ਪੜਚੋਲ ਕਰੋ
Advertisement
24 MP ਸੈਲਫੀ ਕੈਮਰੇ ਨਾਲ ਲਾਂਚ ਹੋਇਆ ਸੈਮਸੰਗ Galaxy A9 Star, ਜਾਣੋ ਜ਼ਬਰਦਸਤ ਫੀਚਰਸ
ਨਵੀਂ ਦਿੱਲੀ: ਲੰਮੀਆਂ ਉਡੀਕਾਂ ਬਾਅਦ ਆਖ਼ਿਰਕਾਰ ਦੱਖਣ ਕੋਰੀਆਈ ਸੈਮਸੰਗ ਨੇ ਆਪਣਾ ਨਵਾਂ A ਸੀਰੀਜ਼ ਦਾ ਸਮਾਰਟਫੋਨ Galaxy A9 Star, Galaxy A9 Star Lite ਲਾਂਚ ਕਰ ਦਿੱਤਾ ਹੈ। ਦੋਵੇਂ ਸਮਾਰਟਫੋਨ 14 ਜੂਨ ਨੂੰ ਪ੍ਰੀ ਆਰਡਰ ਲਈ ਉਪਲੱਬਧ ਹੋਣਗੇ ਤੇ 15 ਜੂਨ ਨੂੰ ਇਨ੍ਹਾਂ ਦੀ ਵਿਕਰੀ ਸ਼ੁਰੂ ਹੋਏਗੀ।
Galaxy A9 Star, Galaxy A9 Star Lite ਦੀ ਕੀਮਤ
Galaxy A9 Star ਦੀ ਕੀਮਤ ਲਗਪਗ 31,600 ਰੁਪਏ ਹੈ। Galaxy A9 Star Lite ਦੀ ਕੀਮਤ ਲਗਪਗ 21,200 ਰੁਪਏ ਹੈ। ਇਹ ਦੋਵੇਂ ਫੇਨ ਕਾਲ਼ੇ ਤੇ ਸਫ਼ੈਦ ਰੰਗ ’ਚ ਉਪਲੱਬਧ ਹਨ। ਦੋਵੇਂ ਫੋਨ ਫਿਲਹਾਲ ਚੀਨ ਦੇ ਬਾਜ਼ਾਰਾਂ ਵਿੱਚ ਉਤਾਰੇ ਗਏ ਹਨ, ਭਾਰਤ ਵਿੱਚ ਇਨ੍ਹਾਂ ਦੇ ਲਾਂਚ ਬਾਰੇ ਹਾਲ਼ੇ ਕੋਈ ਖ਼ਬਰ ਨਹੀਂ ਹੈ।Samsung Galaxy A9 Star ਦੀਆਂ ਸਪੈਸੀਫਿਕੇਸ਼ਨਜ਼
ਸੈਮਸੰਗ ਗੈਲੈਕਸੀ A9 ਸਟਾਰ ਮੈਟਲ ਫਰੇਮ ਦੀ ਬਣਿਆ ਹੈ। ਇਸ ਦੀ ਰੀਅਰ ਬਾਡੀ ’ਤੇ ਵਰਟੀਕਲ ਕੈਮਰਾ ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿੱਚ ਐਂਡਰੌਇਡ 8.0 ਓਰੀਓ, 1080x2220 ਪਿਕਸਲ ਰੈਜ਼ੋਲਿਊਸ਼ਨ ਦੀ 6.28 ਇੰਚ ਸਕਰੀਨ, ਇਮੋਲੇਟਿਡ ਡਿਸਪਲੇਅ 18.5:9 ਆਸਪੈਕਟ ਰੇਸ਼ੋ, ਸਨੈਪਡਰੈਗਨ 660 ਔਕਟਾਕੋਰ ਪ੍ਰੋਸੈਸਰ, 4 GB RAM ਤੇ 64 GB ਸਟੋਰੇਜ ਦੀ ਸਹੂਲਤ ਹੈ। ਇਸ ਦੀ ਸਟੋਰੇਜ ਨੂੰ 256 GB ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਗੈਲੈਕਸੀ A9 ਸਟਾਰ ਵਿੱਚ 16 ਤੇ 24 MP ਦਾ ਡੂਅਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ f/1.0 ਤੇ AI ਬਿਊਟੀ ਫੀਚਰ ਨਾਲ 24 ਮੈਗਾਪਿਕਸਲ ਦਾ ਫਰੰਟ ਫੇਸ ਕੈਮਰਾ ਵੀ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਫੋਨ ਵਿੱਚ 4G VoLTE ਵਾਈਫਾਈ, 802.11 ਏਸੀ, GPS ਵਰਗੇ ਵਿਕਲਪ ਦਿੱਤੇ ਗਏ ਹਨ। ਪਾਵਰ ਲਈ 3700mAh ਦੀ ਬੈਟਰੀ ਦਿੱਤੀ ਗਈ ਹੈ।Samsung Galaxy A9 Star Lite ਦੇ ਫੀਚਰਸ
ਇਸ ਦੀ ਰੀਅਰ ਬਾਡੀ ’ਤੇ ਵੀ ਵਰਟੀਕਲ ਕੈਮਰਾ ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ ਵਿੱਚ ਐਂਡਰੌਇਡ 8.0 ਓਰੀਓ, ਫੁੱਲ ਐਚਡੀ 1080x2220 ਪਿਕਸਲ ਰੈਜ਼ੋਲਿਊਸ਼ਨ ਦੀ 6 ਇੰਚ ਸਕਰੀਨ, 18.5:9 ਆਸਪੈਕਟ ਰੇਸ਼ੋ ਤੇ ਸਨੈਪਡਰੈਗਨ 450 ਔਕਟਾਕੋਰ ਪ੍ਰੋਸੈਸਰ ਦੀ ਸਹੂਲਤ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਗੈਲੈਕਸੀ A9 ਸਟਾਰ ਵਿੱਚ 16 ਪ੍ਰਾਇਮਰੀ ਤੇ 5 MP ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਇਸ ਵਿੱਚ ਵੀ 24 MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੇ LED ਫਲੈਸ਼ ਨਾਲ ਆਉਂਦਾ ਹੈ। ਪਾਵਰ ਲਈ 3500mAh ਦੀ ਬੈਟਰੀ ਦਿੱਤੀ ਗਈ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਲੁਧਿਆਣਾ
ਸਿਹਤ
Advertisement