ਪੜਚੋਲ ਕਰੋ
ਜੀਓ ਦਾ ਧਮਾਕੇਦਾਰ ਆਫਰ, ਰੋਜ਼ਾਨਾ 2 ਜੀਬੀ ਜਾਂ 3 ਜੀਬੀ ਮਿਲੇਗਾ ਹਾਈ ਸਪੀਡ ਡਾਟਾ

ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਟੈਲੀਕਾਮ ਸੈਕਟਰ 'ਚ ਧਮਾਕੇਦਾਰ ਆਫਰਾਂ ਨਾਲ ਐਂਟਰੀ ਕਰਨ ਵਾਲੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਪ੍ਰੀਪੇਡ ਗਾਹਕਾਂ ਲਈ ਜਲਦ ਹੀ ਨਵਾਂ ਆਫਰ ਲਿਆਉਣ ਵਾਲੀ ਹੈ। ਲਾਂਚ ਤੋਂ ਬਾਅਦ ਸ਼ੁਰੂਆਤੀ ਦਿਨਾਂ 'ਚ ਮੁਫਤ ਇੰਟਰਨੈਟ ਸੇਵਾ ਦੇ ਕੇ ਇੱਕੋ ਝਟਕੇ 'ਚ ਲੱਖਾਂ ਗਾਹਕਾਂ ਨੂੰ ਆਪਣੇ ਨਾਲ ਜੋੜਨ ਵਾਲੀ ਜੀਓ ਨੇ ਵਧਦੇ ਇੰਟਰਨੈੱਟ ਦੇ ਇਸਤੇਮਾਲ ਨੂੰ ਦੇਖਦੇ ਹੋਏ ਨਵੇਂ ਆਫਰ ਦਾ ਐਲਾਨ ਕੀਤਾ ਹੈ। ਰਿਲਾਇੰਸ ਜੀਓ ਦੀ ਵੈੱਬਸਾਈਟ ਮੁਤਾਬਕ ਗਾਹਕਾਂ ਦੀ ਅਲੱਗ-ਅਲੱਗ ਡਾਟਾ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਨਵੇਂ ਪਲਾਨ ਲਾਂਚ ਕੀਤੇ ਹਨ। ਜੀਓ ਦੀ ਡਾਟਾ ਕ੍ਰਾਂਤੀ ਤੋਂ ਬਾਅਦ ਟੈਲੀਕਾਮ ਸੈਕਟਰ ਦੀਆਂ ਦੂਜੀਆਂ ਕੰਪਨੀਆਂ ਵੀ ਲਗਾਤਾਰ ਨਵੇਂ ਆਫਰ ਲਿਆ ਕੇ ਜੀਓ ਨੂੰ ਟੱਕਰ ਦੇ ਰਹੀਆਂ ਹਨ। ਇਸ ਨੂੰ ਵੇਖਦੇ ਹੋਏ ਜੀਓ ਆਪਣੇ ਗਾਹਕਾਂ ਲਈ ਹਾਈ ਸਪੀਡ ਵਾਲਾ ਨਵਾਂ ਪਲਾਨ ਲਿਆਉਣ ਲਈ ਮਜਬੂਰ ਹੈ। ਜੀਓ ਦੀ ਵੈੱਬਸਾਈਟ ਮੁਤਾਬਕ 2 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਦੇ ਨਾਲ ਜੀਓ ਦਾ ਪਹਿਲਾ ਪਲਾਨ 509 ਰੁਪਏ ਦਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ ਫਰੀ ਅਨਲਿਮਟਿਡ ਲੋਕਲ ਤੇ ਐਸਟੀਡੀ ਕਾਲ, ਮੈਸੇਜ ਤੇ ਫਰੀ ਰੋਮਿੰਗ ਦੀ ਸੁਵਿਧਾ ਮਿਲੇਗੀ। ਇਸ ਪਲਾਨ 'ਚ 98 ਜੀਬੀ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੋ ਜੀਬੀ ਤੱਕ ਹਾਈ ਸਪੀਡ ਡਾਟਾ ਇਸਤੇਮਾਲ ਕਰਨ ਤੋਂ ਬਾਅਦ ਡਾਟਾ ਸਪੀਡ ਘੱਟ ਹੋ ਕੇ 64 ਕੇਬੀਪੀਐਸ ਰਹਿ ਜਾਵੇਗੀ। ਇਸ ਦੀ ਵੈਲੀਡਿਟੀ 49 ਦਿਨ ਹੋਵੇਗੀ। ਜੀਓ ਮੁਤਾਬਕ ਦੂਜਾ ਪਲਾਨ 3 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਦੇ ਨਾਲ 799 ਰੁਪਏ ਦਾ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ 3 ਜੀਬੀ ਡਾਟਾ ਦੇ ਨਾਲ ਫਰੀ ਅਨਲਿਮਟਿਡ ਲੋਕਲ-ਐਸਟੀਡੀ ਕਾਲ, ਮੈਸੇਜ ਤੇ ਫਰੀ ਰੋਮਿੰਗ ਮਿਲੇਗੀ। ਇਸ ਪਲਾਨ ਦੀ ਕੀਮਤ 799 ਰੁਪਏ ਹੈ ਤੇ 84 ਜੀਬੀ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ।
Before You Go
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
ਟ੍ਰੈਂਡਿੰਗ ਟੌਪਿਕ






















