ਪੜਚੋਲ ਕਰੋ
Advertisement
2020 ’ਚ ਦਸਤਕ ਦਏਗਾ ਪਹਿਲਾ 5G ਆਈਫੋਨ!
ਸੈਨ ਫਰਾਂਸਿਸਕੋ: ਦੁਨੀਆ ਦਾ ਪਹਿਲਾ 5G ਆਈਫੋਨ 2020 ਵਿੱਚ ਦਸਤਕ ਦੇ ਸਕਦਾ ਹੈ। ਫਾਸਟ ਕੰਪਨੀ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਇਸ ਵਿੱਚ ਇਨਟੈਲ ਮੌਡਮ 8161 ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਸਭ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਇਨਟੈਲ ਆਈਫੋਨ ਮੌਡਮ ਮੁਹੱਈਆ ਕਰਾਉਣ ਵਾਲੀ ਇਕਲੌਤੀ ਕੰਪਨੀ ਹੋਏਗੀ।
5ਜੀ ਫੋਨ ਦੇ ਨਮੂਨੇ ਤੇ ਟੈਸਟ ਲਈ Intel ਕਥਿਤ ਤੌਰ 'ਤੇ 8161 ਦੇ ਪਿਛਲੇ ਮਾਡਲ 8060 'ਤੇ ਕੰਮ ਕਰ ਰਿਹਾ ਹੈ। ਵਧੇਰੇ ਗਤੀ ਵਧਾਉਣ ਲਈ ਇਨਟੈਲ ਆਪਣੀ 10 ਨੈਨੋਮੀਟਰ ਪ੍ਰਕਿਰਿਆ ਵਰਤ ਕੇ 8161 ਬਣਾ ਸਕਦਾ ਹੈ। ਯਾਦ ਰਹੇ ਕਿ ਛੇਤੀ ਗਰਮ ਹੋ ਜਾਣ ਦੇ ਵਿਵਾਦ ਕਾਰਨ 8060 ਦੇ ਪ੍ਰਦਰਸ਼ਨ ਨੇ ਐਪਲ ਤੇ ਇਨਟੈਲ ਵਿਚਾਲੇ ਥੋੜ੍ਹਾ ਤਣਾਓ ਪੈਦਾ ਕਰ ਦਿੱਤਾ ਸੀ।
ਫਾਸਟ ਕੰਪਨੀ ਨੇ ਆਪਣੇ ਸੂਤਰਾਂ ਦੇ ਆਧਾਰ 'ਤੇ ਕਿਹਾ ਕਿ ਇਨਟੈਲ ਨਾਲ ਐਪਲ ਦਾ ਮੌਜੂਦਾ ਵਿਵਾਦ 5ਜੀ ਮੌਡਮ ਦੀ ਸਪਲਾਈ ਲਈ ਕੁਆਲਕਾਮ ਵੱਲ ਰੁਖ਼ ਕਰਨ ਲਈ ਕਾਫੀ ਨਹੀਂ ਹੈ। ਉੱਧਰ ਐਪਲ ਨੇ ਇਸ ਰਿਪੋਰਟ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲਾ 5ਜੀ ਸਮਾਰਟਫੋਨ ਅਗਲੇ ਸਾਲ ਤਕ ਆਉਣ ਦੀ ਸੰਭਾਵਨਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਸਿੱਖਿਆ
ਦੇਸ਼
Advertisement