ਨਵੀਂ ਦਿੱਲੀ: ਬਲੂ ਵੇਲ੍ਹ ਗੇਮ ਦੀ ਲਪੇਟ ਵਿੱਚ ਆ ਕੇ ਬੱਚੇ ਤੇ ਨੌਜਵਾਨ ਸੁਸਾਈਡ ਕਰ ਰਹੇ ਹਨ। ਇਹ ਗੇਮ ਹਰ ਕਿਸੇ ਲਈ ਫਿਕਰ ਦਾ ਵਿਸ਼ਾ ਬਣਾ ਹੋਇਆ ਹੈ। ਇੱਥੋਂ ਤੱਕ ਕਿ ਇਸ ਨੂੰ ਬੈਨ ਵੀ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਇਸ ਗੇਮ ਦੀ ਵਜ੍ਹਾ ਨਾਲ ਸੁਸਾਈਡ ਨਹੀਂ ਰੁਕ ਰਹੇ।
ਯੂਨੀਸੇਫ ਮੁਤਾਬਕ ਜ਼ਿਆਦਾਤਰ 12 ਤੋਂ 19 ਸਾਲ ਦੇ ਟੀਨੇਜਰਜ਼ ਤੇ ਬਲੂ ਵੇਲ੍ਹ ਗੇਮ ਦੀ ਲਪੇਟ ਵਿੱਚ ਆ ਰਹੇ ਹਨ। ਅਜਿਹੇ ਮਾਪਿਆਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਯੂਨੀਸੇਫ ਨੇ ਮਾਪਿਆਂ ਲਈ ਅਜਿਹੇ ਟਿੱਪਸ ਦੱਸੇ ਹਨ ਜਿਸ ਵਿੱਚ ਮਾਪਿਆਂ ਨੂੰ ਆਸਾਨੀ ਨਾਲ ਪਛਾਣ ਸਕਣ। ਜੇਕਰ ਉਨ੍ਹਾਂ ਦਾ ਬੱਚਾ ਵੀ ਬਲੂ ਵੇਲ੍ਹ ਗੇਮ ਦੇ ਚੁੰਗਲ਼ ਵਿੱਚ ਫਸ ਚੁੱਕ ਹੈ ਤਾਂ ਆਓ ਜਾਣਦੇ ਹਾਂ ਕਿ ਕਿਵੇਂ ਪਛਾਣ ਕਰੀਏ ਕਿ ਤੁਹਾਡਾ ਬੱਚਾ ਬਲਿਊ ਵੇਲ੍ਹ ਗੇਮ ਦਾ ਸ਼ਿਕਾਰ ਹੈ ਜਾਂ ਨਹੀਂ?


-ਬੱਚਾ ਆਪਣੇ ਆਪ ਵਿੱਚ ਹੀ ਖੋਇਆ ਰਹਿੰਦਾ ਹੋਵੇ।

-ਬੱਚ ਘਰ ਵਿੱਚ ਕਿਸੇ ਨਾਲ ਗੱਲ ਨਾ ਕਰੇ।

-ਬੱਚੇ ਨੇ ਘਰ ਵਿੱਚ ਭੱਜ ਜਾਣ ਦੀ ਗੱਲ ਕਰੀ ਹੋਵੇ ਜਾਂ ਆਤਮ ਹੱਤਿਆ ਦੀ ਗੱਲ ਕੀਤੀ ਹੋਵੇ।

-ਬੱਚੇ ਦੇ ਖਾਣ ਤੇ ਸੌਣ ਵਿੱਚ ਅਚਾਨਕ ਬਦਲਾਅ ਹੋ ਗਿਆ ਹੋਵੇ।

ਉਪਰੋਕਤ ਲੱਛਣ ਬਲਿਊ ਵੇਲ੍ਹ ਗੇਮ ਦੇ ਸ਼ਿਕਾਰ ਹੋਏ ਬੱਚਿਆ ਵਿੱਚ ਪਾਏ ਗਏ ਹਨ। ਜੇਕਰ ਤੁਹਾਨੂੰ ਵੀ ਆਪਣੇ ਬੱਚੇ ਵਿੱਚ ਇਹ ਲੱਛਣ ਦਿੱਸਣ ਤਾਂ ਫਿਰ ਫਿਕਰ ਦਾ ਵਿਸ਼ਾ ਹੈ।
ਅਜਿਹੇ ਵਿੱਚ ਕੀ ਕਰਨ ਮਾਪੇ-

-ਮਾਪੇ ਇਹ ਤੈਅ ਕਰਨ ਕਿ ਬੱਚੇ ਉਨ੍ਹਾਂ ਆਨਲਾਈਨ ਸਾਈਟਾਂ ਦਾ ਇਸਤੇਮਾਲ ਨਾ ਕਰ ਜਿਹੜੇ ਅਨੈਤਿਕ ਸੁਭਾਅ ਤੇ ਹਿੰਸਾ ਨੂੰ ਹੁਲਾਰਾ ਦਿੰਦੀਆਂ ਹਨ।

-ਬੱਚੇ ਇੰਟਰਨੈੱਟ ਘਰ ਵਿੱਚ ਲੱਗੇ ਕੰਪਿਊਟਰ ਵਿੱਚ ਹੀ ਚਲਾਉਣ।

-ਆਪਣੇ ਬੱਚਿਆਂ ਦੀ ਮੋਬਾਈਲ, ਕੰਪਿਊਟਰ ਤੇ ਟੇਬਲੇਟ ਤੇ ਪੇਰੈਂਟ ਕੰਟਰੋਲ ਦਾ ਇਸਤੇਮਾਲ ਕਰਨ। ਉਨ੍ਹਾਂ ਦੀ ਆਨਲਾਈਨ ਐਕਟੀਵਿਟੀ ਤੇ ਨਜ਼ਰ ਰੱਖੋ। ਬੱਚਿਆਂ ਸਾਹਮਣੇ ਫ਼ੋਨ ਨਾ ਚੈੱਕ ਕਰੋ ਕਿਉਂਕਿ ਇਸ ਨਾਲ ਲੱਗੇਗਾ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਨਹੀਂ ਕਰਦੇ।
-ਦੂਜੇ ਮਾਪਿਆਂ ਨਾਲ ਵੀ ਗੱਲ ਕਰੋ। ਉਨ੍ਹਾਂ ਨਾਲ ਆਪਣੀ ਸਮੱਸਿਆ ਸ਼ੇਅਰ ਕਰੋ। ਆਪਣੇ ਬੱਚੇ ਦੀ ਸੁਰੱਖਿਆ ਲਈ ਬੈਸਟ ਤਰੀਕਿਆਂ ਦਾ ਇਸਤੇਮਾਲ ਕਰੋ।

-ਆਪਣੇ ਆਪ ਨੂੰ ਇੰਟਰਨੈੱਟ ਦੇ ਨਵੇਂ ਤਰੀਕਿਆਂ ਤੋਂ ਅੱਪਡੇਟ ਰੱਖੋ। ਆਸਪਾਸ ਦੀਆਂ ਸਾਰੀਆਂ ਘਟਨਾਵਾਂ ਤੇ ਨਜ਼ਰ ਰੱਖੋ। ਆਪਣੇ ਬੱਚਿਆਂ ਦੀ ਸੁਭਾਅ ਨੂੰ ਬਰੀਕੀ ਨਾਲ ਨੋਟ ਕਰੋ। ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਨਾਲ ਸੁਭਾਅ ਵਿੱਚ ਬਦਲਾਅ ਕਾਰਨ ਬੱਚੇ ਦੇ ਅਧਿਆਪਕ ਦੇ ਨਾਲ ਮਨੋਵਿਗਿਆਨਕ ਨਾਲ ਵੀ ਗੱਲ ਕਰੋ।

-ਜੇਕਰ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਬੱਚਾ ਪਹਿਲਾਂ ਤੋਂ ਹੀ ਬਲਿਊ ਵੇਲ੍ਹ ਗੇਮ ਖੇਡ ਰਿਹਾ ਹੈ ਤਾਂ ਕਿਸੇ ਵੀ ਇੰਟਰਨੈੱਟ ਡਿਵਾਈਸ ਦੇ ਇਸਤੇਮਾਲ ਕਰਨ ਤੋਂ ਤੁਰੰਤ ਰੋਕ ਦੇਵੋ।

-ਇਸ ਦੇ ਨਾਲ ਲੋਕਲ ਪੁਲਿਸ ਤੋਂ ਵੀ ਇਸ ਮਾਮਲੇ ਵਿੱਚ ਸਹਾਇਤਾ ਲਈ ਜਾ ਸਕਦੀ