ਪੜਚੋਲ ਕਰੋ

ਜਾਣੋ WhatsApp 'ਤੇ ਡਿਲੀਟ ਫਾਰ ਐਵਰੀਵਨ' ਕੀਤੇ ਮੈਸੇਜ ਪੜ੍ਹਨ ਦੀ ਤਰਕੀਬ

ਨਵੀਂ ਦਿੱਲੀ: WhatsApp ਨੇ ਕੁਝ ਸਮਾਂ ਪਹਿਲਾਂ ਹੀ ਡਿਲੀਟ ਫਾਰ ਐਵਰੀਵਨ ਫ਼ੀਚਰ ਸ਼ੁਰੂ ਕੀਤਾ ਹੈ। ਇਹ ਫ਼ੀਚਰ ਐਂਡਰਾਇਡ ਅਤੇ ਆਈ.ਓ.ਐਸ. ਦੋਹਾਂ ਹੀ ਯੂਜ਼ਰਸ ਲਈ ਚਾਲੂ ਹੈ। ਫ਼ੀਚਰ ਵਿੱਚ ਯੂਜ਼ਰ ਇੱਕ ਵਾਰ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਦਾ ਹੈ। ਮਤਲਬ ਜੇਕਰ ਤੁਸੀਂ ਗ਼ਲਤੀ ਨਾਲ ਕਿਸੇ ਨੂੰ ਮੈਸੇਜ ਭੇਜਿਆ ਹੈ ਤਾਂ ਤੁਸੀਂ ਸੱਤ ਮਿੰਟ ਦੇ ਅੰਦਰ ਉਸ ਨੂੰ ਡਿਲੀਟ ਕਰ ਸਕਦੇ ਹੋ। ਇਸ ਤੋਂ ਬਾਅਦ ਮੈਸੇਜ ਰਿਸੀਵਰ ਨੂੰ ਨਹੀਂ ਨਜ਼ਰ ਆਉਂਦਾ। ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਮੈਸੇਜ ਡਿਲੀਟ ਕਰਨ ਤੋਂ ਬਾਅਦ ਵੀ ਰਿਸੀਵਰ ਮਤਲਬ ਜਿਸ ਨੂੰ ਤੁਸੀਂ ਗ਼ਲਤੀ ਨਾਲ ਮੈਸੇਜ ਭੇਜਿਆ ਹੈ ਉਹ ਉਸਨੂੰ ਪੜ੍ਹ ਸਕਦਾ ਹੈ ਤਾਂ ਤੁਸੀਂ ਕੀ ਕਰੋਗੇ? ਜੀ ਹਾਂ, ਜਿਸ ਮੈਸੇਜ ਨੂੰ ਤੁਸੀਂ WhatsApp 'ਤੇ ਡਿਲੀਟ ਫਾਰ ਐਵਰੀਵਨ ਜ਼ਰੀਏ ਡਿਲੀਟ ਕਰ ਦਿੰਦੇ ਹੋ ਉਹ ਮੈਸੇਜ ਰਿਸੀਵਰ ਪੜ੍ਹ ਸਕਦਾ ਹੈ। ਸਪੈਨਿਸ਼ ਬਲੌਗ ਐਂਡਰਾਇਡ jefe ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤੁਹਾਡੇ ਮੈਸੇਜ ਡਿਲੀਟ ਕਰਨ ਤੋਂ ਬਾਅਦ ਵੀ ਰਿਸੀਵਰ ਇਸ ਇਸ ਨੂੰ ਪੜ੍ਹ ਸਕਦਾ ਹੈ। ਇਹ ਡਿਲੀਟ ਮੈਸੇਜ ਐਂਡਰਾਇਡ ਡਿਵਾਈਸ ਦੇ ਨੋਟੀਫਿਕੇਸ਼ਨ ਲਾਗ ਵਿੱਚ ਸਟੋਰ ਹੁੰਦੇ ਹਨ। ਇਸ ਨੋਟੀਫਿਕੇਸ਼ਨ ਲਾਗ ਰਜਿਸਟਰ ਵਿੱਚ ਜਾ ਕੇ ਇਨ੍ਹਾਂ ਮੈਸੇਜਿਜ਼ ਨੂੰ ਪੜ੍ਹਿਆ ਜਾ ਸਕਦਾ ਹੈ। ਇਸ ਬਲੌਗ ਵਿੱਚ ਦੱਸਿਆ ਗਿਆ ਹੈ ਕਿ ਯੂਜ਼ਰ ਡਿਲੀਟ ਮੈਸੇਜ ਥਰਡ ਪਾਰਟੀ ਐਪ ਨੋਟੀਫਿਕੇਸ਼ਨ ਹਿਸਟਰੀ ਦੀ ਮਦਦ ਨਾਲ ਵੀ ਵੇਖ ਸਕਦਾ ਹੈ। ਇਹ ਐਪ ਗੂਗਲ ਦੇ ਪਲੇਅ ਸਟੋਰ 'ਤੇ ਉਪਲੱਬਧ ਹੈ ਜਿੱਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਇਸ ਐਪ ਦੇ ਐਂਡਰਾਇਡ ਨੋਟੀਫਿਕੇਸ਼ਨ ਲਾਗ ਨੂੰ ਖੋਲ੍ਹੋ। ਇੱਥੇ ਤੁਸੀਂ ਉਨ੍ਹਾਂ ਮੈਸੇਜ ਨੂੰ ਪੜ੍ਹ ਸਕੋਂਗੇ ਜਿਨ੍ਹਾਂ ਨੂੰ ਭੇਜਣ ਵਾਲੇ ਨੇ ਡਿਲੀਟ ਕਰ ਦਿੱਤਾ ਸੀ। ਪਰ ਇਥੇ ਵੀ ਇੱਕ ਸੀਮਾ ਤੈਅ ਕੀਤੀ ਗਈ ਹੈ। ਤੁਸੀਂ ਇਸ ਤਰ੍ਹਾਂ ਦੇ ਡਿਲੀਟ ਕੀਤੇ ਗਏ ਮੈਸੇਜ ਦੇ 100 ਸ਼ਬਦਾਂ ਨੂੰ ਹੀ ਪੜ ਸਕੋਗੇ। ਮਤਲਬ ਜੇਕਰ ਤੁਹਾਨੂੰ ਭੇਜੇ ਜਾਣ ਵਾਲਾ ਮੈਸੇਜ 100 ਸ਼ਬਦਾਂ ਤੋਂ ਵੱਧ ਹੈ ਤਾਂ ਤੁਸੀਂ ਇਸਨੂੰ ਪੂਰਾ ਨਹੀਂ ਪੜ੍ਹ ਸਕੋਗੇ। ਨੋਟੀਫਿਕੇਸ਼ਨ ਹਿਸਟਰੀ ਐਪ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਲਈ ਹੀ ਹੈ ਜੋ ਨੌਗਟ 7.0 ਓ.ਐਸ. 'ਤੇ ਹੀ ਚਲਦੀ ਹੈ। ਖਾਸ ਗੱਲ ਇਹ ਹੈ ਕਿ ਸਿਰਫ ਟੈਕਸਟ ਹੀ ਪੜ੍ਹਿਆ ਜਾ ਸਕਦਾ ਹੈ ਯਾਨੀ ਕਿ ਡਿਲੀਟ ਕੀਤੇ ਗਏ ਮੀਡੀਆ ਨਹੀਂ ਦੇਖੇ ਜਾ ਸਕਦੇ। ਇਸ ਤੋਂ ਇਲਾਵਾ ਦੂਜਾ ਤਰੀਕਾ ਇਹ ਵੀ ਹੈ ਜਿਸ ਨਾਲ ਤੁਸੀਂ ਡਿਲੀਟ ਕੀਤੇ ਗਏ ਵ੍ਹੱਟਸਐਪ ਮੈਸੇਜ ਪੜ੍ਹ ਸਕਦੇ ਹੋ। ਜੇਕਰ ਤੁਸੀਂ ਨੋਵਾ (Nova) ਲੌਂਚਰ ਦੀ ਵਰਤੋਂ ਕਰਦੇ ਹੋ ਤਾਂ ਹੋਰ ਵੀ ਆਸਾਨੀ ਨਾਲ ਇਹ ਮੈਸੇਜ ਪੜ੍ਹ ਸਕਦੇ ਹੋ। ਇਸ ਲਈ ਹੋਮ ਸਕ੍ਰੀਨ 'ਤੇ ਥੋੜ੍ਹਾ ਪ੍ਰੈਸ ਕਰੋ, ਇਸ ਤੋਂ ਬਾਅਦ ਵਿਜਿਟ>ਐਕਟੀਵਿਟੀ>ਸੈਟਿੰਗ ਅਤੇ ਫਿਰ ਨੋਟੀਫਿਕੇਸ਼ਨ ਲਾਗ ਸੈਕਸ਼ਨ ਵਿੱਚ ਜਾਓ। ਇੱਥੇ ਤੁਸੀਂ ਡਿਲੀਟ ਮੈਸੇਜ ਪੜ੍ਹ ਸਕੋਗੇ।

ਟਾਪ ਹੈਡਲਾਈਨ

Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget