ਪੜਚੋਲ ਕਰੋ
Samsung Galaxy Note 10 ਤੇ Note 10+ ਲਈ ਕਿੰਨੀ ਜੇਬ ਕਰਨੀ ਪਏਗੀ ਢਿੱਲੀ?
ਗੈਲੇਕਸੀ ਨੋਟ 10 ਦੇ 256 GB ਸਟੋਰੇਜ ਦੇ ਵਰਸ਼ਨ ਦੀ ਯੂਰੋਪੀਅਨ ਬਾਜ਼ਾਰ ਵਿੱਚ ਕੀਮਤ 990 ਯੂਰੋ (ਲਗਪਗ 77,000 ਰੁਪਏ) ਹੈ। ਇਸ ਦੇ ਨਾਲ ਹੀ ਗੈਲੇਕਸੀ ਨੋਟ 10+ ਦੀ ਕੀਮਤ 1,149 ਯੂਰੋ (ਲਗਪਗ 89,000 ਰੁਪਏ) ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਰਿਪੋਰਟ ਵਿੱਚ ਇਨ੍ਹਾਂ ਦੀ ਰਿਲੀਜ਼ ਡੇਟ ਬਾਰੇ ਵੀ ਲਿਖਿਆ ਗਿਆ ਹੈ।
ਚੰਡੀਗੜ੍ਹ: ਅਗਲੇ ਇੱਕ ਮਹੀਨੇ ਅੰਦਰ Samsung Galaxy Note 10 ਤੇ Galaxy Note 10+ ਅਧਿਕਾਰਿਤ ਤੌਰ 'ਤੇ ਲਾਂਚ ਕਰ ਦਿੱਤੇ ਜਾਣਗੇ। ਇਨ੍ਹਾਂ ਦੋਵਾਂ ਫੋਨਜ਼ ਨਾਲ ਸਬੰਧਿਤ ਕਈ ਜਾਣਕਾਰੀਆਂ ਲੀਕ ਹੋਈਆਂ ਹਨ। ਹੁਣ ਇਨ੍ਹਾਂ ਫੋਨਜ਼ ਦੀ ਕੀਮਤ ਬਾਰੇ ਜਾਣਕਾਰੀ ਲੀਕ ਹੋਈ ਹੈ। ਇਸ ਮੁਤਾਬਕ ਗੈਲੇਕਸੀ ਨੋਟ 10 ਦੇ 256 GB ਸਟੋਰੇਜ ਦੇ ਵਰਸ਼ਨ ਦੀ ਯੂਰੋਪੀਅਨ ਬਾਜ਼ਾਰ ਵਿੱਚ ਕੀਮਤ 990 ਯੂਰੋ (ਲਗਪਗ 77,000 ਰੁਪਏ) ਹੈ। ਇਸ ਦੇ ਨਾਲ ਹੀ ਗੈਲੇਕਸੀ ਨੋਟ 10+ ਦੀ ਕੀਮਤ 1,149 ਯੂਰੋ (ਲਗਪਗ 89,000 ਰੁਪਏ) ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਰਿਪੋਰਟ ਵਿੱਚ ਇਨ੍ਹਾਂ ਦੀ ਰਿਲੀਜ਼ ਡੇਟ ਬਾਰੇ ਵੀ ਲਿਖਿਆ ਗਿਆ ਹੈ।
WinFuture ਦੀ ਰਿਪੋਰਟ ਮੁਤਾਬਕ ਗੈਲੇਕਸੀ ਨੋਟ 10 ਦੀ ਕੀਮਤ ਜ਼ਿਆਦਾਤਰ ਯੂਰੋਪੀਅਨ ਦੇਸ਼ਾਂ ਵਿੱਚ ਲਾਗੂ ਹੋਏਗੀ ਜਿੱਥੇ ਸੈਮਸੰਗ ਆਪਣੇ ਫੋਨ ਵੇਚਦੀ ਹੈ। ਹਾਲਾਂਕਿ ਕਰ ਦਰਾਂ ਤੇ ਹੋਰ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਫਾਈਨਲ ਰਿਟੇਲ ਕੀਮਤ ਵਿੱਚ ਵਖਰੇਵਾਂ ਹੋ ਸਕਦਾ ਹੈ। ਡੀਲਰਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਲੀਕ ਵਿੱਚ ਕਿਹਾ ਗਿਆ ਹੈ ਕਿ ਫੋਨ ਦੇ ਬੇਸ ਵਰਸ਼ਨ ਵਿੱਚ 256 GB ਸਟੋਰੇਜ ਹੋਏਗੀ।
1,149 ਯੂਰੋ ਦੀ ਕੀਮਤ ਵਿੱਚ ਗੈਲੇਕਸੀ ਨੋਟ 10+ ਦੇ 256 GB ਸਟੋਰੇਜ ਵਰਸ਼ਨ ਨੂੰ ਉਤਾਰਿਆ ਜਾ ਸਕਦਾ ਹੈ। ਇਹ ਸਪਸ਼ਟ ਨਹੀਂ ਕਿ ਹੋਰ ਦੇਸ਼ਾਂ ਵਿੱਚ ਹੋਵੇਂ ਹੈਂਡਸੈਟ 128 GB ਵਰਸ਼ਨ ਵਿੱਚ ਉਤਾਰੇ ਜਾਣਗੇ ਜਾਂ ਨਹੀਂ। ਦੱਖਣ ਕੋਰੀਆ ਦੀ ਯੋਨਹਾਪ ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਵਿੱਚ ਉਪਲੱਬਧਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਗੈਲੇਕਸੀ ਨੋਟ 10 ਸੀਰੀਜ਼ ਲਈ ਪ੍ਰੀ-ਆਰਡਰ 9 ਅਗਸਤ ਤੋਂ ਸੈਮਸੰਗ ਦੇ ਘਰੇਲੂ ਬਾਜ਼ਾਰ ਤੋਂ ਸ਼ੁਰੂ ਹੋਣਗੇ।
SamMobile ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਮਸੰਗ ਸਿਰਫ ਦੱਖਣੀ ਕੋਰੀਆ ਵਿੱਚ ਗੈਲੇਕਸੀ ਨੋਟ 10 ਦੇ 5G ਵਰਸ਼ਨ ਨੂੰ ਲਾਂਚ ਕਰੇਗਾ ਜਦਕਿ 5G ਤੇ 4G ਦੇ ਮਾਡਲ ਇੰਟਰਨੈਸ਼ਨਲ ਮਾਰਕੀਟ ਵਿੱਚ ਉਪਲੱਬਧ ਹੋਣਗੇ। ਗੈਲੇਕਸੀ ਨੋਟ 10 ਦੀ ਕੀਮਤ 1.2 ਮਿਲੀਅਨ ਦੱਖਣੀ ਕੋਰੀਆਈ ਵਾਨ (ਤਕਰੀਬਨ 70,000 ਰੁਪਏ) ਤੋਂ ਸ਼ੁਰੂ ਹੋ ਸਕਦੀ ਹੈ, ਜਦਕਿ ਗਲੈਕਸੀ ਨੋਟ 10+ ਦੇ ਬੇਸ ਵਰਸ਼ਨ ਦੀ ਕੀਮਤ 1.4 ਮਿਲੀਅਨ ਦੱਖਣ ਕੋਰੀਆਈ ਵਾਨ (ਲਗਪਗ 81,500 ਰੁਪਏ) ਹੋ ਸਕਦੀ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਦੇਸ਼
Advertisement