ਪੜਚੋਲ ਕਰੋ
Advertisement
Galaxy Note 10 Pro ਦੀ ਥਾਂ Samsung ਪੇਸ਼ ਕਰੇਗੀ ਇਹ ਫ਼ੋਨ, ਤਸਵੀਰਾਂ ਲੀਕ
ਫੋਨ ਦਾ ਡਿਸਪਲੇ 6.7 ਇੰਚ ਦਾ ਹੋਵੇਗਾ ਅਤੇ ਇਸ ਦੇ ਨਾਲ 5ਜੀ ਵੈਰਿੰਅਟ ਵੀ ਲੌਂਚ ਕੀਤਾ ਜਾਵੇਗਾ। ਇਸ ਦੇ ਪਿਛਲੇ ਹਿੱਸੇ ‘ਚ ਐਲਈਡੀ ਫਲੈਸ਼ ਅਤੇ ਟਾਈਮ ਆਫ ਫਲਾਈਟ ਦੇ ਨਾਲ ਵਰਟੀਕਲ ਕੈਮਰਾ ਸੈਟਅੱਪ ਦੀ ਝਲਕ ਦੇਖਣ ਨੂੰ ਮਿਲੀ ਹੈ।
ਨਵੀਂ ਦਿੱਲੀ: Samsung Galaxy Note 10 ਦਾ ਇੰਤਜ਼ਾਰ ਕਈ ਯੂਜ਼ਰਸ ਬੇਸਬਰੀ ਨਾਲ ਕਰ ਰਹੇ ਹਨ। ਖ਼ਬਰਾਂ ਹਨ ਕਿ ਇਸ ਸਮਾਰਟਫੋਨ ਦੀ ਤਸਵੀਰਾਂ ਲੀਕ ਹੋ ਗਈਆਂ ਹਨ। ਯੂਟਿਊਬ ਦੇ TeckTalkTV ਤਕਨੀਕੀ ਚੈਨਲ ਨੇ ਲਾਈਵ ਫ਼ੋਟੋ ਲੀਕ ਕੀਤੀਆਂ ਹਨ। ਇਸ ‘ਚ ਡਿਵਾਇਸ ਦੇ ਸਕਰੀਨ ‘ਤੇ Samsung Galaxy Note 10+ ਨਜ਼ਰ ਆ ਰਿਹਾ ਹੈ। ਚੈਨਲ ਵੱਲੋਂ ਕਿਹਾ ਗਿਆ ਹੈ ਕਿ ਜਿਸ ਡਿਵਾਇਸ ਦਾ ਨਾਂ ਅਜੇ ਤਕ ਲੀਕਸ ‘ਚ Galaxy Note 10 ਪਰੋ ਲਿਆ ਜਾ ਗਿਆ ਸੀ, ਸਾਉਥ ਕੋਰੀਅਨ ਕੰਪਨੀ ਉਸ ਨੂੰ Galaxy Note 10+ ਨਾਂ ਨਾਲ ਲੌਂਚ ਕਰਨ ਵਾਲੀ ਹੈ।
ਹੁਣ ਤਕ ਖ਼ਬਰਾਂ ਮੁਤਾਬਕ, 10 ਅਗਸਤ ਨੂੰ Galaxy Note 10 ਅਤੇ Galaxy Note 10 pro ਲੌਂਚ ਕੀਤਾ ਜਾਣਾ ਸੀ ਪਰ ਹੁਣ ਤਾਜ਼ਾ ਲੀਕਸ ‘ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਸੈਮਸੰਗ ਗੈਲਕਸੀ ਨੋਟ 10 ਪ੍ਰੋ ਨੂੰ ਨੋਟ 10+ ਨਾਂਅ ਨਾਲ ਲੌਂਚ ਕਰੇਗੀ।
ਲੀਕਸ ਮੁਤਾਬਕ ਫੋਨ ਦਾ ਡਿਸਪਲੇ 6.7 ਇੰਚ ਦਾ ਹੋਵੇਗਾ ਅਤੇ ਇਸ ਦੇ ਨਾਲ 5ਜੀ ਵੈਰਿੰਅਟ ਵੀ ਲੌਂਚ ਕੀਤਾ ਜਾਵੇਗਾ। ਇਸ ਦੇ ਪਿਛਲੇ ਹਿੱਸੇ ‘ਚ ਐਲਈਡੀ ਫਲੈਸ਼ ਅਤੇ ਟਾਈਮ ਆਫ ਫਲਾਈਟ ਦੇ ਨਾਲ ਵਰਟੀਕਲ ਕੈਮਰਾ ਸੈਟਅੱਪ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾ ਗੈਲੇਕਸੀ ਐਸ10 ਸੀਰੀਜ਼ ਦੇ ਨਾਲ ਵੀ ਕੰਪਨੀ ਨੇ ਕੁਝ ਅਜਿਹਾ ਹੀ ਕੀਤਾ ਸੀ।
Samsung Galaxy Note 9 ਨੂੰ 1000 ਡਾਲਰ ‘ਚ ਲੌਂਚ ਕੀਤਾ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਉਸ ਤੋਂ ਜ਼ਿਆਦਾ ਹੋ ਸਕਦੀ ਹੈ। ਫੋਨ ਦੀ ਸਹੀ ਕੀਮਤ ਇਸ ਦੇ ਲੌਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement