ਪੜਚੋਲ ਕਰੋ

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖ਼ਰ ਹੁਣ ਨੌਜਵਾਨਾਂ ਨੂੰ ਸਮਾਰਟਫ਼ੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਰੌਂਅ ਵਿੱਚ ਹੈ। ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਤੋਂ ਬਾਅਦ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਸਮਾਰਟਫ਼ੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ, ਜੋ ਸਵੈ-ਘੋਸ਼ਣਾ ਪੱਤਰ ਦੇਣਗੇ ਕਿ ਉਹ ਕੋਈ ਵੀ ਸਮਾਰਟਫ਼ੋਨ ਨਹੀਂ ਰੱਖਦੇ। ਕੈਪਟਨ ਦਾ ਸਮਾਰਟਫ਼ੋਨ 12 ਜੀਬੀ ਡੇਟਾ ਤੇ 600 ਮਿੰਟ ਲੋਕਲ ਵੌਇਸ ਕਾਲਿੰਗ ਸਮੇਤ ਆਵੇਗਾ, ਜਿਸ ਦੀ ਮਿਆਦ ਇੱਕ ਸਾਲ ਤਕ ਦੀ ਹੋਵੇਗੀ ਅਤੇ ਇਹ ਇੱਕੋ ਵਾਰ ਦਿੱਤੇ ਜਾਣਗੇ। ਯਾਨੀ ਕਿ ਇੱਕ ਵਾਰ 'ਸਰਕਾਰੀ ਰੀਚਾਰਜ' ਖ਼ਤਮ ਹੋਣ ਮਗਰੋਂ ਨੌਜਵਾਨਾਂ ਨੂੰ ਆਪਣੇ ਖ਼ਰਚੇ 'ਤੇ ਸਮਾਰਟਫ਼ੋਨ ਚਲਾਉਣੇ ਪੈਣਗੇ।। ਇਸ ਟੱਚਸਕ੍ਰੀਨ ਸਮਾਰਟਫ਼ੋਨ ਵਿੱਚ ਕੈਮਰਾ ਵੀ ਹੋਵੇਗਾ ਤੇ ਸੋਸ਼ਲ ਮੀਡੀਆ ਐਪਲੀਕੇਸ਼ਨ ਨੂੰ ਵਰਤਣ ਦੀ ਸੁਵਿਧਾ ਹੋਵੇਗੀ। ਅਰੁਨਾ ਚੌਧਰੀ ਨੇ ਦੱਸਿਆ ਕਿ ਸਮਾਰਟਫ਼ੋਨ ਦੇਣ ਦੀ ਯੋਜਨਾ ਦਾ ਨਾਂਅ 'ਮੋਬਾਇਲ ਫ਼ੋਨ ਟੂ ਯੂਥ' ਰੱਖਿਆ ਗਿਆ ਹੈ। ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ (ਪੰਜਾਬ ਇਨਫ਼ੋਟੈਕ) ਇਸ ਪ੍ਰਾਜੈਕਟ ਦੀ ਦੇਖਰੇਖ ਕਰੇਗੀ। ਹਾਲਾਂਕਿ, ਸਰਕਾਰ ਨੇ ਪਹਿਲੇ ਗੇੜ ਵਿੱਚ ਵੰਡੇ ਜਾਣ ਵਾਲੇ ਸਮਾਰਟਫ਼ੋਨਾਂ ਦੀ ਗਿਣਤੀ ਜਾਂ ਇਨ੍ਹਾਂ ਦੀ ਲਾਗਤ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਇੰਨਾ ਦੱਸਿਆ ਗਿਆ ਹੈ ਕਿ ਸਮਾਰਟਫ਼ੋਨ ਵੰਡਣ ਦਾ ਕੰਮ ਆਉਂਦੇ ਮਾਰਚ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ।

ਟਾਪ ਹੈਡਲਾਈਨ

Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
Child Aadhaar :ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Child Aadhaar : ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Govinda Second Marriage: ਗੋਵਿੰਦਾ 62 ਸਾਲ ਦੀ ਉਮਰ 'ਚ ਕਰਨਗੇ ਦੂਜਾ ਵਿਆਹ? ਵਾਇਰਲ ਖਬਰਾਂ 'ਤੇ ਮੈਨੇਜਰ ਨੇ ਕੀਤਾ ਵੱਡਾ ਖੁਲਾਸਾ...
ਗੋਵਿੰਦਾ 62 ਸਾਲ ਦੀ ਉਮਰ 'ਚ ਕਰਨਗੇ ਦੂਜਾ ਵਿਆਹ? ਵਾਇਰਲ ਖਬਰਾਂ 'ਤੇ ਮੈਨੇਜਰ ਨੇ ਕੀਤਾ ਵੱਡਾ ਖੁਲਾਸਾ...
Jalandhar ’ਚ 21 ਸਾਲਾ ਵਿਦਿਆਰਥਣ ਦੀ ਮੌਤ ,10ਵੀਂ ਮੰਜ਼ਿਲ ਤੋਂ ਡਿੱਗੀ, BA ਫਾਈਨਲ ਦੀ ਸੀ ਵਿਦਿਆਰਥਣ
Jalandhar ’ਚ 21 ਸਾਲਾ ਵਿਦਿਆਰਥਣ ਦੀ ਮੌਤ ,10ਵੀਂ ਮੰਜ਼ਿਲ ਤੋਂ ਡਿੱਗੀ, BA ਫਾਈਨਲ ਦੀ ਸੀ ਵਿਦਿਆਰਥਣ
Embed widget