ਪੜਚੋਲ ਕਰੋ

ਜੀਓ ਨੇ ਫਿਰ ਕੀਤੇ ਚਾਰ ਧਮਾਕੇ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਰਿਲਾਇੰਸ ਇੰਡਸਟ੍ਰੀਜ਼ ਦੀ 41ਵੀਂ ਸਾਲਾਨਾ ਜਨਰਲ ਮੀਟਿੰਗ ਵਿੱਚ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਰਿਲਾਇੰਸ ਜੀਓ ਦੀਆਂ ਸੇਵਾਵਾਂ ਬਾਰੇ ਕਈ ਵੱਡੇ ਐਲਾਨ ਕੀਤੇ ਹਨ। ਇਸ ਮੀਟਿੰਗ ਵਿੱਚ ਜੀਓ ਗਾਹਕਾਂ ਲਈ ਆਪਣੀ ਚਿਰੋਕਣੀ FTTH ਬ੍ਰਾਡਬੈਂਡ ਸੇਵਾ ਜੀਓ ਗੀਗਾ ਫਾਈਬਰ, ਜੀਓਫ਼ੋਨ 2, ਮਾਨਸੂਨ ਧਮਾਕਾ ਆਫ਼ਰ, ਜੀਓ ਫ਼ੋਨ 'ਤੇ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਵਰਗੇ ਤੋਹਫ਼ੇ ਦਿੱਤੇ ਗਏ ਹਨ।   ਜੀਓ ਫ਼ੋਨ ਯੂਜ਼ਰਜ਼ ਲਈ ਤੋਹਫ਼ਾ ਜੀਓ ਫ਼ੋਨ 'ਤੇ ਹੁਣ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਵੀ ਚੱਲਣਗੇ। ਇਹ ਐਪ ਜੀਓ ਫ਼ੋਨ ਲਈ ਡਿਜ਼ਾਈਨ ਕੀਤੇ ਗਏ ਹਨ। ਕਾਈ ਓਐਸ 'ਤੇ ਚੱਲਣ ਵਾਲੇ ਇਸ ਫ਼ੋਨ 'ਤੇ ਇਸ ਤੋਂ ਪਹਿਲਾਂ ਇਹ ਐਪਲੀਕੇਸ਼ਨ ਸਪੋਰਟ ਨਹੀਂ ਸਨ ਕੀਤੇ ਜਾਂਦੇ ਪਰ ਇਸ ਐਲਾਨ ਨਾਲ ਜੀਓ ਦੇ ਗਾਹਕਾਂ ਦਾ ਵੱਡਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਹ ਐਪ ਵੌਇਸ ਕਮਾਂਡ 'ਤੇ ਕੰਮ ਕਰਨਗੇ। ਤੁਹਾਡੀ ਆਵਾਜ਼ ਨਾਲ ਫ਼ੋਟੋ ਅਪਲੋਡ ਤੇ ਯੂਟਿਊਬ ਵੀਡੀਓ ਵੀ ਬ੍ਰਾਊਜ਼ ਕਰ ਸਕਦੇ ਹਨ। ਪੰਜ ਅਗਸਤ ਤੋਂ ਜੀਓਫ਼ੋਨ ਫੇਸਬੁੱਕ, ਵ੍ਹੱਟਸਐਪ ਤੇ ਯੂਟਿਊਬ ਐਪ ਸਪੋਰਟ ਕਰਨਗੇ। ਜੀਓ ਨੇ ਫਿਰ ਕੀਤੇ ਚਾਰ ਧਮਾਕੇ, ਗਾਹਕਾਂ ਦੀਆਂ ਮੌਜਾਂ ਜੀਓ ਗੀਗਾ ਫਾਈਬਰ ਇਹ ਜੀਓ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਾਈਬਰ ਟੂ ਦ ਫ਼ੋਨ FTTH ਬ੍ਰਾਡਬੈਂਡ ਸੇਵਾ ਨੂੰ ਵੀ ਅੱਜ ਲੌਂਚ ਕਰ ਦਿੱਤਾ ਗਿਆ ਹੈ। ਇੱਕ ਬੌਕਸ ਰਾਹੀਂ ਟੀਵੀ ਨੂੰ ਸਮਾਰਟ ਬਣਾਇਆ ਜਾ ਸਕੇਗਾ। ਜੀਓ ਗੀਗਾਫਾਈਬਰ ਰਾਊਟਰ ਨੂੰ ਟੀਵੀ ਨਾਲ ਜੋੜ ਕੇ ਸਮਾਰਟ ਟੀਵੀ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਜੀਓ ਨੇ ਸਮਾਰਟ ਐਕਸੈਸੋਰੀਜ਼ ਦੀ ਰੇਂਜ ਉਤਾਰੀ ਹੈ। ਇਨ੍ਹਾਂ ਨਾਲ ਏਸੀ, ਗੈਸ ਲੀਕੇਜ ਤਕ ਕੰਟਰੋਲ ਕੀਤਾ ਜਾ ਸਕੇਗਾ। 15 ਅਗਸਤ ਤੋਂ ਇਸ ਦਾ ਜੀਓ ਗੀਗਾਫਾਈਬਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ। ਜੀਓ ਮਾਨਸੂਨ ਹੰਗਾਮਾ ਜੀਓ ਮਾਨਸੂਨ ਹੰਗਾਮਾ ਦਾ ਐਲਾਨ ਵੀ ਕੀਤਾ ਗਿਆ ਹੈ। ਆਫ਼ਪ ਵਿੱਚ ਜੁਲਾਈ 21 ਤੋਂ ਤੁਸੀਂ ਪੁਰਾਣੇ ਫੀਚਰ ਫ਼ੋਨ ਬਦਲੇ ਜੀਓ ਫ਼ੋਨ ਖਰੀਦ ਸਕਦੇ ਹੋ, ਇਸ ਲਈ ਤੁਹਾਨੂੰ ਸਿਰਫ 501 ਰੁਪਏ ਦੇਣੇ ਹੋਣਗੇ। ਜੀਓ ਫ਼ੋਨ 2 ਲੌਂਚ ਜੀਓ ਫ਼ੋਨ ਦਾ ਅਪਡੇਟਿਡ ਵਰਸ਼ਨ ਜੀਓ ਫ਼ੋਨ 2 ਲੌਂਚ ਹੋ ਗਿਆ ਹੈ। ਇਹ ਪਹਿਲੇ ਫ਼ੋਨ ਤੋਂ ਕਾਫੀ ਵੱਖਰਾ ਹੈ। ਇਸ ਦੀ ਕੀਮਤ 2999 ਰੁਪਏ ਹੈ। ਇਹ 15 ਅਗਸਤ ਤੋਂ ਵਿਕਰੀ ਲਈ ਉਪਲਬਧ ਹੋਵੇਗਾ। ਜੀਓ ਨੇ ਫਿਰ ਕੀਤੇ ਚਾਰ ਧਮਾਕੇ, ਗਾਹਕਾਂ ਦੀਆਂ ਮੌਜਾਂ

ਟਾਪ ਹੈਡਲਾਈਨ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?
ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amitabh Bachchan: ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
ਅਮਿਤਾਭ ਬੱਚਨ ICU 'ਚ ਭਰਤੀ ? ਇੰਟਰਨੈੱਟ 'ਤੇ ਪੋਸਟ ਨੇ ਮਚਾਈ ਤਰੱਥਲੀ; ਬੋਲੇ- 'ਖੇਡ ਖਤਮ ਹੋ ਗਈ ਹੈ, ਪਰ...', ਜਾਣੋ ਵਾਇਰਲ ਖਬਰਾਂ ਦਾ ਸੱਚ...
Punjab News: ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਚੰਡੀਗੜ੍ਹ-ਲੁਧਿਆਣਾ ਸਣੇ 5 ਥਾਵਾਂ 'ਤੇ ਮੱਚਿਆ ਹਾਹਾਕਾਰ, CBI ਨੇ ਮਾਰਿਆ ਛਾਪਾ; ਬੈਂਕ ਧੋਖਾਧੜੀ ਮਾਮਲੇ 'ਚ ਵੱਡੀ ਕਾਰਵਾਈ, ਰਾਡਾਰ 'ਤੇ CSCL ਦੇ ਸਾਬਕਾ ਕਰਮਚਾਰੀ ਨਾਲ ਜੁੜੇ ਲੋਕ...
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
ਪਠਾਨਕੋਟ 'ਚ ਮੀਂਹ ਨਾਲ ਭਰਿਆ ਪਾਣੀ, 150 ਘਰ ਹੋਏ ਪ੍ਰਭਾਵਿਤ, ਘਰਾਂ 'ਚ ਭਰਿਆ ਪਾਣੀ; ਜ਼ਹਿਰੀਲੇ ਸੱਪ ਕੀੜੇ ਨਿਕਲਣ ਦਾ ਖਤਰਾ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
IND vs ZIM Live Streaming: ਬਦਲ ਗਿਆ ਮੈਚ ਦੇਖਣ ਦਾ ਸਮਾਂ ਅਤੇ ਪਲੇਟਫਾਰਮ, ਜਾਣੋ ਟੀਵੀ ਅਤੇ ਮੋਬਾਈਲ 'ਤੇ ਕਿੱਥੇ ਦੇਖ ਸਕਦੇ ਲਾਈਵ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਸਲਫਾਸ ਦੀ ਗੈਸ ਚੜ੍ਹਨ ਨਾਲ 2 ਬੱਚਿਆਂ ਦੀ ਮੌਤ, 3 ਦੀ ਹਾਲਤ ਗੰਭੀਰ; ਮੱਚਿਆ ਚੀਕ ਚੀਹਾੜਾ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
ਸਵੇਰੇ ਨਹੀਂ ਹੁੰਦਾ ਪੇਟ ਸਾਫ ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ, ਜਾਣੋ ਡਾਈਟ ਪਲਾਨ
Petrol-Diesel Rate: ਵੱਧ ਜਾਂ ਘੱਟ? ਜਾਣੋ ਕਿੰਨੇ ਰੁਪਏ 'ਚ ਮਿਲੇਗਾ 1 ਲੀਟਰ ਪੈਟਰੋਲ, ਦੇਖ ਲਓ ਲਿਸਟ
Petrol-Diesel Rate: ਵੱਧ ਜਾਂ ਘੱਟ? ਜਾਣੋ ਕਿੰਨੇ ਰੁਪਏ 'ਚ ਮਿਲੇਗਾ 1 ਲੀਟਰ ਪੈਟਰੋਲ, ਦੇਖ ਲਓ ਲਿਸਟ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸੀ ਕੌਂਸਲਰ ਨੇ ਫੜਿਆ 'ਆਪ' ਦਾ ਪੱਲਾ; 14 ਦਿਨ ਪਹਿਲਾਂ ਹੋਈ ਸੀ FIR
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸੀ ਕੌਂਸਲਰ ਨੇ ਫੜਿਆ 'ਆਪ' ਦਾ ਪੱਲਾ; 14 ਦਿਨ ਪਹਿਲਾਂ ਹੋਈ ਸੀ FIR
Embed widget