ਪੜਚੋਲ ਕਰੋ
idea ਦੇ ਰਿਹਾ 60 GB ਡੇਟਾ ਮੁਫ਼ਤ, ਸਿਰਫ ਇਨ੍ਹਾਂ ਖ਼ਾਸ ਗਾਹਕਾਂ ਲਈ

ਆਇਡੀਆ ਸੈਲੂਲਰ ਆਪਣੇ ਖ਼ਾਸ ਗਾਹਕਾਂ ਨੂੰ 60 GB 4G ਡੇਟਾ ਮੁਫ਼ਤ ਦੇ ਰਿਹਾ ਹੈ। ਆਇਡੀਆ ਨੇ ਸੋਨੀ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ। ਜੇਕਰ ਤੁਸੀਂ ਆਇਡੀਆ ਯੂਜ਼ਰ ਐਕਸਪੀਰੀਆ R1 ਤੇ R1 ਪਲੱਸ ਸਮਾਰਟਫ਼ੋਨ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਸ਼ੁਰੂਆਤੀ ਛੇ ਰਿਚਾਰਜ ਕਰਵਾਉਣ 'ਤੇ 60 ਜੀ.ਬੀ. 4ਜੀ ਡੇਟਾ ਮਿਲੇਗਾ। ਇਹ ਡੇਟਾ ਵਾਧੂ ਹੋਵੇਗਾ, ਬਾਕੀ ਜੋ ਤੁਹਾਡਾ ਪਲਾਨ ਹੈ, ਉਸ ਮੁਤਾਬਕ ਡੇਟਾ ਵੀ ਮਿਲੇਗਾ। ਸੋਨੀ ਐਕਸਪੀਰੀਆ R1 ਤੇ R1 ਪਲੱਸ ਦੀ ਕੀਮਤ ਕ੍ਰਮਵਾਰ 12,990 ਤੇ 14,990 ਰੁਪਏ ਹੈ। ਆਇਡੀਆ ਸੈਲੂਲਰ ਦੇ ਵਪਾਰਕ ਅਧਿਕਾਰੀ ਸ਼ਸ਼ੀ ਸ਼ੰਕਰ ਨੇ ਦੱਸਿਆ ਕਿ ਸੋਨੀ ਇੰਡੀਆ ਨਾਲ ਸਾਂਝੇਦਾਰੀ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ। ਇਸ ਰਾਹੀਂ ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਵਾ ਸਕਾਂਗੇ। ਇਸ ਖਾਸ ਆਫਰ ਵਿੱਚ ਆਇਡੀਆ ਦੇ ਪ੍ਰੀਪੇਡ ਗਾਹਕਾਂ ਨੂੰ 300 ਰੁਪਏ ਦੇ ਸ਼ੁਰੂਆਤੀ ਛੇ ਰੀਚਾਰਜ ਕਰਵਾਉਣ 'ਤੇ 10 ਜੀ.ਬੀ. ਡੇਟਾ ਮੁਫਤ ਦਿੱਤਾ ਜਾਵੇਗਾ। ਗਾਹਕ ਇਸ ਆਫਰ ਦਾ ਲਾਭ ਸੋਨੀ ਸੈਂਟਰ ਤੇ ਵੱਡੇ ਮੋਬਾਈਲ ਸਟੋਰ 'ਤੇ ਜਾ ਕੇ ਉਠਾ ਸਕਦੇ ਹਨ। ਸੋਨੀ ਦੇ ਇਨ੍ਹਾਂ ਫ਼ੋਨਜ਼ ਦੀ ਪ੍ਰੀ-ਬੁਕਿੰਗ 5 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਆਫਰ 10 ਨਵੰਬਰ ਤਕ ਹੀ ਉਪਲਬਧ ਰਹੇਗਾ।
Before You Go
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
ਟ੍ਰੈਂਡਿੰਗ ਟੌਪਿਕ






















