ਪੜਚੋਲ ਕਰੋ
Advertisement
ਭਾਰਤ ‘ਚ ਬਣਨੇ ਸ਼ੁਰੂ ਹੋਏ ਆਈਫੋਨ, ਕੀਮਤਾਂ ‘ਤੇ ਪਵੇਗਾ ਖਾਸ ਅਸਰ
ਨਵੀਂ ਦਿੱਲੀ: ਐਪਲ ਨੇ ਆਈਫੋਨ 7 ਮਾਡਲ ਨੁੰ ਭਾਰਤ ‘ਚ ਬਣਾਉਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਲਿਸਟ ‘ਚ iPhone 6s ਅਤੇ iPhone SE ਵੀ ਸ਼ਾਮਲ ਹਨ। ਭਾਰਤ ‘ਚ ਆਈਫੋਨ 7 ਡਿਵਾਈਸ ਨੂੰ ਬਣਾਉਨਾ ਕਾਫੀ ਸਸਤਾ ਹੈ ਜਿਸ ਦਾ ਕਾਰਨ ਹੈ ਇਸ ‘ਤੇ ਲਗਣ ਵਾਲਾ ਇੰਪੋਰਟ ਡਿਊਟੀ ਜੋ ਇੱਥੇ ਨਹੀ ਲਗਦਾ। ਹੁਣ ਭਾਰਤ ‘ਚ ਲੋਕਲ ਉਤਪਾਦਕ ਇਸ ਨੂੰ ਬਣਾਉਨਗੇ ਜਿੱਥੇ ਮਕਸਦ ਹੋਵੇਗਾ ਸਰਕਾਰ ਦੇ ਮੇਕ ਇੰਨ ਇੰਡੀਆ ਦੀ ਪਹਿਲ ਨੂੰ ਹੋਰ ਮਜਬੂਤ ਕਰਨਾ।
ਵਿਂਸਟ੍ਰੋਨ ਨੂੰ ਹਾਲ ਹੀ ‘ਚ ਸਰਕਾਰ ਵੱਲੋਂ 5000 ਕਰੋੜ ਰੁਪਏ ਦੀ ਮੰਜ਼ੂਰੀ ਮਿਲੀ ਹੈ ਜਿੱਥੇ ਹੁਣ ਕੰਪਨੀ ਨੂੰ ਆਪਣਾ ਕੰਮ ਪੂਰੀ ਤਰ੍ਹਾਂ ਫੈਲਾ ਕੇ ਹਾਈ ਐਂਡ ਐਪਲ ਡਿਵਾਈਸ ਬਣਾਉਣੇ ਹਨ। ਆਈਡੀਸੀ ਇੰਡੀਆ ਦੇ ਰਿਸਰਚ ਡਾਇਰੈਕਟਰ ਨਵਕੇਂਦਰ ਸਿੰਘ ਦਾ ਕਹਿਣਾ ਹੈ ਕਿ “ਆਈਫੋਨ 7 ਘੱਟ ਰਿਸਕ ਵਾਲਾ ਪ੍ਰੋਡਕਟ ਹੈ ਜਿਸ ਨੂੰ ਭਾਰਤ ‘ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ”।
ਐਪਲ ਲਈ ਸਾਲ 2018 ਕਾਫੀ ਖ਼ਰਾਬ ਰਿਹਾ। 2014 ਤੋਂ ਬਾਅਦ ਕੰਪਨੀ ਵੱਲੋਂ ਆਪਣੀ ਟੀਮ ਅਤੇ ਸੈਲਸ ਦੀ ਰਣਨੀਤੀ ‘ਚ ਬਦਲਾਅ ਕਰ ਕੰਪਨੀ ਪਲਾਨਿੰਗ ਕਰ ਰਹੀ ਹੈ ਕਿ ਉਹ ਭਾਰਤੀ ਮਾਰਕਿਟ ਨੂੰ ਹੋਰ ਅੱਗੇ ਵਧਾਵੇ ਅਤੇ ਐਪਲ ਪ੍ਰੋਡਕਟ ਭਾਰਤੀ ਯੂਜ਼ਰਸ ਨੂੰ ਘੱਟ ਕੀਤਮਾਂ ‘ਚ ਪ੍ਰਾਪਤ ਹੋ ਸਕਣ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement