ਪੜਚੋਲ ਕਰੋ
ਜੀਓ ਧਮਾਕਾ: ਸਿਰਫ਼ 98 ਰੁਪਏ 'ਚ 2 ਜੀਬੀ ਡਾਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਰਿਪਬਲਿਕ ਡੇਅ ਆਫ਼ਰ ਲੈ ਕੇ ਆਇਆ ਹੈ। ਕੰਪਨੀ ਆਪਣੇ ਗਾਹਕਾਂ ਨੂੰ ਰਿਪਬਲਿਕ ਡੇਅ ਮੌਕੇ ਨਵਾਂ ਡਾਟਾ ਪੈਕ ਦੇ ਰਹੀ ਹੈ। ਇਹ 26 ਜਨਵਰੀ ਨੂੰ ਸ਼ੁਰੂ ਹੋਵੇਗਾ। ਜੀਓ ਦੇ ਰਿਪਬਲਿਕ ਡੇਅ ਆਫ਼ਰ ਵਿੱਚ ਕੰਪਨੀ 98 ਰੁਪਏ ਦੇ ਰੀਚਾਰਜ 'ਤੇ 2 ਜੀਬੀ ਹਾਈ ਸਪੀਡ ਡਾਟਾ ਦੇ ਰਹੀ ਹੈ। ਇਹ 28 ਦਿਨਾਂ ਲਈ ਵੈਲਿਡ ਹੋਵੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਅਨਲਿਮਿਟਿਡ ਕਾਲਿੰਗ, ਐਸਐਮਐਸ ਤੇ ਜੀਓ ਐਪਸ ਵੀ ਫ਼ਰੀ ਮਿਲਣਗੇ। ਇਸ ਆਫ਼ਰ ਤੋਂ ਪਹਿਲਾਂ 98 ਰੁਪਏ ਵਿੱਚ 2.1 ਜੀਬੀ ਡਾਟਾ ਦਿੱਤਾ ਜਾ ਰਿਹਾ ਸੀ ਪਰ ਇਸ ਦੀ ਮਿਆਦ ਸਿਰਫ਼ 14 ਦਿਨਾਂ ਦੀ ਸੀ। ਮਤਲਬ ਹੁਣ ਇਸ ਦੀ ਮਿਆਦ ਡਬਲ ਕਰ ਦਿੱਤੀ ਗਈ ਹੈ। ਰਿਲਾਇੰਸ ਜੀਓ ਦੇ ਇਸ ਨਵੇਂ ਆਫ਼ਰ ਤਹਿਤ ਇੱਕ ਜੀਬੀ ਡਾਟਾ ਦੀ ਥਾਂ ਹੁਣ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਰੋਜ਼ਾਨਾ 2 ਜੀਬੀ ਡਾਟਾ ਵੀ ਦਿੱਤਾ ਜਾਵੇਗਾ। ਏਅਰਟੈੱਲ ਨੇ ਵੀ ਜੀਓ ਨੂੰ ਟੱਕਰ ਦੇਣ ਲਈ ਕੁਝ ਦਿਨ ਪਹਿਲਾਂ ਨਵੇਂ ਪਲਾਨ ਲਾਂਚ ਕੀਤੇ ਸੀ। ਇਸ ਵਿੱਚ ਕੰਪਨੀ ਨੇ ਇੱਕ ਜੀਬੀ ਡਾਟਾ ਨੂੰ ਵਧਾ ਕੇ 1.4 ਜੀਬੀ ਡਾਟਾ ਕਰ ਦਿੱਤਾ ਸੀ। ਏਅਰਟੈੱਲ ਨੇ ਆਪਣੇ ਬੈਸਟ ਸੇਲਿੰਗ 399 ਰੁਪਏ ਦੇ ਪਲਾਨ ਵਿੱਚ ਬਦਲਾਅ ਕਰ ਦਿੱਤੇ ਹਨ। ਇਸ ਵਿੱਚ ਹੁਣ 70 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡਾਟਾ ਮਿਲਦਾ ਸੀ, ਹੁਣ 84 ਦਿਨ ਤੱਕ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ।
Before You Go
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
ਟ੍ਰੈਂਡਿੰਗ ਟੌਪਿਕ






















