ਪੜਚੋਲ ਕਰੋ
Advertisement
OnePlus ਨੇ ਲੌਂਚ ਕੀਤੇ ਬੁਲੇਟ ਵਾਇਅਰਲੈਸ ਈਅਰਫੋਨ, ਜਾਣੋ ਕੀਮਤ ਤੇ ਖਾਸੀਅਤ
ਵਨਪਲੱਸ 7 ਤੇ ਵਨਪਲੱਸ 7 ਪ੍ਰੋ ਦੇ ਲੌਂਚ ਦੇ ਨਾਲ ਕੰਪਨੀ ਨੇ ਨਵਾਂ ਬੁਲੇਟ ਵਾਇਅਰਲੈੱਸ 2 ਈਅਰਫੋਨਸ ਲੌਂਚ ਕੀਤਾ ਹੈ। ਨਵੇਂ ਵਾਇਅਰਲੈੱਸ ਡਿਵਾਇਸ ਓਰੀਜਨਲ ਬੁਲੇਟ ਵਾਈਅਰਲੈੱਸ ਦਾ ਅਗਲਾ ਵਰਜ਼ਨ ਹੈ ਜਿਸ ਨੂੰ ਵਨਪਲੱਸ 6 ਦੇ ਨਾਲ ਲੌਂਚ ਕੀਤਾ ਗਿਆ ਸੀ।
ਨਵੀਂ ਦਿੱਲੀ: ਵਨਪਲੱਸ 7 ਤੇ ਵਨਪਲੱਸ 7 ਪ੍ਰੋ ਦੇ ਲੌਂਚ ਦੇ ਨਾਲ ਕੰਪਨੀ ਨੇ ਨਵਾਂ ਬੁਲੇਟ ਵਾਇਅਰਲੈੱਸ 2 ਈਅਰਫੋਨਸ ਲੌਂਚ ਕੀਤਾ ਹੈ। ਨਵੇਂ ਵਾਇਅਰਲੈੱਸ ਡਿਵਾਇਸ ਓਰੀਜਨਲ ਬੁਲੇਟ ਵਾਈਅਰਲੈੱਸ ਦਾ ਅਗਲਾ ਵਰਜ਼ਨ ਹੈ ਜਿਸ ਨੂੰ ਵਨਪਲੱਸ 6 ਦੇ ਨਾਲ ਲੌਂਚ ਕੀਤਾ ਗਿਆ ਸੀ। ਇਸ ਨੂੰ ਜਲਦੀ ਭਾਰਤ ‘ਚ ਸੇਲ ਲਈ ਉਪਲੱਬਧ ਕੀਤਾ ਜਾਵੇਗਾ।
ਬ੍ਰੈਂਡ ਨਿਊ ਬੁਲੇਟ ਵਾਇਅਰਲੈੱਸ ਈਅਰਫੋਨ ਦੀ ਕੀਮਤ ਐਮੇਜੌਨ ਤੇ ਕੰਪਨੀ ਦੀ ਵੈੱਬਸਾਈਟ ‘ਤੇ 5,990 ਰੁਪਏ ਰੱਖੀ ਗਈ ਹੈ। ਇਸ ‘ਚ ਅਪਗ੍ਰੈਡ ਟ੍ਰਿਪਲ ਸਟ੍ਰਕਚਰ ਹੈ। ਈਅਰਫੋਨ ‘ਚ ਡਿਊਲ ਮੂਵਿੰਗ ਆਈਰਨ ਪਲੇਟਸ ਹਨ ਜੋ ਤੁਹਾਨੂੰ ਕ੍ਰਿਸਪ ਸਾਉਂਡ ਤੇ ਬੈਲੇਂਸ ਟ੍ਰੈਬਲ ਤੇ ਬੇਸ ਦਿੰਦੇ ਹਨ। ਈਅਰਫੋਨ ‘ਚ aptX HD ਕੋਡੇਕ ਵੀ ਦਿੱਤਾ ਗਿਆ ਹੈ ਜੋ ਤੁਹਾਨੂੰ ਹਾਈ ਰੇਜੋਲੂਸ਼ਨ ਆਡੀਓ ਦਿੰਦਾ ਹੈ।The Bullets Wireless 2 deliver a premium listening experience that never leaves you waiting. Charge for just 10 minutes to listen for 10 hours. pic.twitter.com/qq7k5l5IfZ
— OnePlus (@oneplus) 14 May 2019
ਜੇਕਰ ਇਸ ਦੇ ਡਿਜ਼ਾਇਨ ਦੀ ਗੱਲ ਕਰੀਤੇ ਤਾਂ ਇਹ ਪਿਛਲੇ ਈਅਰਫੋਨ ਦੇ ਮੁਕਾਬਲੇ ਕਾਫੀ ਵਧੀਆ ਹੈ। ਇਹ ਮੈਗਨੈਟਿਕ ਕੰਟ੍ਰੋਲ ਫੀਚਰ ਨਾਲ ਆਉਂਦਾ ਹੈ ਜਿਸ ਨੂੰ ਤੁਸੀਂ ਪੌਜ਼ ਤੇ ਪਲੇਬੈਕ ਸਿਰਫ ਸਿੰਗਲ ਟੱਚ ਨਾਲ ਕਰ ਸਕਦੇ ਹੋ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਸਿਰਫ 10 ਮਿੰਟ ਦੇ ਲਈ ਇਸ ਨੂੰ ਚਾਰਜ ਕਰਨਾ ਹੈ ਜਿਸ ਤੋਂ ਬਾਅਦ ਡਿਵਾਇਸ 10 ਘੰਟੇ ਦਾ ਬੈਕਅੱਪ ਦਵੇਗਾ। ਨਾਲ ਹੀ ਇਸ ‘ਚ ਕਵਿਕ ਫੀਚਰ ਦਿੱਤਾ ਗਿਆ ਹੈ ਜੋ ਫੋਨ ਨੂੰ ਡਿਵਾਇਸ ਨਾਲ ਜਲਦੀ ਕਨੈਕਟ ਕਰੇਗਾ।Excited to deliver @Google Assistant support to the OnePlus Bullets Wireless 2 out of the box. pic.twitter.com/EI5AxMxkPH
— OnePlus (@oneplus) 14 May 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement