ਪੜਚੋਲ ਕਰੋ

ਜੀਓ ਦਾ ਨਵਾਂ ਪੈਂਤੜਾ ਲਾਏਗਾ ਦੂਜੀਆਂ ਕੰਪਨੀਆਂ ਨੂੰ ਖੂੰਜੇ

ਨਵੀਂ ਦਿੱਲੀ: ਵੋਡਾਫੋਨ ਤੇ ਏਅਰਟੈੱਲ ਵਰਗੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਨੂੰ ਪਿਛਲੇ ਸਾਲ ਬਾਜ਼ਾਰ ਵਿੱਚ ਆਏ ਰਿਲਾਇੰਸ ਜੀਓ ਨੇ ਵਖ਼ਤ ਪਾਇਆ ਹੋਇਆ ਹੈ। ਉਨ੍ਹਾਂ ਨੂੰ ਜੀਓ ਦੇ ਟਾਕਰੇ ਲਏ ਕੋਈ ਖਾਸ ਆਇਡੀਆ ਨਹੀਂ ਮਿਲ ਰਿਹਾ। ਹੁਣ ਜੀਓ ਕੁਝ ਨਵਾਂ ਕਰਨ ਜਾ ਰਿਹਾ ਹੈ ਜਿਸ ਨਾਲ ਬਾਕੀ ਕੰਪਨੀਆਂ ਦੀ ਮੁਸ਼ਕਲ ਕਾਫੀ ਵਧ ਜਾਵੇਗੀ। ਸਭ ਤੋਂ ਪਹਿਲਾਂ ਜੀਓ ਨੇ ਲੋਕਾਂ ਨੂੰ ਮੁਫਤ ਇੰਟਰਨੈੱਟ ਤੇ ਕਾਲਿੰਗ ਦੇ ਕੇ ਬਾਕੀ ਕੰਪਨੀਆਂ ਦੀ ਕਮਾਈ ਘਟਾ ਦਿੱਤੀ। ਉਸ ਤੋਂ ਬਾਅਦ ਸਭ ਤੋਂ ਸਸਤੇ ਇੰਟਰਨੈੱਟ ਪਲਾਨ ਦੇ ਨਾਲ-ਨਾਲ ਕਾਲਿੰਗ ਮੁਫਤ ਦੇਣ ਨਾਲ ਹੋਰ ਟੈਲੀਕਾਮ ਕੰਪਨੀਆਂ ਦੀ ਚਿੰਤਾ ਹੋਰ ਵੀ ਵਧ ਗਈ। ਜੀਓ ਆਪਣਾ ਦੂਜਾ ਹਥਿਆਰ ਡੇਢ ਹਜ਼ਾਰ ਦੀ ਕੀਮਤ ਵਾਲੇ ਸਸਤੇ ਫੋਨ ਦੇ ਰੂਪ ਵਿੱਚ ਵਰਤਣ ਜਾ ਰਿਹਾ ਹੈ। ਜੀਓ ਨੇ ਦਾਅਵਾ ਕੀਤਾ ਹੈ ਕਿ ਇਸ ਫ਼ੋਨ ਨੂੰ ਮੁਫਤ ਦੇਵੇਗਾ ਤੇ ਜ਼ਮਾਨਤ ਦੇ ਰੂਪ ਵਿੱਚ ਲਏ 1500 ਰੁਪਏ ਨੂੰ ਤਿੰਨ ਸਾਲਾਂ ਦੇ ਅੰਦਰ-ਅੰਦਰ ਵਾਪਸ ਕਰ ਦਿੱਤਾ ਜਾਵੇਗਾ। ਇਸ ਫੋਨ ਵਿੱਚ ਕਾਲਿੰਗ ਦੇ ਨਾਲ-ਨਾਲ 4G ਇੰਟਰਨੈੱਟ ਦੀ ਵੀ ਸੁਵਿਧਾ ਹੋਵੇਗੀ। ਹਾਲਾਂਕਿ ਇਹ ਫੋਨ ਇੱਕ ਬਿਨਾਂ ਟੱਚ ਵਾਲਾ ਸਮਾਰਟਫੋਨ ਹੋਵੇਗਾ ਇਸ ਕਾਰਨ ਵ੍ਹਟਸਐਪ ਆਦਿ ਚੱਲਣਾ ਮੁਮਕਿਨ ਨਾ ਹੋਵੇ। ਇਸ ਸੂਰਤ ਵਿੱਚ ਜੀਓ ਆਪਣਾ ਵੱਖਰਾ ਐਪ ਤਿਆਰ ਕਰ ਸਕਦਾ ਹੈ ਜੋ ਇੰਟਰਨੈੱਟ ਆਧਾਰਤ ਹੋਵੇ। ਦੱਸਣਾ ਬਣਦਾ ਹੈ ਕਿ ਜੀਓ ਨੇ ਆਪਣੀਆਂ ਹੀ ਬੈਕਿੰਗ ਸੇਵਾਵਾਂ ਪਹਿਲਾਂ ਤੋਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ। ਜੀਓ ਮਨੀ ਨਾਲ ਰਿਲਾਇੰਸ ਨੇ ਹੋਰ ਕੰਪਨੀਆਂ ਨੂੰ ਪੂਰੀ ਟੱਕਰ ਦਿੱਤੀ ਹੋਈ ਹੈ। ਛੇਤੀ ਹੀ ਜੀਓ ਆਪਣੀ ਤੀਜੀ ਚਾਲ ਚੱਲਣ ਜਾ ਰਿਹਾ ਹੈ ਜੋ ਹੈ ਇੱਕ ਬ੍ਰਾਡਬੈਂਡ ਸੇਵਾ। ਭਾਰਤੀ ਸੰਚਾਰ ਨਿਗਮ ਲਿਮਟਿਡ ਤੋਂ ਬਾਅਦ ਏਅਰਟੈੱਲ ਨੇ ਆਪਣੀ ਤਾਰ-ਯੁਕਤ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਸੀ। ਜੀਓ ਨੇ ਵੀ ਇਸ ਦਿਸ਼ਾ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਕਈ ਵੱਡੇ ਸ਼ਹਿਰਾਂ ਵਿੱਚ 'ਰੌਸ਼ਨੀ-ਰੇਸ਼ੇ' ਯਾਨੀ ਆਪਟੀਕਲ ਫਾਈਬਰਜ਼ ਵਿਛਾ ਦਿੱਤੇ ਹਨ। ਕੰਪਨੀ ਇਸ ਤੋਂ ਪਹਿਲਾਂ ਕਿ ਇਸ ਸੇਵਾ ਦੀ ਕੀਮਤ ਬਾਰੇ ਕੋਈ ਐਲਾਨ ਕਰੇ ਲੋਕਾਂ ਨੂੰ ਇਸ ਦਾ ਅੰਦਾਜ਼ਾ ਹੈ ਕਿ ਇਹ ਇੱਕ ਸਸਤੀ ਸੇਵਾ ਹੋਵੇਗੀ। ਆਉਂਦੇ ਕੁਝ ਮਹੀਨਿਆਂ ਵਿੱਚ ਬ੍ਰਾਡਬੈਂਡ ਬਾਜ਼ਾਰ ਵਿੱਚ ਵੀ ਭਖ਼ਣ ਵਾਲਾ ਹੈ।

ਟਾਪ ਹੈਡਲਾਈਨ

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।
ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।
BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?
BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?
ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
Petrol and Diesel: ਵੱਧ ਜਾਂ ਘੱਟ? ਕਿੰਨੀਆਂ ਹਨ ਤੁਹਾਡੇ ਸ਼ਹਿਰ 'ਚ ਕੀਮਤਾਂ; ਜਾਣ ਲਓ ਅੱਜ ਦੇ ਰੇਟ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
Embed widget