ਪੜਚੋਲ ਕਰੋ
Advertisement
ਸੈਮਸੰਗ ਦਾ ਵੱਡਾ ਤਜਰਬਾ ਫੇਲ੍ਹ, ਦੋ ਦਿਨਾਂ ‘ਚ ਹੀ ਟੁੱਟਿਆ ਫੋਲਡੇਬਲ ਫੋਨ
ਸੈਮਸੰਗ ਦੇ ਫੋਲਡੇਬਲ ਫੋਨ ‘ਚ ਸਕਰੀਨ ਦੀ ਦਿੱਕਤ ਆ ਰਹੀ ਹੈ। ਫੋਨ ਅਮਰੀਕਾ ‘ਚ 26 ਅਪਰੈਲ ਤੋਂ ਪਹਿਲਾਂ ਸੇਲ ਲਈ ਉਪਲੱਬਧ ਨਹੀਂ ਹੋਵੇਗਾ।
ਨਵੀਂ ਦਿੱਲੀ: ਸੈਮਸੰਗ ਨੇ ਜਦੋਂ ਆਪਣੇ ਫੋਲਡੇਬਲ ਫੋਨ ਦਾ ਐਲਾਨ ਕੀਤਾ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਹ ਸਮਾਰਟਫੋਨ ਮਾਰਕੀਟ ‘ਚ ਤਹਿਲਕਾ ਮਚਾ ਦੇਵੇਗਾ। ਇੱਕ ਲੱਖ 37 ਹਜ਼ਾਰ ਦੀ ਕੀਮਤ ਦੇ ਫੋਨ ਦੀ ਖਾਸੀਅਤ ਸੀ ਕਿ ਇਹ ਨੋਟਬੁੱਕ ਦੀ ਤਰ੍ਹਾਂ ਵਿੱਚੋਂ ਖੁੱਲ੍ਹਦਾ ਸੀ ਜਿਸ ਦੇ ਦੋ ਸਕਰੀਨ ਸੀ। ਹੁਣ ਲੱਗ ਰਿਹਾ ਹੈ ਜਿਵੇਂ ਫੋਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ।
ਬੁੱਧਵਾਰ ਨੂੰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਸੈਮਸੰਗ ਦੇ ਇਸ ਫੋਨ ‘ਚ ਸਕਰੀਨ ਦੀ ਦਿੱਕਤ ਆ ਰਹੀ ਹੈ। ਫੋਨ ਅਮਰੀਕਾ ‘ਚ 26 ਅਪਰੈਲ ਤੋਂ ਪਹਿਲਾਂ ਸੇਲ ਲਈ ਉਪਲੱਬਧ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਕੁਝ ਪੱਤਰਕਾਰਾਂ ਨੂੰ ਇਹ ਫੋਨ ਰਿਵਿਊ ਲਈ ਦਿੱਤਾ ਸੀ ਜਿੱਥੇ ਇੱਕ ਦਿਨ ਦੇ ਇਸਤੇਮਾਲ ਤੋਂ ਬਾਅਦ ਫੋਨ ਵਿੱਚੋਂ ਟੁੱਟਣ ਲੱਗ ਗਿਆ।
ਬਲੂਮਬਰਗ ਦੇ ਮਾਰਕ ਗਰੂਮਨ ਨੇ ਟਵੀਟ ਕਰ ਕਿਹਾ ਕਿ ਉਸ ਨੇ ਰਿਵਿਊ ਯੂਨਿਟ ਪੂਰੀ ਤਰ੍ਹਾਂ ਟੁੱਟ ਗਿਆ ਜਿਸ ਦੇ ਦੋ ਦਿਨਾਂ ਬਾਅਦ ਉਹ ਫੋਨ ਦਾ ਇਸਤੇਮਾਲ ਨਹੀਂ ਕਰ ਸਕੇ। ਉਨ੍ਹਾਂ ਅੱਗੇ ਲਿਖਿਆ ਕਿ ਫੋਨ ‘ਚ ਦਿੱਕਤ ਉਦੋਂ ਆਈ ਜਦੋਂ ਉਨ੍ਹਾਂ ਨੇ ਫੋਨ ‘ਤੇ ਲੱਗੀ ਫ਼ਿਲਮ ਲੇਅਰ ਉਤਾਰ ਦਿੱਤੀ।
ਇਸ ‘ਤੇ ਯੂਟਿਊਬਰ ਮਾਰਕਸ ਬ੍ਰਾਉਨਲੀ ਨੇ ਕਿਹਾ, “ਫੋਨ ਦੇ ਡਿਸਪਲੇ ‘ਤੇ ਇੱਕ ਸਕਰੀਨ ਪ੍ਰੋਟੈਕਟਰ ਦਿੱਤਾ ਗਿਆ ਹੈ। ਇਸ ‘ਤੇ ਲਿਖਿਆ ਹੈ ਕਿ ਤੁਸੀਂ ਉਸ ਨੂੰ ਉਤਾਰ ਨਹੀਂ ਸਕਦੇ। ਮੈਂ ਉਹ ਲੇਅਰ ਕੱਢਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਮੈਨੂੰ ਲੱਗਿਆ ਕਿ ਕੁਝ ਟੁੱਟ ਰਿਹਾ ਹੈ। ਇਸ ਤੋਂ ਬਾਅਦ ਸਕਰੀਨ ਬਲੈਕਆਊਟ ਹੋ ਗਿਆ ਤੇ ਇਸ ‘ਚ ਤਰੇੜ ਆ ਗਈ।"The screen on my Galaxy Fold review unit is completely broken and unusable just two days in. Hard to know if this is widespread or not. pic.twitter.com/G0OHj3DQHw
— Mark Gurman (@markgurman) April 17, 2019
ਸੈਮਸੰਗ ਦੀ ਮੰਨੀਏ ਤਾਂ ਕੰਪਨੀ ਕਹਿੰਦੀ ਹੈ, “ਇਸ ਨੂੰ ਇੱਕ ਸਪੈਸ਼ਲ ਪ੍ਰੋਟੈਕਟਿਵ ਲੇਅਰ ਨਾਲ ਬਣਾਇਆ ਗਿਆ ਹੈ। ਇਸ ਨਾਲ ਇੰਫੀਨਿਟੀ ਫਲੈਕਸ ਡਿਸਪਲੇਅ ਨੂੰ ਬਚਾਇਆ ਜਾ ਸਕੇ। ਇਹ ਕੋਈ ਸਕਰੀਨ ਪ੍ਰੋਟੈਕਟਰ ਨਹੀਂ ਹੈ। ਇਸ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ।”PSA: There's a layer that appears to be a screen protector on the Galaxy Fold's display. It's NOT a screen protector. Do NOT remove it. I got this far peeling it off before the display spazzed and blacked out. Started over with a replacement. pic.twitter.com/ZhEG2Bqulr
— Marques Brownlee (@MKBHD) April 17, 2019
ਫੋਨ ਦੀ ਕੀਮਤ ਇੱਕ ਲੱਖ 37 ਹਜ਼ਾਰ ਰੁਪਏ ਹੈ। ਜਿੱਥੇ ਫੋਨ 4.7 ਇੰਚ ਦੇ ਬਾਹਰੀ ਸਕਰੀਨ ਦੇ ਨਾਲ ਆਉਂਦਾ ਹੈ। ਉੱਥੇ ਹੀ ਦੂਜਾ ਸਕਰੀਨ ਅੰਦਰ ਵੱਲ ਖੁਲ੍ਹਦਾ ਹੈ ਜਿਸ ਨਾਲ ਯੂਜ਼ਰਸ ਨੂੰ 7.3 ਇੰਚ ਦਾ ਡਿਸਪਲੇ ਮਿਲਦਾ ਹੈ। ਹੁਵਾਵ ਅਤੇ ਮਟਰੋਲਾ ਵੀ ਇਸ ਤਰ੍ਹਾਂ ਦਾ ਫੋਨ ਮਾਰਕਿਟ ‘ਚ ਲਿਆਉਣ ਦੀ ਗੱਲ ਕਰ ਰਹੇ ਹਨ।After one day of use... pic.twitter.com/VjDlJI45C9
— Steve Kovach (@stevekovach) April 17, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement