ਪੜਚੋਲ ਕਰੋ
Advertisement
PUBG ਦੀ ਪਹਿਲੀ ਵਰ੍ਹੇਗੰਢ ਮੌਕੇ ਗੇਮ 'ਚ ਮਿਲਣਗੇ ਨਵੇਂ ਹਥਿਆਰ ਤੇ ਗੱਡੀਆਂ
ਚੰਡੀਗੜ੍ਹ: ਪਬਜੀ ਨੂੰ ਲਾਂਚ ਹੋਇਆਂ ਇੱਕ ਸਾਲ ਬੀਤ ਚੁੱਕਿਆ ਹੈ ਤੇ ਹੁਣ ਤਕ ਗੇਮ ਵਿੱਚ ਕਈ ਅਪਡੇਟਸ ਆ ਚੁੱਕੀਆਂ ਹਨ। ਦੱਸਿਆ ਜਾਂਦਾ ਹੈ ਕਿ ਪਬਜੀ 0.11.5 ਅਪਡੇਟ ਪਿੱਛੋਂ ਸੀਜ਼ਨ 5 ਹਮੇਸ਼ਾ ਲਈ ਖ਼ਤਮ ਹੋ ਜਾਏਗਾ ਤੇ ਨਵੇਂ ਗੇਮ ਲੈਂਡਸਕੇਪ, ਹਥਿਆਰ, ਗੱਡੀਆਂ ਤੇ ਹੋਰ ਚੀਜ਼ਾਂ ਨਾਲ ਸੀਜ਼ਨ 6 ਦੀ ਸ਼ੁਰੂਆਤ ਹੋਏਗੀ। ਨਵੇਂ ਵਰਸ਼ਨ ਵਿੱਚ ਖਿਡਾਰੀਆਂ ਨੂੰ ਇੱਕ ਸਾਲ ਦੀ ਵਰ੍ਹੇਗੰਢ ਮਨਾਉਣ ਦਾ ਵੀ ਮੌਕਾ ਮਿਲੇਗਾ ਜਿੱਥੇ ਉਹ ਆਤਿਸ਼ਬਾਜ਼ੀ ਨਾਲ ਸਪਾਨ ਆਈਲੈਂਡ ’ਤੇ ਪਾਰਟੀ ਵੀ ਕਰ ਸਕਣਗੇ। ਇਸ ਤੋਂ ਇਲਾਵਾ ਖ਼ੁਦ ਦੇ ਮੈਚ ਵਿੱਚ ਇੱਕ-ਦੂਜੇ ’ਤੇ ਕੇਕ ਵੀ ਸੁੱਟਿਆ ਜਾ ਸਕੇਗਾ।
ਅਪਡੇਟ ਵਿੱਚ ਡਾਇਨਮਿਕ ਮੈਸਮ ਟੂ ਇਰਾਂਗਲ ਤੇ ਮਿਰਾਮਾਰ, 5.56mm ਰਾਊਂਡ ਨਾਲ ਵਿਕੈਂਡੀ ਐਕਸਲੂਸਿਵ G36C ਰਾਈਫਲ ਤੇ ਨਵੀਂ ਗੱਡੀ, ਯਾਨੀ ਤਿੰਨ ਪਹੀਆਂ ਵਾਲੇ ਰਿਕਸ਼ੇ ਨੂੰ ਸੈਨਹੋਕ ਮੈਪ ਵਿੱਚ ਜੋੜਿਆ ਜਾਏਗਾ। ਪਬਜੀ ਮੋਬਾਈਲ ਨੇ ਇਸ ਗੱਲ ਦਾ ਵੀ ਐਲਾਨ ਕੀਤਾ ਹੈ ਕਿ ਉਹ ਰੌਇਲ ਪਾਸ ਵਿੱਚ ਵਾਧਾ ਦਏਗਾ ਜੋ ਹੁਣ ਪੂਰੇ ਇਲਾਕੇ ਵਿੱਚ ਹੋਰ ਦੋਸਤਾਂ ਨੂੰ ਪਾਸ ਰੈਂਕਿੰਗ ਦੇਖਣ ਲਈ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਬਸਕ੍ਰਾਈਬਰਸ ਨੂੰ ਹੁਣ ਵੀਕਲੀ ਚੈਲੰਜ ਲਈ ਜ਼ਿਆਦਾ ਪੁਆਇੰਟਸ ਮਿਲਣਗੇ।
ਇਸ ਅਪਡੇਟ ਵਿੱਚ ਸਬਸਕ੍ਰਿਪਸ਼ਨ ਪਲਾਨ ਵੀ ਉਪਲੱਬਧ ਕਰਵਾਏ ਜਾਣਗੇ ਜਿਸ ਨੂੰ ਅਪਰੈਲ ਦੇ ਮਹੀਨੇ ਤਕ ਜਾਰੀ ਕਰ ਦਿੱਤਾ ਜਾਏਗਾ। ਪਲਾਨ ਵਿੱਚ ਪ੍ਰਾਈਮ, ਪ੍ਰਾਈਮ ਪਲੱਸ, ਰੌਇਲ ਪਾਸ ਪੁਆਇੰਟਸ, ਸਟੀਪ ਕ੍ਰੇਡ ਡਿਸਕਾਊਂਟ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਹਾਲਾਂਕਿ ਹਾਲੇ ਸਿਰਫ ਪ੍ਰਾਈਮ ਤੇ ਪ੍ਰਾਈਮ ਪਲੱਸ, ਦੋ ਪਲਾਨ ਹੀ ਉਪਲਬਧ ਹਨ।Mark your calendars! Tomorrow is our birthday and you’re invited to the battleground! #PUBGMHBD #BeTheOne pic.twitter.com/TDOHM4OwAE
— PUBG MOBILE (@PUBGMOBILE) March 20, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement