ਪੜਚੋਲ ਕਰੋ

ਸੈਮਸੰਗ ਗੈਲੇਕਸੀ S9 ਤੇ S9+ ਭਾਰਤ 'ਚ ਲਾਂਚ, ਕੀਮਤ 57,900 ਤੋਂ ਸ਼ੁਰੂ

ਨਵੀਂ ਦਿੱਲੀ: ਤਕਨੀਕੀ ਦਿੱਗਜ ਸੈਮਸੰਗ ਨੇ ਅੱਜ ਭਾਰਤ ਵਿੱਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫ਼ੋਨ ਗੈਲੇਕਸੀ S9 ਤੇ S9 ਪਲੱਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫ਼ੋਨਜ਼ ਦੇ ਫੀਚਰਜ਼ ਤੋਂ ਲੋਕ ਖਾਸੇ ਪ੍ਰਭਾਵਿਤ ਹਨ ਪਰ ਸਾਰਿਆਂ ਦੀ ਇੱਛਾ ਇਨ੍ਹਾਂ ਦੀ ਕੀਮਤ ਜਾਣਨ ਦੀ ਸੀ। ਸੈਮਸੰਗ ਨੇ ਗੈਲੇਕਸੀ S9 ਤੇ S9 ਪਲੱਸ ਲੜੀ ਦਾ ਸ਼ੁਰੂਆਤੀ ਮੁੱਲ 57,900 ਰੁਪਏ ਰੱਖਿਆ ਹੈ। ਗੈਲੇਕਸੀ S9 ਦੇ 64 ਜੀ.ਬੀ. ਮਾਡਲ ਦੀ ਕੀਮਤ 57,900 ਰੁਪਏ ਰੱਖੀ ਗਈ ਹੈ ਤੇ 256 ਜੀ.ਬੀ. ਮਾਡਲ 65,900 ਰੁਪਏ ਹੋਵੇਗੀ। ਇਸੇ ਤਰ੍ਹਾਂ ਗੈਲੇਕਸੀ S9 ਪਲੱਸ ਦੇ 64 ਜੀ.ਬੀ. ਵੇਰੀਐਂਟ ਦੀ ਕੀਮਤ 64,900 ਹੋਵੇਗੀ ਤੇ 256 ਜੀ.ਬੀ. ਵੇਰੀਐਂਟ ਦਾ ਮੁੱਲ 72,900 ਰੁਪਏ ਹੈ। ਸੈਮਸੰਗ ਦੇ ਦੋਵੇਂ ਫ਼ੋਨ 16 ਮਾਰਚ ਤੋਂ ਫਲਿੱਪਕਾਰਟ ਤੇ ਸੈਮਸੰਗ ਸਟੋਰ ਤੋਂ ਖਰੀਦੇ ਜਾ ਸਕਦੇ ਹਨ। ਗੈਲੇਕਸੀ S9 ਤੇ S9 ਪਲੱਸ 'ਚ ਕੀ ਹੈ ਖਾਸ- ਸੈਮਸੰਗ ਗੈਲਕਸੀ S9 ਸੀਰੀਜ਼ ਸਮਾਰਟਫ਼ੋਨਜ਼ ਦੀ ਖਾਸੀਅਤ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਵਿੱਚ ਆਉਣ ਵਾਲਾ ਸਭ ਤੋਂ ਸ੍ਰੇਸ਼ਠ ਕੈਮਰਾ ਹੈ। ਸੈਮਸੰਗ ਗੈਲਕਸੀ S9 ਵਿੱਚ ਪ੍ਰਮੁੱਖ ਕੈਮਰਾ ਇਕਹਿਰੇ ਲੈਂਸ ਨਾਲ ਹੈ ਜਦਕਿ, ਗੈਲਕਸੀ S9+ ਵਿੱਚ ਦੁਹਰੇ ਲੈਂਜ਼ ਹਨ। ਦੋਵਾਂ ਫਲੈਗਸ਼ਿਪ ਫ਼ੋਨਜ਼ ਅੰਦਰ ਮੈਨੂਅਲੀ ਤਬਦੀਲ ਕੀਤਾ ਜਾ ਸਕਣ ਵਾਲਾ ਐਪਰਚਰ ਆਉਂਦਾ ਹੈ, ਜੋ ਕਿਸੇ ਸਮਾਰਟਫ਼ੋਨ ਵਿੱਚ ਪਹਿਲੀ ਵਾਰ ਉਤਾਰਿਆ ਗਿਆ ਹੈ। ਕੰਪਨੀ ਮੁਤਾਬਕ ਠੀਕ-ਠਾਕ ਰੋਸ਼ਨੀ ਵਿੱਚ f/2.4 ਅਪਰਚਰ ਰਹਿੰਦਾ ਹੈ ਜਦਕਿ ਘੱਟ ਰੌਸ਼ਨੀ ਵਿੱਚ ਇਹ ਖ਼ੁਦ-ਬ-ਖ਼ੁਦ f/1.5 ‘ਤੇ ਚਲਾ ਜਾਂਦਾ ਹੈ। ਸੈਮਸੰਗ ਗੈਲਕਸੀ S9 ਵਿੱਚ 12 ਮੈਗਾਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ ਤੇ ਗੈਲਕਸੀ S9+ ਵਿੱਚ 12+12 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਫ਼ੋਨ 960 fps ਦਾ ਵੀਡੀਓ ਰਿਕਾਰਡ ਕਰਦਾ ਹੈ। ਸੈਮਸੰਗ ਗੈਲਕਸੀ S9 ਵਿੱਚ 5.8 ਇੰਚ ਤੇ ਗੈਲਕਸੀ S9+ ਵਿੱਚ 6.2 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫ਼ੋਨਜ਼ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2960X1440 ਪਿਕਸਲ ਦਾ ਹੋਵੇਗਾ। ਸੈਮਸੰਗ ਗੈਲਕਸੀ S9 ਤੇ ਗੈਲਕਸੀ S9+ ਵਿੱਚ ਕੁਆਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਆਵੇਗਾ। ਹਾਲਾਂਕਿ, ਇਸ ਨੂੰ ਉੱਤਰ ਅਮਰੀਕੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ, ਬਾਕੀ ਥਾਵਾਂ ‘ਤੇ Exynos ਪ੍ਰੋਸੈਸਰ ਆਵੇਗਾ। ਸੈਮਸੰਗ ਗੈਲਕਸੀ S9 ਵਿੱਚ 4 ਜੀ.ਬੀ. ਰੈਮ ਤੇ ਗੈਲਕਸੀ S9+ ਵਿੱਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਦੋਵੇਂ ਸਮਾਰਟਫ਼ੋਨਜ਼ ਵਿੱਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਲੋੜ ਮੁਤਾਬਕ ਵਧਾਇਆ ਜਾ ਸਕੇਗਾ। ਸੈਮਸੰਗ ਨੇ ਗੈਲਕਸੀ S9 ਵਿੱਚ 3000 mAh ਤੇ ਗੈਲਕਸੀ S9+ ਵਿੱਚ 3,500 mAh ਬੈਟਰੀ ਦਿੱਤੀ ਜਾਵੇਗੀ। ਦੋਵੇਂ ਫ਼ੋਨ IP68 ਪ੍ਰਮਾਣਿਤ ਹਨ, ਯਾਨੀ ਕਿ ਇਹ ਪਾਣੀ ਦੀ ਛੱਲ ਤੇ ਧੂੜ ਤੋਂ ਪ੍ਰਭਾਵਿਤ ਨਹੀਂ ਹੁੰਦੇ।

ਟਾਪ ਹੈਡਲਾਈਨ

Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Sports News: ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
ਕ੍ਰਿਕਟ ਜਗਤ 'ਚ ਮੱਚੀ ਤਰਥੱਲੀ, ਦੂਜੇ ਟੀ20 ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਨੇ ਕਪਤਾਨੀ ਤੋਂ ਦਿੱਤਾ ਅਸਤੀਫ਼ਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਪਾਦਰੀ ਦਾ ਕਤਲ, ਹਮਲਾਵਰਾਂ ਨੇ ਘਰ 'ਚ ਵੜ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ; ਫਿਰ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IPS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
Weather Update: ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
ਸੂਬੇ 'ਚ ਛਮ-ਛਮ ਵਰ੍ਹੇਗਾ ਮੀਂਹ, ਇਨ੍ਹਾਂ 5 ਜ਼ਿਲ੍ਹਿਆਂ 'ਚ ਤੇਜ਼ ਤੂਫ਼ਾਨ ਸਣੇ ਗਰਜਣਗੇ ਬੱਦਲ, 50KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨ੍ਹੇਰੀ-ਝੱਖੜ ਮਚਾਏਗਾ ਤਬਾਹੀ... 
Punjab News: ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
ਪੰਜਾਬ 'ਚ ਵੱਡਾ ਹਾਦਸਾ, ਪੁਲਿਸ ਕਾਰ ਦੀ ਕੈਂਟਰ ਨਾਲ ਜ਼ੋਰਦਾਰ ਟੱਕਰ, 4 ਅਫਸਰਾਂ ਸਣੇ 5 ਜ਼ਖਮੀ; 2 ਦੀ ਹਾਲਤ ਗੰਭੀਰ...
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
8th Pay Commission : 8ਵੇਂ ਵੇਤਨ ਕਮਿਸ਼ਨ ’ਚ ਬਦਲ ਸਕਦਾ ਹੈ 40 ਸਾਲ ਪੁਰਾਣਾ ਨਿਯਮ, ਪੈਨਸ਼ਨਰਾਂ ਨੂੰ ਹੋ ਸਕਦਾ ਹੈ ਇਹ ਫਾਇਦਾ
Embed widget