ਪੜਚੋਲ ਕਰੋ
ਲੇਨੋਵੋ ਦਾ 128GB ਰੈਮ ਤੇ 6TB ਸਟੋਰੇਜ਼ ਨਾਲ ਵੱਡਾ ਧਮਾਕਾ

ਨਵੀਂ ਦਿੱਲੀ: ਚੀਨੀ ਕੰਪਨੀ ਲੇਨੋਵੋ ਨੇ NXT BLD ਕਾਨਫਰੰਸ 'ਚ ਥਿੰਕਟੈਂਕ ਪੀ52 ਨਾਂ ਦਾ ਨਵਾਂ ਲੈਪਟਾਪ ਦਿਖਾਇਆ। ਲੈਪਟਾਪ ਵੀਆਰ ਨਾਲ 128 ਜੀਬੀ ਰੈਮ ਤੇ 6 ਟੀਬੀ ਦੇ ਸਟੋਰੇਜ਼ ਦੀ ਸਮਰੱਥਾ ਰੱਖਦਾ ਹੈ। ਲੈਪਟਾਪ ਦੀ ਖਾਸੀਅਤ: ਲੇਨੋਵੋ ਥਿੰਕਟੈਂਕ ਪੀ52 'ਚ 15.6 ਇੰਚ ਦਾ 4K ਟਚ ਸਕ੍ਰੀਨ ਦਿੱਤਾ ਗਿਆ ਹੈ ਜੋ 1920X1080 ਪਿਕਸਲ ਰੈਜ਼ੋਲੂਸ਼ਨ ਨਾਲ ਆਉਂਦਾ ਹੈ। ਲੇਨੋਵੋ 'ਚ ਅੱਠਵਾਂ ਜੇਨਰੇਸ਼ਨ ਇੰਟਲ ਜਿਓਨ ਹੈਕਸਾ ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਲੇਨੋਵੋ ਥਿੰਕਟੈਂਕ ਦਾ ਭਾਰ 2.5 ਕਿਲੋਗ੍ਰਾਮ ਹੈ। ਇਸ 'ਚ ਤਿੰਨ ਕਨੈਕਟੀਵਿਟੀ ਆਪਸ਼ਨਜ਼ ਹਨ ਜਿਵੇਂ ਯੂਐਸਬੀ 4.1 ਟਾਈਪ ਏ, ਦੋ ਯੂਐਸਬੀ ਸੀ/ਥੰਡਰਬੋਲਟ ਤੇ ਇੱਕ ਐਚਡੀਐਮਆਈ 2.0, ਇੱਕ ਮਿੰਨੀ ਡਿਸਪਲੇਅ ਪੋਰਟ 1.4 ਤੇ ਇੱਕ ਐਸਡੀ ਕਾਰਡ ਰੀਡਰ ਨਾਲ ਵਾਈਫਾਈ, ਬਲੂਟੁੱਥ ਤੇ 4ਜੀ ਐਲਟੀਈ ਦੀ ਸੁਵਿਧਾ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਕਿ ਲੈਪਟਾਪ 'ਚ ਪੰਜ ਆਪਰੇਟਿੰਗ ਸਿਸਟਮ ਦਿੱਤੇ ਗਏ ਹਨ ਜਿਨ੍ਹਾਂ 'ਚ ਵਿੰਡੋ 10 ਪ੍ਰੋ ਵਰਕਸਟੇਸ਼ਨ ਲਈ ਮੌਜੂਦ ਹੈ, ਵਿੰਡੋ 10 ਪ੍ਰੋ ਹੋਮ, ਓਬੁੰਤੂ ਤੇ ਲਿਨਕਸ ਦਿੱਤਾ ਗਿਆ ਹੈ। ਲੈਪਟਾਪ 'ਚ ਇੰਫੋਰਡ ਕੈਮਰਾ ਦਿੱਤਾ ਗਿਆ ਹੈ ਜੋ ਫੇਸ਼ੀਅਲ ਰੈਕਾਗਨਿਸ਼ਨ ਤੇ ਵੀਡੀਓ ਕਾਲਿੰਗ ਲਈ ਐਚਡੀ ਵੈਬਕੈਮ ਦੀ ਸੁਵਿਧਾ ਨਾਲ ਆਉਂਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















