ਪੜਚੋਲ ਕਰੋ

i-phone 7 ਦਾ ਇੰਤਜ਼ਾਰ ਹੋਇਆ ਖ਼ਤਮ

ਨਵੀਂ ਦਿੱਲੀ :ਐਪਲ ਵੱਲੋਂ ਲਾਂਚ ਕੀਤਾ ਗਿਆ ਆਈ ਫ਼ੋਨ 7 ਅੱਜ ਤੋਂ ਗ੍ਰਾਹਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਫ਼ੋਨ ਦੀ ਲਾਂਚਿੰਗ ਵਕਤ ਐਲਾਨ ਕੀਤਾ ਸੀ ਕਿ ਫ਼ੋਨ ਭਾਰਤੀ ਗ੍ਰਾਹਕਾਂ ਨੂੰ 7 ਅਕਤੂਬਰ ਤੋਂ ਮੁਹੱਈਆ ਹੋਵੇਗਾ। ਆਈ ਫ਼ੋਨ 7 ਦੀ ਕੀਮਤ 60 ਹਜ਼ਾਰ ਰੁਪਏ ਦੇ ਆਸਪਾਸ ਹੈ। ਇਹ ਫ਼ੋਨ ਸਿਲਵਰ, ਗੋਲਡ, ਰੋਜ਼ ਗੋਲਡ ਤੇ ਕਾਲੇ ਰੰਗ ਵਿੱਚ ਮਿਲਣਗੇ। ਇਹ 32 ਜੀਬੀ, 128 ਜੀਬੀ ਤੇ 256 ਜੀਬੀ ਮੈਮਰੀ ਵਾਲੇ ਹੋਣਗੇ। ਭਾਰਤ ਵਿੱਚ 32 ਜੀਬੀ ਮੈਮਰੀ ਵਾਲਾ ਆਈ ਫ਼ੋਨ 60 ਹਜ਼ਾਰ ਰੁਪਏ ਵਿੱਚ ਮਿਲੇਗਾ। ਦੁਨੀਆ ਦੇ ਕਈ ਦੇਸ਼ਾਂ ਇਹ ਫ਼ੋਨ ਪਹਿਲਾਂ ਹੀ ਲਾਂਚ ਚੁੱਕਾ ਹੈ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਵਿੱਚ ਲਾਂਚ ਕੀਤਾ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ। ਨਵੇਂ ਫ਼ੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਨਵਾਂ ਫ਼ੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਹੋਮ ਬਟਨ ਨਾਲ ਟੈਪਟਿਕ ਇੰਜਨ ਲਗਾਇਆ ਗਿਆ ਹੈ, ਜਿਸ ਨਾਲ ਹੋਮ ਬਟਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗੀ। ਨਵੇਂ ਆਈ ਫ਼ੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲ਼ੋਂ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈ ਫ਼ੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ ‘ਤੇ ਵੀ ਸੁਰੱਖਿਅਤ ਰਹੇਗਾ। ਨਵੇਂ ਆਈ ਫ਼ੋਨ ਵਿਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫ਼ੋਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਇਸ ਵਿਚ 6 ਐਲੀਮੈਂਟਸ ਲੈੱਨਜ਼ ਲੱਗਿਆ ਹੈ, ਜੋ 7 ਫ਼ੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਫ਼ੋਨ ਤੋਂ ਬਹੁਤ ਸਾਰੀਆਂ ਫ਼ੋਟੋਆਂ ਇੱਕੋ ਸਮੇਂ ਖਿੱਚੋਗੇ ਤਾਂ ਇਹ ਬੈੱਸਟ ਫ਼ੋਟੋ ਦੀ ਚੋਣ ਕਰ ਕੇ ਤੁਹਾਨੂੰ ਖ਼ੁਦ ਹੀ ਦੱਸ ਦੇਵੇਗਾ। ਆਈ ਫ਼ੋਨ 7 ਪਲੱਸ ‘ਚ 12 ਮੈਗਾ ਪਿਕਸਲਜ਼ ਦੇ ਦੋ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿਚੋਂ ਇੱਕ ਕੈਮਰਾ ਫ਼ੋਟੋ ਖਿੱਚਣ ਦਾ ਕੰਮ ਕਰੇਗਾ, ਜਦਕਿ ਦੂਸਰੇ ਕੈਮਰੇ ਨਾਲ ਫ਼ੋਟੋ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ।

ਟਾਪ ਹੈਡਲਾਈਨ

ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
ਕੰਪਨੀਆਂ ਵਿਕਰੀ ਦੇ ਨਾਮ 'ਤੇ ਖਪਤਕਾਰਾਂ ਨੂੰ ਧੋਖਾ ਦੇ ਰਹੀਆਂ ਹਨ! ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫ਼ੋਨ ਆਮ ਨਾਲੋਂ ਵੱਧ ਕੀਮਤਾਂ 'ਤੇ ਵੇਚੇ ਜਾ ਰਹੇ ਹਨ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।
USB ਕੇਬਲ ਸੁਰੱਖਿਆ ਸੁਝਾਅ: USB ਕੇਬਲ ਤੁਹਾਡੀ ਡਿਵਾਈਸ ਲਈ ਵੀ ਖ਼ਤਰਨਾਕ ਹੋ ਸਕਦੇ ਹਨ, ਇਸ ਲਈ ਉਹਨਾਂ ਨੂੰ ਖਰੀਦਦੇ ਸਮੇਂ ਇਹਨਾਂ ਗੱਲਾਂ ਦੀ ਜਾਂਚ ਕਰੋ।
ਇਲੈਕਟ੍ਰਾਨਿਕ ਮਾਰਕੀਟ: ਰੁਕੋ! ਫ਼ੋਨ ਅਤੇ ਗੈਜੇਟ ਸਸਤੇ ਹੋ ਜਾਣਗੇ, ਸਰਕਾਰ ਨੇ ਇਲੈਕਟ੍ਰਾਨਿਕ ਪੁਰਜ਼ਿਆਂ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ, ਟੈਕਸ ਦੇ ਪੈਸੇ ਦੀ ਬਚਤ ਹੋ ਰਹੀ ਹੈ।
ਇਲੈਕਟ੍ਰਾਨਿਕ ਮਾਰਕੀਟ: ਰੁਕੋ! ਫ਼ੋਨ ਅਤੇ ਗੈਜੇਟ ਸਸਤੇ ਹੋ ਜਾਣਗੇ, ਸਰਕਾਰ ਨੇ ਇਲੈਕਟ੍ਰਾਨਿਕ ਪੁਰਜ਼ਿਆਂ 'ਤੇ ਕਸਟਮ ਡਿਊਟੀ ਹਟਾ ਦਿੱਤੀ ਹੈ, ਟੈਕਸ ਦੇ ਪੈਸੇ ਦੀ ਬਚਤ ਹੋ ਰਹੀ ਹੈ।
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?
Apple ਨੂੰ ਵੱਡਾ ਝਟਕਾ, ਲਾਂਚ ਤੋਂ ਪਹਿਲਾਂ ਡਾਰਕ ਵੈੱਬ 'ਤੇ ਲੀਕ ਹੋਇਆ iphone 18 Pro ?

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
Father Kills Children : 2 ਮਾਸੂਮ ਬੱਚਿਆਂ ਦਾ ਕਤਲ ਕਰ ਪਿਤਾ ਨੇ ਚੁੱਕਿਆ ਖੌਫਨਾਕ ਕਦਮ , ਫਲੈਟ 'ਚੋਂ ਮਿਲੀਆਂ ਤਿੰਨਾਂ ਦੀਆਂ ਲਾਸ਼ਾਂ, ਪੇਕੇ ਗਈ ਹੋਈ ਸੀ ਪਤਨੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ; ਐਡਵਾਈਜ਼ਰੀ ਕੀਤੀ ਜਾਰੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ 'ਚ 3 ਬੱਚਿਆਂ ਸਣੇ ਮਾਂ ਨੇ ਪੀਤਾ ਜ਼ਹਿਰ, 6 ਸਾਲ ਦੀ ਧੀ ਦੀ ਮੌਤ; ਮੱਚੀ ਤਰਥੱਲੀ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਪੰਜਾਬ ਦੇ ਕਿਸਾਨਾਂ ਦਾ ਹੱਲਾਬੋਲ, ਸਾਰੇ ਟੋਲ ਫ੍ਰੀ, ਲਾਡੋਵਾਲ ਟੋਲ ਪਲਾਜ਼ਾ 'ਤੇ ਬਿਨਾਂ ਟੈਕਸ ਤੋਂ ਲੰਘ ਰਹੀਆਂ ਗੱਡੀਆਂ
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
ਕੀ Gen Z , Millennials ਨਾਲੋਂ ਫਿੱਟ ਅਤੇ ਸਿਹਤਮੰਦ ਹਨ? ਇੱਕ ਨਵੀਂ ਰਿਪੋਰਟ ਵਿੱਚ ਇੱਕ ਹੈਰਾਨੀਜਨਕ ਖੋਜ ਸਾਹਮਣੇ ਆਈ ਹੈ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
Ladakh Tour Package 2026: ਲੱਦਾਖ ਜਾਣ ਦਾ ਇੱਕ ਵਧੀਆ ਮੌਕਾ, ਇਸ IRCTC ਟੂਰ ਪੈਕੇਜ ਵਿੱਚ ਉਡਾਣ ਅਤੇ ਹੋਟਲ ਦੀਆਂ ਸਹੂਲਤਾਂ ਸ਼ਾਮਲ ਹੋਣਗੀਆਂ।
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
ਕੀ Nisaan ਦੀ ਨਵੀਂ Tekton ਖਰੀਦਣਾ ਰਹੇਗਾ ਫਾਇਦੇਮੰਦ? ਜਾਣੋ ਕਿਹੋ ਜਿਹਾ ਹੈ ਇਸਦਾ ਫਰਸਟ ਲੁੱਕ ਰਿਵਿਊ
Embed widget