ਵਾਸ਼ਿੰਗਟਨ  : ਹੁਣ ਉਹ ਦਿਨ ਦੂਰ ਨਹੀਂ, ਜਦ ਤੁਸੀਂ ਸਮਾਰਟਫੋਨ ਨੂੰ ਮਹਿਜ਼ ਕੁਝ ਸਕਿੰਟਾਂ 'ਚ ਹੀ ਚਾਰਜ ਕਰ ਸਕਦੇ ਹੋ। ਇਕ ਭਾਰਤੀ ਸਮੇਤ ਵਿਗਿਆਨੀਆਂ ਦੇ ਦਲ ਨੇ ਨਵਾਂ ਲਚਕੀਲਾ ਸੁਪਰਕੈਪੇਸਿਟਰ ਵਿਕਸਿਤ ਕੀਤਾ ਹੈ। ਇਸ ਦੀ ਐਨੀ ਜ਼ਿਆਦਾ ਸਮਰੱਥਾ ਹੈ ਕਿ ਇਹ ਮੌਜੂਦਾ ਸੁਪਰਕੈਪੇਸਿਟਰ ਦੀ ਤੁਲਨਾ 'ਚ 30 ਹਜ਼ਾਰ ਗੁਣਾ ਜ਼ਿਆਦਾ ਚਾਰਜ ਹੋ ਸਕਦਾ ਹੈ।

ਫਲੋਰੀਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਅਨੋਖੇ ਸੁਪਰਕੈਪੇਸਿਟਰ ਨੂੰ ਬਣਾਉਣ ਲਈ ਨਵੀਂ ਪ੍ਰਕਿਰਿਆ ਵਿਕਸਿਤ ਕੀਤੀ ਹੈ। ਇਹ ਵਿਧੀ ਮੋਬਾਈਲ ਫੋਨ ਅਤੇ ਇਲੈਕਟ੫ਾਨਿਕ ਵਾਹਨਾਂ ਦੇ ਖੇਤਰ 'ਚ ਯਾਂਤੀਕਾਰੀ ਤਕਨੀਕ ਸਾਬਤ ਹੋ ਸਕਦੀ ਹੈ। ਇਸ ਖੋਜ ਨਾਲ ਜੁੜੇ ਭਾਰਤੀ ਮੂਲ ਦੇ ਖੋਜਾਰਥੀ ਨਿਤਿਨ ਚੌਧਰੀ ਨੇ ਕਿਹਾ ਕਿ ਜੇ ਅਸੀਂ ਬੈਟਰੀ ਦੀ ਜਗ੍ਹਾ ਸੁਪਰਕੈਪੇਸਿਟਰ ਲਗਾ ਦਈਏ ਤਾਂ ਤੁਹਾਡਾ ਆਪਣਾ ਮੋਬਾਈਲ ਫੋਨ ਮਹਿਜ਼ ਕੁਝ ਸਕਿੰਟਾਂ 'ਚ ਹੀ ਚਾਰਜ ਹੋ ਸਕੇਗਾ। ਫਿਰ ਤੁਹਾਨੂੰ ਇਸ ਨੂੰ ਘੱਟੋ-ਘੱਟ ਪੂਰੇ ਹਫ਼ਤੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

ਇਸ ਸੁਪਰਕੈਪੇਸਿਟਰ ਲਈ ਨਵੇਂ ਖੋਜੇ ਗਏ 2ਡੀ ਮੈਟੀਰੀਅਲ ਦੀ ਵਰਤੋਂ ਕੀਤੀ ਹੈ। ਹਾਲਾਂਕਿ ਦੂਜੇ ਖੋਜਾਰਥੀਆਂ ਨੇ ਵੀ ਗ੍ਰੈਫੀਨ ਅਤੇ ਹੋਰ 2ਡੀ ਮਟੀਰੀਅਲ ਨਾਲ ਇਸ ਬਣਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਇਸ ਨਾਲ ਸੀਮਤ ਸਫਲਤਾ ਮਿਲੀ। ਚੌਧਰੀ ਨੇ ਕਿਹਾ, 'ਅਸੀਂ ਇਕ ਸੌਖਾ ਰਸਾਇਣਿਕ ਸੰਯੋਗ ਨਾਲ ਇਸ ਵਿਧੀ ਨੂੰ ਈਜਾਦ ਕੀਤਾ ਹੈ'।