ਪੜਚੋਲ ਕਰੋ
ਜੀਓ ਦੇ ਇਨ੍ਹਾਂ ਚਾਰ ਪਲਾਨਾਂ 'ਚ ਨਹੀਂ ਡੇਟਾ ਦੀ ਦੀ ਕੋਈ ਲਿਮਟ

ਨਵੀਂ ਦਿੱਲੀ: ਆਪਣੇ ਲੌਂਚਿੰਗ ਦੇ ਨਾਲ ਹੀ ਰਿਲਾਇੰਸ ਜੀਓ ਨੇ ਬਾਜ਼ਾਰ ਵਿੱਚ ਧਮਾਕਾ ਕੀਤਾ ਹੋਇਆ ਹੈ। ਹੁਣ ਜੀਓ ਅਜਿਹਾ ਪਲਾਨ ਲੈ ਕੇ ਆਇਆ ਹੈ ਜਿਹੜਾ ਤੁਹਾਨੂੰ ਹੋਰ ਰਾਹਤ ਦੇਵੇਗਾ। ਕੰਪਨੀ ਨੇ ਆਪਣੇ ਚਾਰ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਵਿੱਚ ਡੇਟਾ ਇਸਤੇਮਾਲ ਕਰਨ ਦੀ ਕੋਈ ਮਿਆਦ ਹੀ ਨਹੀਂ। ਜਿੰਨਾ ਦਿਲ ਕਰੇ ਓਨਾ ਡੇਟਾ ਇਸਤੇਮਾਲ ਕੀਤਾ ਜਾ ਸਕਦਾ ਹੈ। 999 - ਇਸ ਪਲਾਨ ਵਿੱਚ ਗਾਹਕ ਅਸੀਮਤ ਕਾਲਾਂ ਤੇ ਰੋਮਿੰਗ ਇਸਤੇਮਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ 60 ਜੀਬੀ ਡੇਟਾ 4ਜੀ ਦੇਵੇਗੀ। ਡੇਟਾ ਦੀ ਕੋਈ ਰੋਜ਼ਾਨਾ ਦੀ ਮਿਆਦ ਵੀ ਨਹੀਂ। ਜਿਵੇਂ ਬਾਕੀ ਪਲਾਨ ਵਿੱਚ ਹਰ ਦਿਨ ਇੱਕ ਤੋਂ ਲੈ ਕੇ 3 ਜੀਬੀ ਤੱਕ ਦੀ ਲਿਮਟ ਹੈ। ਇਹ ਪਲਾਨ 90 ਦਿਨਾਂ ਲਈ ਹੈ। 1999 - ਰਿਲਾਇੰਸ ਜੀਓ ਇਸ ਪਲਾਨ ਵਿੱਚ 125 ਜੀਬੀ ਡੇਟਾ ਦੇ ਰਿਹਾ ਹੈ। ਇਸ ਦੇ ਨਾਲ ਹੀ ਅਸੀਮਤ ਕਾਲਾਂ ਤੇ ਰੋਮਿੰਗ। ਖਾਸ ਗੱਲ ਇਹ ਹੈ ਕਿ ਡੇਟਾ ਇਸਤੇਮਾਲ ਕਰਨ ਦੀ ਕੋਈ ਮਿਆਦ ਨਹੀਂ। 180 ਦਿਨਾਂ ਵਿੱਚ 125 ਜੀਬੀ ਡੇਟਾ ਕਿਸੇ ਤਰ੍ਹਾਂ ਵੀ ਯੂਜ਼ ਕੀਤਾ ਜਾ ਸਕਦਾ ਹੈ। 4999 - ਇਸ ਪਲਾਨ ਵਿੱਚ 350 ਜੀਬੀ ਡਾਟਾ ਦਿੱਤਾ ਜਾਂਦਾ ਹੈ। ਕਾਲਿੰਗ ਤੇ ਮੈਸੇਜ 'ਤੇ ਹੈ ਹੀ ਫਰੀ। ਇੱਕ ਸਾਲ ਦੀ ਮਿਆਦ ਵਾਲੇ ਇਸ ਪਲਾਨ ਵਿੱਚ ਰੋਜ਼ਾਨਾ ਜਿੰਨਾ ਮਰਜ਼ੀ ਡੇਟਾ ਇਸਤੇਮਾਲ ਕੀਤਾ ਜਾ ਸਕਦਾ ਹੈ। 9999 - ਰਿਲਾਇੰਸ ਜੀਓ ਇਸ ਪਲਾਨ ਵਿੱਚ 750 ਜੀਬੀ ਡਾਟਾ ਦਿੰਦਾ ਹੈ। ਇਸ ਦੇ ਨਾਲ ਹੀ ਅਸੀਮਤ ਲੋਕਲ ਤੇ ਐਸਟੀਡੀ ਕਾਲਿੰਗ ਵੀ। ਆਪਣੇ ਹਿਸਾਬ ਨਾਲ ਪੂਰੇ ਇੱਕ ਸਾਲ ਡੇਟਾ ਵਰਤਿਆ ਜਾ ਸਕਦਾ ਹੈ।
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ






















