ਨਵੀਂ ਦਿੱਲੀ: ਪ੍ਰਮੁੱਖ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਫਰਜ਼ੀ ਖ਼ਬਰਾਂ ਪ੍ਰਤੀ ਚੌਕਸ ਕਰਦਿਆਂ ਕਿਹਾ ਕਿ ਇਸ ਸਮੱਸਿਆ ਨਾਲ ਮਿਲ ਕੇ ਹੀ ਨਜਿੱਠਿਆ ਜਾ ਸਕਦਾ ਹੈ। ਕੰਪਨੀ ਨੇ ਇਸ ਬਾਰੇ ਅੱਜ ਪ੍ਰਮੁੱਖ ਅਖਬਾਰਾਂ ਵਿੱਚ ਪੂਰੇ ਪੰਨੇ ਦਾ ਇਸ਼ਤਿਹਾਰ ਛਪਵਾਇਆ ਹੈ ਜਿਸ ਨੂੰ ਫਰਜ਼ੀ ਖਬਰਾਂ ਖਿਲਾਫ ਉਨ੍ਹਾਂ ਦੀ ਮੁਹਿੰਮ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਾਰਨ ਦੀ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ।


ਫੇਸਬੁੱਕ ਨੇ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਹੈ ਜਦਕਿ ਸੋਸ਼ਲ ਮੀਡੀਆ ਖਾਸ ਕਰਕੇ ਫੇਸਬੁੱਕ ਤੇ ਵਟਸਐਪ ਜ਼ਰੀਏ ਫਰਜ਼ੀ ਝੂਠੇ ਸਮਾਚਾਰ, ਸੂਚਨਾਵਾਂ ਫੈਲਾਏ ਜਾਣ ਨੂੰ ਲੈ ਕੇ ਖ਼ਾਸੀ ਚਿੰਤਾ ਜਤਾਈ ਜਾ ਰਹੀ ਹੈ। ਵਟਸਐਪ ਵੀ ਹੁਣ ਫੇਸਬੁੱਕ ਦੇ ਬਰਾਬਰ ਦੀ ਕੰਪਨੀ ਹੈ। ਇਸ ਇਸ਼ਤਿਹਾਰ ਵਿੱਚ ਸਿਰਫ ਫੇਸਬੁੱਕ ਦਾ ਪ੍ਰਤੀਕ ਚਿੰਨ ਹੈ ਤੇ ਇਸ ਦਾ ਸੰਦੇਸ਼ ਹੈ, "ਅਸੀਂ ਮਿਲਕੇ ਝੂਠੀਆਂ ਖ਼ਬਰਾਂ ਨੂੰ ਸੀਮਤ ਕਰ ਸਕਦੇ ਹਾਂ।"

ਫੇਸਬੁੱਕ ਦਾ ਕਹਿਣਾ ਹੈ ਕਿ ਉਹ ਝੂਠੀਆਂ ਖ਼ਬਰਾਂ ਦੇ ਪ੍ਰਸਾਰ 'ਤੇ ਲਗਾਮ ਲਾਉਣ ਦੀ ਦਿਸ਼ਾ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਲੋਕਾਂ ਨੂੰ ਕਾਬਲ ਬਣਾਉਣਾ ਚਾਹੁੰਦੀ ਹੈ ਕਿ ਉਹ ਫਰਜ਼ੀ ਖਬਰਾਂ ਦੀ ਪਛਾਣ ਕਰ ਸਕੇ। ਕੰਪਨੀ ਨੇ ਯੂਜ਼ਰਸ ਤੇ ਪਾਠਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਖ਼ਬਰ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਬਾਰੇ ਜਾਂਚ ਪੜਤਾਲ ਕਰ ਲਈ ਜਾਵੇਗੀ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਤੌਰ ਤੇ ਕਿਸ ਤਰ੍ਹਾਂ ਦੀਆਂ ਖਬਰਾਂ ਫਰਜ਼ੀ ਤੇ ਝੂਠੀਆਂ ਹੁੰਦੀਆਂ ਹਨ। ਇਸ ਤਰੀਕੇ ਨਾਲ ਤੁਸੀਂ ਵੀ 'ਫੇਕ ਜਾਂ ਫਰਜ਼ੀ ਖ਼ਬਰ' ਨੂੰ ਪਛਾਣ ਸਕਦੇ ਹੋ।

1 ਮਿਸਲੀਡਿੰਗ ਤੇ ਕੈਚੀ ਹੈੱਡਲਾਈਨਜ਼:

ਫੇਕ ਨਿਊਜ਼ ਦੇ ਲੇਖਕ ਆਮ ਤੌਰ ਤੇ "ਕੈਪਸ" ਵਿੱਚ ਹੈਡਲਾਈਨ ਬਣਾਉਂਦੇ ਹਨ ਤੇ ਜੇਕਰ ਹੈੱਡਲਾਈਨ ਵਿੱਚ 'ਸ਼ੌਕਿੰਗ' ਜਾਂ 'ਅਨਬਿਲੀਵੇਬਲ' ਵਰਗੇ ਸ਼ਬਦਾਂ ਦਾ ਇਸਤੇਮਾਲ ਹੋਵੇ ਤਾਂ ਉਸ ਖ਼ਬਰ ਦੇ ਫਰਜ਼ੀ ਹੋਣ ਦੀ ਸੰਭਾਵਨਾ ਹੁੰਦੀ ਹੈ।

2 ਯੂ.ਆਰ.ਐਲ ਪਰਖੋ:

ਕਈ ਵੈੱਬਸਾਈਟ ਹੋਰਾਂ ਵੈੱਬਸਾਈਟ ਤੋਂ ਯੂ.ਆਰ.ਐਲ. ਕਾਪੀ ਕਰਕੇ ਉਸ ਵਿੱਚ ਮਾਮੂਲੀ ਬਦਲਾਅ ਕਰਕੇ ਨਵਾਂ ਯੂਆਰਐਲ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ।

3 ਖ਼ਬਰ ਦੇ ਸੋਰਸ ਨੂੰ ਪਰਖੋ:

ਖ਼ਬਰ ਕਿੰਨੀ ਸਹੀ ਹੈ, ਇਹ ਜਾਣਨ ਲਈ ਤੁਸੀਂ ਇਸ ਦੇ ਸੋਰਸ ਨੂੰ ਜਾਂਚ ਸਕਦੇ ਹੋ।

4 ਖ਼ਬਰ ਦੀ ਫਾਰਮੇਟਿੰਗ ਨੂੰ ਵੇਖੋ:

ਫਰਜ਼ੀ ਖ਼ਬਰਾਂ ਦੀ ਫਾਰਮੇਟਿੰਗ ਆਮ ਤੌਰ 'ਤੇ ਅਸਧਾਰਨ ਲੇਟਾਊਟ ਦੇ ਨਾਲ ਤੇ ਕਈ ਸਾਰੀਆਂ ਮਾਤਰਾਵਾਂ, ਸ਼ਬਦਾਂ ਦੀਆਂ ਗ਼ਲਤੀਆਂ ਨਾਲ ਹੁੰਦੀਆਂ ਹਨ।

5 ਗ਼ਲਤ ਇਮੇਜ ਦਾ ਇਸਤੇਮਾਲ:

ਅਕਸਰ ਫੇਕ ਖ਼ਬਰਾਂ ਵਿੱਚ ਗ਼ਲਤ ਜਾਂ ਭਰਮਾਉਣ ਵਾਲੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।