ਪੜਚੋਲ ਕਰੋ
Advertisement
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ ਜਲਦ ਖਤਮ ਹੋ ਜਾਵੇਗਾ। ਮੁਕੇਸ਼ ਅੰਬਾਨੀ ਦੀ ਕੰਪਨੀ ਦਾ ਜੀਓ ਫੋਨ ਇਸ ਐਤਵਾਰ ਮਤਲਬ 24 ਸਤੰਬਰ ਤੋਂ ਲੋਕਾਂ ਨੂੰ ਪੁੱਜਣਾ ਸ਼ੁਰੂ ਹੋ ਰਿਹਾ ਹੈ। ਕੰਪਨੀ ਨੇ ਫੈਸਲਾ ਲਿਆ ਹੈ ਕਿ ਇਹ ਫੋਨ ਸਭ ਤੋਂ ਪਹਿਲਾਂ ਪਿੰਡਾਂ ਤੇ ਕਸਬਿਆਂ ਦੇ ਗਾਹਕਾਂ ਨੂੰ ਮਿਲੇਗਾ।
ਸੂਤਰਾਂ ਮੁਤਾਬਕ ਜੀਓ ਫੋਨ ਦੀ ਡਿਲੀਵਰੀ ਲਈ ਪਹਿਲਾਂ ਛੋਟੇ ਸ਼ਹਿਰਾਂ ਨੂੰ ਚੁਣਿਆ ਗਿਆ ਹੈ। ਕੰਪਨੀ ਪ੍ਰੀ-ਬੁਕਿੰਗ ਕਰਵਾਉਣ ਵਾਲੇ ਗਾਹਕਾਂ ਨੂੰ ਇਸ ਦੀ ਜਲਦ ਖਬਰ ਭੇਜੇਗੀ ਕਿ ਉਹ ਆਪਣਾ ਜੀਓ ਫੋਨ ਲੈ ਸਕਦੇ ਹਨ। ਜੀਓ ਨੇ ਇਸ ਫੋਨ ਦੀ ਬੁਕਿੰਗ 26 ਅਗਸਤ ਤੋਂ ਸ਼ੁਰੂ ਕੀਤੀ ਸੀ।
ਇੰਡਸਟਰੀ ਦਾ ਕਹਿਣਾ ਹੈ ਕਿ ਪਹਿਲਾਂ ਤਿੰਨ ਦਿਨ 'ਚ 60 ਲੱਖ ਫੋਨ ਬੁੱਕ ਹੋ ਗਿਆ ਸੀ। ਪਹਿਲਾਂ ਖਬਰਾਂ ਆਈਆਂ ਸੀ ਕਿ ਨਰਾਤਿਆਂ ਤੋਂ ਡਿਲੀਵਰੀ ਸ਼ੁਰੂ ਹੋ ਜਾਵੇਗੀ ਪਰ ਹੁਣ ਕਿਹਾ ਗਿਆ ਹੈ ਕਿ ਸਤੰਬਰ ਦੇ ਅਖੀਰ 'ਚ ਫੋਨ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ।
ਇਸ ਫੋਨ 'ਚ 4 ਫ੍ਰੰਟ ਵੀਜੀਏ ਕੈਮਰਾ, 2.4 ਇੰਚ ਡਿਸਪਲੇ, 512 ਐਮਬੀ ਰੈਮ ਤੇ 4 ਜੀਬੀ ਦੀ ਮੈਮਰੀ ਹੋਵੇਗੀ। ਇਸ 'ਚ 2000 ਐਮਏਐਚ ਦੀ ਬੈਟਰੀ ਹੈ। ਜੀਓ ਫੋਨ ਦੀ ਦੁਬਾਰਾ ਪ੍ਰੀ-ਬੁਕਿੰਗ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਫਿਲਹਾਲ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement