ਪੜਚੋਲ ਕਰੋ
ਬੇਟੀ ਨੇ ਬਣਾਈ ਆਈਫੋਨ X ਦੀ ਵੀਡੀਓ, ਇੰਜਨੀਅਰ ਪਿਤਾ ਨੂੰ ਨੌਕਰੀ ਤੋਂ ਹੱਥ ਧੋਣੇ ਪਏ!

ਸਾਨ ਫਰਾਂਸਿਸਕੋ: ਐਪਲ ਕੰਪਨੀ ਨੇ ਆਪਣੇ ਇੱਕ ਇੰਜਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਨੌਕਰੀ ਤੋਂ ਕੱਢਣ ਦਾ ਕਾਰਨ ਇੱਕ ਵੀਡੀਓ ਹੈ। ਦਰਅਸਲ ਇੰਜਨੀਅਰ ਦੀ ਬੇਟੀ ਨੇ ਆਈਫੋਨ X ਦੀ ਵੀਡੀਓ ਬਣਾਈ ਹੈ ਜੋ ਅਜੇ ਬਾਜ਼ਾਰ 'ਚ ਨਹੀਂ ਆਇਆ ਸੀ। ਇਹ ਵੀਡੀਓ ਯੂ ਟਿਊਬ 'ਤੇ ਵਾਈਰਲ ਵੀ ਹੋ ਚੁੱਕਾ ਹੈ।
ਦਰਅਸਲ ਇੰਜਨੀਅਰ ਦੀ ਬੇਟੀ ਆਪਣੀ ਯਾਤਰਾ ਦੀ ਵੀਡੀਓ ਬਣਾ ਰਹੀ ਸੀ। ਉਸ ਦੇ ਪਿਤਾ ਕੋਲ ਉਹ ਫੋਨ ਸੀ ਤੇ ਇਸੇ ਦਰਮਿਆਨ ਹੀ ਉਹ ਵੀਡੀਓ ਬਣਾ ਲਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵੀਡੀਓ 'ਚ ਆਈਫੋਨ X ਨਜ਼ਰ ਆ ਰਿਹਾ ਹੈ ਤੇ ਫੋਨ ਦੇ ਐਪਸ ਵੀ ਨਜ਼ਰ ਆ ਰਹੇ ਹਨ।
ਲੜਕੀ ਪੀਟਰਸਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਇਸ ਵੀਡੀਓ ਕਰਕੇ ਹੀ ਨੌਕਰੀ ਤੋਂ ਕੱਢਿਆ ਗਿਆ ਹੈ ਕਿਉਂਕਿ ਇਹ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਸੀ। ਨਿਯਮਾਂ ਮੁਤਾਬਕ ਵੀਡੀਓ ਨਹੀਂ ਬਣਾਇਆ ਜਾ ਸਕਦਾ ਸੀ। ਹਾਲਾਂਕਿ ਕੰਪਨੀ ਨੇ ਵੀਡੀਓ ਹਟਾਉਣ ਲਈ ਕਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵਾਈਰਲ ਹੋ ਗਿਆ।
Before You Go
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
ਟ੍ਰੈਂਡਿੰਗ ਟੌਪਿਕ






















