ਪੜਚੋਲ ਕਰੋ
(Source: ECI/ABP News)
iPhone X ਸਣੇ ਐਪਲ ਦੇ ਕਈ ਮਾਡਲਾਂ ’ਤੇ ਧਮਾਕੇਦਾਰ ਆਫਰ
![iPhone X ਸਣੇ ਐਪਲ ਦੇ ਕਈ ਮਾਡਲਾਂ ’ਤੇ ਧਮਾਕੇਦਾਰ ਆਫਰ iphone-x-iphone-8-plus-and-more-available-with-zero-down-payment-emis iPhone X ਸਣੇ ਐਪਲ ਦੇ ਕਈ ਮਾਡਲਾਂ ’ਤੇ ਧਮਾਕੇਦਾਰ ਆਫਰ](https://static.abplive.com/wp-content/uploads/sites/5/2018/06/18184839/apple-da-offer.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਐਪਲ ਨੇ ਆਪਣੇ ਆਈਫੋਨ ਮਾਡਲਾਂ ਲਈ ਜ਼ੀਰੋ ਡਾਊਨ ਪੇਮੈਂਟ ਤੇ ਘੱਟ ਵਿਆਜ ਦੀ ਈਐਮਆਈ ਸਕੀਮ ਸ਼ੁਰੂ ਕੀਤੀ ਹੈ ਜਿਸ ਵਿੱਚ ਕੁਝ ਖ਼ਾਸ ਆਈਫੋਨਜ਼ ’ਤੇ ਭਾਰਤ ਦੇ ਆਫਲਾਈਨ ਰਿਟੇਲਰਸ ਦੇ ਜ਼ਰੀਏ ਇਹ ਆਫਰ ਹਾਸਲ ਕੀਤਾ ਜਾ ਸਕਦਾ ਹੈ। ਇਸ ਆਫਰ ਲਈ ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਤੇ ਆਈਫੋਨ X ’ਤੇ ਜ਼ੀਰੋ ਡਾਊਨ ਪੇਮੈਂਟ ਤੇ ਲੋਅ ਕੌਸਟ ਈਐਮਆਈ ਦਾ ਲਾਭ ਚੁੱਕਿਆ ਜਾ ਸਕਦਾ ਹੈ।
ਇਸ ਸਕੀਮ ਵਿੱਚ ਸਿਰਫ 18 ਮਹੀਨੇ ਤਕ ਦੀ ਈਐਮਆਈ ਦਾ ਹੀ ਵਿਕਲਪ ਉਪਲੱਭਦ ਹੈ ਤੇ 15 ਜੂਨ ਤੋਂ 30 ਸਤੰਬਰ ਦੇ ਵਿੱਚ-ਵਿੱਚ ਖ਼ਰੀਦੇ ਗਏ ਆਈਫੋਨਜ਼ ’ਤੇ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ।
ਕਿਹੜੇ-ਕਿਹੜੇ ਬੈਂਕਾਂ ਦੇ ਕਾਰਡਾਂ ’ਤੇ ਮਿਲੇਗਾ ਫਾਇਦਾਐਪਲ ਦਾ ਇਸ ਸਕੀਮ ਵਿੱਚ ਆਈਫੋਨ ਖਰੀਦਣ ਦੇ ਗਾਹਕ ਨੂੰ ਕਰੈਡਿਟ ਕਾਰਡ ਦਾ ਇਸਤੇਮਾਲ ਕਰਨਾ ਪਏਗਾ। ਅਮਰੀਕਨ ਐਕਸਪਰੈੱਸ, ਐਕਸਿਸ ਬੈਂਕ, ਬੈਂਕ ਆਫ ਬੜੋਦਾ, ਸਿਟੀ ਬੈਂਕ, HDFC ਬੈਂਕ, ਆਈਸੀਆਈਸੀਆਈ ਬੈਂਕ, ਇੰਡਸਇਨ ਬੈਂਕ, ਜੰਮੂ ਕਸ਼ਮੀਰ ਬੈਂਕ, ਕੋਟਕ ਮਹਿੰਦਰਾ ਬੈਂਕ, ਸਟੈਂਡਰਡ ਚਾਰਟਰਡ ਬੈਂਕ, ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਤੇ ਯੈੱਸ ਬੈਂਕ ਦੇ ਕ੍ਰੈਡਿਟ ਕਾਰਡ ਲਈ ਜ਼ੀਰੋ-ਡਾਊਨ ਪੇਮੈਂਟ ਅਤੇ ਘੱਟ ਲਾਗਤ ਵਾਲੇ ਈਐਮਆਈ ਹੋਣਗੇ। ਇਸ ਆਫਰ ਨੂੰ ਐਪਲ ਦੇ ਅਧਿਕਾਰਿਤ ਆਫਲਾਈਨ ਰਿਟੇਲਰ ਕੋਲੋਂ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਐਕਸਿਸ ਬੈਂਕ, ਸਿਟੀਬੈਂਕ, ਐਚਡੀਐਫਸੀ, ਬੈਂਕ, ਆਈਸੀਆਈਸੀਆਈ ਬੈਂਕ ਤੇ ਸਟੈਂਡਰਡ ਚਾਰਟਰਡ ਬੈਂਕ ਕ੍ਰੈਡਿਟ ਕਾਰਡ ਦੁਆਰਾ ਅਦਾਇਗੀ ਕਰਕੇ 5 ਫ਼ੀਸਦੀ ਵਾਧੂ ਕੈਸ਼ਬੈਕ ਲਿਆ ਜਾ ਸਕਦਾ ਹੈ। ਇਸ ਪੇਸ਼ਕਸ਼ ਦੇ ਇਲਾਵਾ ਐਪਲ ਨੇ ਸਿਟੀਬੈਂਕ ਨਾਲ ਵੀ ਭਾਈਵਾਲੀ ਕੀਤੀ ਹੈ ਜਿਸ ਤਹਿਤ ਆਈਪੈਡ, ਮੈਕਬੁਕ ਤੇ ਐਪਲ ਵਾਚ 'ਤੇ 10 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਆਫਰ 31 ਜੁਲਾਈ ਤਕ ਲਾਗੂ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)