ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਈਫੋਨ ਯੂਜ਼ਰਸ ਇਸ ਐਪ ਦੀ ਲੌਂਚ ਮਗਰੋਂ ਭੁੱਲ ਜਾਣਗੇ ਵ੍ਹੱਟਸਐਪ
ਆਈਫੋਨ ਯੂਜ਼ਰਸ ਕੋਲ ਚੈਟਿੰਗ ਦਾ ਦੂਜਾ ਆਪਸ਼ਨ iMessage ਵੀ ਹੈ ਪਰ ਇਸ ‘ਚ ਵ੍ਹੱਟਸਐਪ ਜਿੰਨੇ ਫੀਚਰ ਨਹੀਂ ਹਨ। ਹੁਣ ਖ਼ਬਰ ਹੈ ਕਿ ਕੰਪਨੀ ਇਸ ‘ਚ ਵੱਡਾ ਬਦਲਾਅ ਕਰਨ ਵਾਲੀ ਹੈ।
![ਆਈਫੋਨ ਯੂਜ਼ਰਸ ਇਸ ਐਪ ਦੀ ਲੌਂਚ ਮਗਰੋਂ ਭੁੱਲ ਜਾਣਗੇ ਵ੍ਹੱਟਸਐਪ How Apple plans to make iPhone users dump WhatsApp ਆਈਫੋਨ ਯੂਜ਼ਰਸ ਇਸ ਐਪ ਦੀ ਲੌਂਚ ਮਗਰੋਂ ਭੁੱਲ ਜਾਣਗੇ ਵ੍ਹੱਟਸਐਪ](https://static.abplive.com/wp-content/uploads/sites/5/2019/05/07120800/imessage.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਵ੍ਹੱਟਸਐਪ ਕਈ ਸਾਲਾਂ ਤੋਂ ਦੁਨੀਆ ਦਾ ਸਭ ਤੋਂ ਵਧੀਆ ਇੰਸਟੈਂਟ ਮੈਸੇਜਿੰਗ ਐਪ ਹੈ। ਇਸ ਦਾ ਇਸਤੇਮਾਲ ਐਂਡ੍ਰਾਇਡ ਤੇ ਆਈਫੋਨ ਯੂਜ਼ਰਸ ਦੋਵੇਂ ਕਰਦੇ ਹਨ। ਉਂਝ ਤਾਂ ਆਈਫੋਨ ਯੂਜ਼ਰਸ ਕੋਲ ਚੈਟਿੰਗ ਦਾ ਦੂਜਾ ਆਪਸ਼ਨ iMessage ਵੀ ਹੈ ਪਰ ਇਸ ‘ਚ ਵ੍ਹੱਟਸਐਪ ਜਿੰਨੇ ਫੀਚਰ ਨਹੀਂ ਹਨ। ਹੁਣ ਖ਼ਬਰ ਹੈ ਕਿ ਕੰਪਨੀ ਇਸ ‘ਚ ਵੱਡਾ ਬਦਲਾਅ ਕਰਨ ਵਾਲੀ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਆਈ-ਮੈਸੇਜ਼ ਜਲਦੀ ਹੀ ਵ੍ਹੱਟਸਐਪ ਜਿਹੇ ਫੀਚਰਸ ਲੈ ਕੇ ਆਉਣ ਵਾਲਾ ਹੈ। ਇੱਕ ਫੀਚਰ ਹੈ ਜਿਸ ‘ਚ ਯੂਜ਼ਰਸ ਆਪਣਾ ਪ੍ਰੋਫਾਈਲ, ਪਿਕਚਰ ਤੇ ਡਿਸਪਲੇਅ ਨਾਂ ਰੱਖ ਸਕਦੇ ਹਨ। ਇਹ ਫੀਚਰ ਪਹਿਲਾਂ ਤੋਂ ਹੀ ਵ੍ਹੱਟਸਐਪ ‘ਚ ਮੌਜੂਦ ਹੈ। ਇਸ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਕੀਤੀ ਜਾ ਸਕਣਗੀਆਂ। ਐਨੀਮੋਜੀ ਬਾਰੇ ਪਿਛਲੇ ਸਾਲ iOS 12 ਦੇ WWDC ਕਾਨਫਰੰਸ ‘ਚ ਐਲਾਨ ਕੀਤਾ ਗਿਆ ਸੀ। WWDC 2019 ‘ਚ ਕਿਹਾ ਜਾ ਰਿਹਾ ਹੈ ਆਈਫੋਨ ‘ਚ ਸਾਰੇ ਨਵੇਂ ਫੀਚਰਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਿਛਲੇ ਸਾਲ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਐਪਲ ਦੇ ਆਈਮੈਸੇਜ ਤੋਂ ਸਭ ਤੋਂ ਜ਼ਿਆਦਾ ਟੱਕਰ ਮਿਲ ਰਹੀ ਹੈ। ਹੁਣ ਕੰਪਨੀ ਦੇ ਐਲਾਨ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਐਪਲ ਵ੍ਹੱਟਸਐਪ ਨੂੰ ਕਰੜੀ ਟੱਕਰ ਦੇ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)