ਪੜਚੋਲ ਕਰੋ
Advertisement
ਕਿਤੇ ਤੁਸੀਂ ਤਾਂ ਨਹੀਂ ਬਦਲਿਆ ਮੋਬਾਈਲ ਨੰਬਰ, ਕੋਈ ਵੀ ਪੜ੍ਹ ਸਕਦਾ ਤੁਹਾਡੀ ਵ੍ਹੱਟਸਐਪ ਚੈਟ
ਚੰਡੀਗੜ੍ਹ: ਅਮੇਜ਼ਨ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਟਵੀਟ ਕਰ ਦੇ ਦੱਸਿਆ ਕਿ ਜਦੋਂ ਉਸ ਨੇ ਨਵੇਂ ਨੰਬਰ ਤੋਂ ਵ੍ਹੱਟਸਐਪ ਖ਼ਾਤਾ ਬਣਾਇਆ ਤਾਂ ਉਸ ਦੇ ਨੰਬਰ ’ਤੇ ਕਿਸੇ ਹੋਰ ਵਿਅਕਤੀ ਦੀ ਚੈਟ ਰੀਸਟੋਰ ਹੋ ਗਈ। ਐਬੀ ਫਿਊਲਰ ਨਾਂ ਦੀ ਮਹਿਲਾ ਦੇ ਦਾਅਵੇ ਬਾਅਦ ਭਾਰਤੀ ਟੈਕ ਵੈਬਸਾਈਟ ਪਿਊਨੀਕਾਵੈਬ (Piunikaweb) ਨੇ ਇਸ ਬੱਗ ਦੀ ਪਛਾਣ ਕੀਤੀ।
ਦਰਅਸਲ ਜਦੋਂ ਕੋਈ ਨੰਬਰ ਬੰਦ ਕਰ ਦਿੰਦਾ ਹੈ ਤਾਂ ਉਹ ਅੱਗੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਜਾਂਦਾ ਹੈ। ਇਸ ਦੇ ਬਾਅਦ ਜੇ ਕੋਈ ਵਿਅਕਤੀ ਉਸ ਨੰਬਰ ਤੋਂ ਵ੍ਹੱਟਸਐਪ ਲੌਗ ਇਨ ਕਰਦਾ ਹੈ ਤਾਂ ਉਸ ਵਿਅਕਤੀ ਦੀ ਪੁਰਾਣੀ ਚੈਟ ਰੀਸਟੋਰ ਹੋ ਸਕਦੀ ਹੈ ਜਿਹੜਾ ਵਿਅਕਤੀ ਪਹਿਲਾਂ ਇਹ ਨੰਬਰ ਇਸਤੇਮਾਲ ਕਰਦਾ ਸੀ।logged into whatsapp with a new phone number today and the message history from the previous number's owner was right there?! this doesn't seem right.
— Abby Fuller (@abbyfuller) January 11, 2019
ਮਹਿਲਾ ਨੇ ਟਵੀਟ ਕਰਕੇ ਦੱਸਿਆ ਕਿ ਜਦੋਂ ਉਸ ਨੇ ਫੋਨ ਵਿੱਚ ਨਵਾਂ ਸਿਮ ਕਾਰਡ ਪਾ ਕੇ ਵ੍ਹੱਟਸਐਪ ਲੌਗ ਇਨ ਕੀਤਾ ਤਾਂ ਉਹ ਉਸ ਵਿਅਕਤੀ ਦੀ ਚੈਟ ਪੜ੍ਹ ਪਾ ਰਹੀ ਸੀ ਜਿਸ ਕੋਲ ਪਹਿਲੇ ਉਹ ਮੋਬਾਈਲ ਨੰਬਰ ਸੀ। ਉਸ ਮੁਤਾਬਕ ਸਾਰੀ ਚੈਟ ਹਿਸਤਰੀ ਪਲੇਨ ਟੈਕਸਟ ਵਿੱਚ ਉਪਲੱਬਧ ਸੀ। ਇਹ ਸਭ ਵੱਟਸਐਪ ਬੱਗ ਦੀ ਵਜ੍ਹਾ ਕਰਕੇ ਹੋਇਆ।BREAKING: New WhatsApp bug may have been discovered, exposes message history in plain text#whatsapp #bug #issue #encryption #news #LatestNews #Facebook #BREAKING #BreakingNews https://t.co/3gzRVCy8gw pic.twitter.com/aXGY6jvPcK
— PiunikaWeb (@PiunikaWeb) January 11, 2019
ਵ੍ਹੱਟਸਐਪ ਨੇ ਆਪਣੀ ਵੈਬਸਾਈਟ ’ਤੇ ਲਿਖਿਆ ਵੀ ਹੈ ਕਿ ਜੇ ਤੁਸੀਂ ਆਪਣਾ ਮੋਬਾਈਲ ਨੰਬਰ ਬਦਲ ਰਹੇ ਹੋ ਤਾਂ ਵ੍ਹੱਟਸਐਪ ਦੀ ਚੈਟ ਡਿਲੀਟ ਕਰਨਾ ਨਾ ਭੁੱਲੋ। ਹਾਲਾਂਕਿ ਜੇ ਤੁਸੀਂ ਚੈਟ ਡਿਲੀਟ ਕਰਨਾ ਭੁੱਲ ਗਏ ਹੋ ਤੇ ਪੁਰਾਣੇ ਨੰਬਰ ਤੋਂ ਹਾਲਾਂਕਿ ਐਕਸੈਸ ਨਹੀਂ ਹੋ ਰਿਹਾ ਤਾਂ 45 ਦਿਨਾਂ ਬਾਅਦ ਉਸ ਨੰਬਰ ਦਾ ਸਾਰਾ ਹਾਲਾਂਕਿ ਡੇਟਾ ਆਟੋਮੈਟੀਕਲੀ ਡਿਲੀਟ ਹੋ ਜਾਂਦਾ ਹੈ। ਇਸ ਦਾ ਮਤਲਬ ਇਹ ਕਿ ਜੇ ਕੋਈ ਯੂਜ਼ਰ ਆਪਣਾ ਨੰਬਰ ਬੰਦ ਕਰਦਾ ਹੈ ਤੇ ਉਹੀ ਨੰਬਰ ਕਿਸੇ ਹੋਰ ਯੂਜ਼ਰ ਨੂੰ 45 ਦਿਨਾਂ ਬਾਅਦ ਦਿੱਤਾ ਜਾਂਦਾ ਹੈ ਤਾਂ ਉਸ ਨੰਬਰ ਨਾਲ ਸਬੰਧਤ ਪੁਰਾਣਾ ਵ੍ਹੱਟਸਐਪ ਖ਼ਾਤਾ ਡਿਲੀਟ ਹੋ ਜਾਏਗਾ। ਪਰ ਉਕਤ ਮਹਿਲਾ ਐਬੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਵਾਂ ਨੰਬਰ ਲਿਆਂ 45 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤਾਂ ਵੀ ਉਸ ਨੂੰ ਪੁਰਾਣੇ ਯੂਜ਼ਰ ਦੀ ਚੈਟ ਹਿਸਟਰੀ ਦਿਖਾਈ ਦੇ ਰਹੀ ਸੀ।and now i'm wondering how many other times it's happened? like does whoever has my old number now have MY whatsapp history?
— Abby Fuller (@abbyfuller) January 11, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਕ੍ਰਿਕਟ
Advertisement