ਪੜਚੋਲ ਕਰੋ
Advertisement
ਜੀਓ ਦਾ ਏਅਰਟੇਲ ਤੇ ਵੋਡਾਫੋਨ ਨੂੰ ਵੱਡਾ ਝਟਕਾ
ਮੁੰਬਈ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੂੰ ਸਤੰਬਰ ਮਹੀਨੇ ‘ਚ 1.3 ਕਰੋੜ ਨਵੇਂ ਯੂਜ਼ਰਸ ਮਿਲਣ ਨਾਲ ਜ਼ਬਰਦਸਤ ਫਾਇਦਾ ਹੋਇਆ ਹੈ। ਜਦੋਂਕਿ ਦੂਜੇ ਪਾਸੇ ਵਿਰੋਧੀ ਕੰਪਨੀਆਂ ਏਅਰਟੇਲ ਤੇ ਵੋਡਾਫੋਨ ਨੂੰ 90 ਲੱਖ ਗਾਹਕਾਂ ਦਾ ਨੁਕਸਾਨ ਹੋਇਆ। ਇਸ ਦੀ ਜਾਣਕਾਰੀ ਸੈਲੂਲਰ ਓਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਸ਼ੁੱਰਕਵਾਰ ਨੂੰ ਜਾਰੀ ਕੀਤੇ ਅੰਕੜਿਆਂ ‘ਚ ਮਿਲੀ ਹੈ।
ਸੀਓਏਆਈ ਨੇ ਇਸ ਰਿਪੋਰਟ ‘ਚ ਜੀਓ ਦੇ ਅੰਕੜੇ ਪੇਸ਼ ਨਹੀਂ ਕੀਤੇ ਪਰ ਰਿਲਾਇੰਸ ਨੇ ਆਪਣੀ ਤਿਮਾਹੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਯੂਜ਼ਰਸ ਦੀ ਗਿਣਤੀ 23.9 ਕਰੋੜ ਹੈ ਜੋ ਸਤੰਬਰ ਤਕ 25.30 ਕਰੋੜ ਕਰੋੜ ਪਹੁੰਚ ਗਈ ਹੈ। ਇਸ ਹਿਸਾਬ ਨਾਲ ਜੀਓ ਨਾਲ 1.3 ਕਰੋੜ ਯੂਜ਼ਰਸ ਹੋਰ ਜੁੜੇ ਹਨ।
ਸਾਹਮਣੇ ਆਈ ਰਿਪੋਰਟ ਮੁਤਾਬਕ ਸਭ ਤੋਂ ਵੱਧ ਗਾਹਕ ਇਸ ‘ਚ ਟੈਲੀਕਾਮ ਕੰਪਨੀ ਆਈਡੀਆ ਨੇ ਗਵਾਏ ਹਨ। ਆਈਡੀਆ ਨੇ 40 ਲੱਖ ਗਾਹਕਾਂ ਦਾ ਨੁਕਸਾਨ ਝੱਲਿਆ ਹੈ। ਜੇਕਰ ਹੁਣ ਦੀ ਗੱਲ ਕਰੀਏ ਤਾਂ ਭਾਰਤੀ ਏਅਰਟੇਲ ਦੇ ਕੁੱਲ ਗਾਹਕਾਂ ਦੀ ਗਿਣਤੀ 34.35 ਕਰੋੜ, ਰਿਲਾਇੰਸ ਜੀਓ 25.2 ਕਰੋੜ, ਵੋਡਾਫੋਨ 22.18 ਕਰੋੜ ਤੇ ਆਈਡਿਆ 21.31 ਕਰੋੜ ਗਾਹਕਾਂ ਦੇ ਨਾਲ ਚਲ ਰਹੀਆਂ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement