ਨਹੀਂ ਨਿਕਲਦਾ। ਕਈ ਵਾਰ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਅੱਗੇ ਦੀ ਕਾਰਵਾਈ ਪੁੱਛਦੇ ਹਾਂ ਤਾਂ ਪੁਲਿਸ ਅਕਸਰ ਕਹਿੰਦੀ ਹੈ ਕਿ ਫੋਨ ਨੂੰ ਟ੍ਰੈਕ ਸਿਸਟਮ ‘ਤੇ ਲਾ ਦਿੱਤਾ ਹੈ। ਅਸੀਂ ਸੋਚਦੇ ਹਾਂ ਕਿ ਕਾਸ਼ ਸਾਡੇ ਕੋਲ ਕੋਈ ਅਜਿਹੀ ਡਿਵਾਈਸ ਹੁੰਦੀ ਜਿਸ ਨਾਲ ਅਸੀਂ ਆਪਣੇ ਫੋਨ ਨੂੰ ਚੋਰਾਂ ਕੋਲੋਂ ਲੱਭ ਲੈਂਦੇ।
ਕੁਝ ਅਜਿਹੀ ਹੀ ਇੱਕ ਡਿਵਾਈਸ ਹੁਣ ਆਨਲਾਈਨ ਮਿਲ ਰਹੀ ਹੈ। ਇਸ ਦੀ ਜਾਣਕਾਰੀ ਤੁਹਾਨੂੰ ਹੈਰਾਨ ਕਰ ਦਵੇਗੀ ਕਿ ਇਸ ਤਰ੍ਹਾਂ ਦੀ ਡਿਵਾਈਸ ਆਮ ਲੋਕਾਂ ਲਈ ਕਦੇ ਵੀ ਉਪਲੱਬਧ ਨਹੀਂ ਹੁੰਦੀ। ਹੁਣ ਇਹ ਡਿਵਾਈਸ ਚੋਰਾਂ ਤੇ ਅਪਰਾਧੀਆਂ ਨੂੰ ਫੜਨ ਲਈ ਆਨਲਾਈਨ ਕਰੀਬ 100 ਡਾਲਰ ਯਾਨੀ 7100 ਰੁਪਏ ‘ਚ ਮਿਲ ਰਹੀ ਹੈ।
ਇਸ ਡਿਵਾਈਸ ਦਾ ਨਾਂ cellebrite UFED ਹੈ ਤੇ ਇਸ ਦੀ ਮਦਦ ਨਾਲ ਹੀ ਅਮਰੀਕੀ ਪੁਲਿਸ ਤੇ ਐਫਬੀਆਈ ਅਪਰਾਧੀਆਂ ਨੂੰ ਹੈਕ ਕਰਦੀ ਹੈ ਤੇ ਫੋਨ ‘ਚ ਮੌਜੂਦ ਡੇਟਾ ਕੱਢਦੀ ਹੈ। ਹੁਣ ਇਸ ਡਿਵਾਈਸ ਦਾ ਪੁਰਾਣਾ ਵਰਜਨ ਆਨਲਾਈਨ ਈਬੇਅ ‘ਤੇ ਵਿਕ ਰਿਹਾ ਹੈ। ਇਸ ਦਾ ਖੁਲਾਸਾ ਸਿਕਿਊਰਟੀ ਰਿਸਰਚਰ ਮੈਥਿਊ ਹਿੱਕੀ ਨੇ ਕੀਤਾ ਹੈ। ਉਨ੍ਹਾਂ ਨੇ ਈਬੇਅ ਤੋਂ ਅਜਿਹੀਆਂ ਕਈ ਡਿਵਾਈਸੀਜ਼ ਖਰੀਦੀਆਂ ਹਨ। ਜਿਨ੍ਹਾਂ ਨਾਲ ਕਈ ਫੋਨ ਹੈਕ ਹੋ ਸਕਦੇ ਹਨ ਪਰ ਇਸ ਨਾਲ ਨਵੇਂ ਐਂਡ੍ਰਾਈਡ ਫੋਨ ਤੇ ਆਈਓਐਸ ਫੋਨ ਹੈਕ ਨਹੀਂ ਹੋ ਸਕਦੇ।The cellebrite UFED touch became EOL recently to be replaced with Touch 2 and Ufed4pc. I noticed the units have been appearing on eBay in various states of disrepair. I picked these up for $100 each just recently (yes some still work). pic.twitter.com/pVKgNhWjge
— Hacker Fantastic (@hackerfantastic) February 10, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
