ਪੜਚੋਲ ਕਰੋ
Advertisement
Samsung ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 4 ਕੈਮਰਿਆਂ ਵਾਲਾ ਫੋਨ
ਚੰਡੀਗੜ੍ਹ: ਹਾਲ ਹੀ ਵਿੱਚ ਸੈਮਸੰਗ ਨੇ ਗਲੈਕਸੀ ਏ7 ਨੂੰ ਲਾਂਚ ਕੀਤਾ ਸੀ, ਜਿਸ ਵਿੱਚ ਤਿੰਨ ਕੈਮਰੇ ਦਿੱਤੇ ਗਏ ਸੀ। ਸੈਮਸੰਗ ਵੱਲੋਂ ਇਹ ਪਹਿਲਾ ਸਮਾਰਟਫੋਨ ਸੀ ਜੋ ਟ੍ਰਿੱਪਲ ਲੈਨਜ਼ ਕੈਮਰਾ ਨਾਲ ਆਉਂਦਾ ਹੈ। ਇਸ ਤੋਂ ਬਾਅਦ ਹੁਣ ਸੈਮਸੰਗ ਨੇ ਸੰਸਾਰ ਦਾ ਪਹਿਲਾ ਸਮਾਰਟਫੋਨ ਗਲੈਕਸੀ ਏ9 ਲਾਂਚ ਕੀਤਾ ਹੈ ਜੋ ਚਾਰ ਕੈਮਰੇ ਨਾਲ ਆਉਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਕੁੱਲ 47 MP ਹਨ।
ਫੋਨ ਦੇ ਕੈਮਰੇ ਦੀ ਗੱਲ ਕੀਤੀ ਜਾਏ ਤਾਂ ਸਾਰਿਆਂ ਵਿੱਚ ਵੱਖੋ-ਵੱਖਰੇ ਲੈਂਜ਼ ਵਰਤੇ ਗਏ ਹਨ। ਗਲੈਕਸੀ A9 24 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ ਆਉਂਦਾ ਹੈ। ਇਸ ਵਿੱਚ 5 MP ਦਾ ਹੋਰ ਸੈਂਸਰ ਵੀ ਦਿੱਤਾ ਕੀਤਾ ਗਿਆ ਹੈ। ਫੋਨ ਵਿੱਚ 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਸੈਂਸਰ ਵੀ ਹੈ ਜੋ 120 ਡਿਗਰੀ ਐਂਗਲ ਨੂੰ ਸਪੋਰਟ ਕਰਦਾ ਹੈ। ਫੋਨ ਵਿੱਚ 10 MP ਦਾ ਟੈਲੀਫੋਟੋ ਲੈਂਜ਼ ਵੀ ਦਿੱਤਾ ਗਿਆ ਹੈ ਜੋ 2x ਆਪਟੀਕਲ ਜ਼ੂਮ ਨਾਲ ਆਉਂਦਾ ਹੈ। ਕੁੱਲ ਮਿਲਾ ਕੇ ਗਲੈਕਸੀ ਏ9 24 + 10 + 8 + 5 ਮੈਗਾਪਿਕਸਲ ਕੈਮਰੇ ਨਾਲ ਆਉਂਦਾ ਹੈ।Get twice as close, for four times the fun. #GalaxyA9 #SamsungEvent Learn more: https://t.co/FupeNOGh9B pic.twitter.com/rDobvrVKe2
— Samsung Mobile (@SamsungMobile) October 11, 2018
ਗਲੈਕਸੀ ਏ9 ਦੇ ਸਪੈਕਸ ਸੈਮਸੰਗ ਗਲੈਕਸੀ ਏ9 6.3 ਇੰਚ ਦੀ ਸੁਪਰ ਇਮੋਲੇਟਿਡ ਡਿਸਪਲੇਸ ਨਾਲ ਲੈਸ ਹੈ। ਫੋਨ ਵਿੱਚ 3800mAh ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਡਿਵਾਈਸ ਵਿੱਚ 2.2GHz octa core Snapdragon 660 ਪ੍ਰੋਸੈਸਰ ਦਿੱਤਾ ਗਿਆ ਹੈ। ਇਹ 6 GB RAM ਤੇ 8 GB RAM ਦੇ ਵਰਸ਼ਨ ਵਿੱਚ ਉਪਲੱਬਧ ਹੈ। ਦੋਵੇਂ ਡਿਵਾਈਸ 128 ਜੀਬੀ ਦੀ ਇੰਟਰਨਲ ਸਟੋਰੇਜ ਨਾਲ ਆਉਂਦੇ ਹਨ ਤੇ 512 GB ਮਾਈਕ੍ਰੋ SD ਕਾਰਡ ਸਪੋਰਟ ਕਰਦੇ ਹਨ। ਫਰੰਟ ਕੈਮਰਾ 24 ਮੈਗਾਪਿਕਸਲ ਦਾ ਹੈ। ਡਿਵਾਈਸ ਐਂਡਰਾਇਡ 8.0 ਓਰੀਓ ਓਪਰੇਟਿੰਗ ਸਿਸਟਮ ’ਤੇ ਕੰਮ ਕਰਦੀ ਹੈ। ਫੋਨ ਵਿੱਚ ਬਲੂਟੁੱਥ 5.0, ਵਾਈ-ਫਾਈ, ਸੈਮਸੰਗ ਪੇਅ ਤੇ ਹੋਰ ਕੁਨੈਕਟੀਵਿਟੀ ਵਿਕਲਪ ਦਿੱਤੇ ਗਏ ਹਨ। ਸਕਿਉਰਟੀ ਦੇ ਮਾਮਲੇ ਵਿੱਚ, ਫਿੰਗਰਪ੍ਰਿੰਟ ਸਕੈਨਰ ਤੇ ਫੇਸ ਅਨਲਾਕ ਦਿੱਤਾ ਗਿਆ ਹੈ।Go wide and get the full picture. The #GalaxyA9 captures the world as you see it. #SamsungEvent Learn more: https://t.co/FupeNOGh9B pic.twitter.com/7d850oRbB2
— Samsung Mobile (@SamsungMobile) October 11, 2018
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement