ਸਿਡਨੀ: ਸਮਾਰਟਫੋਨ ਐਪਸ ਡਿਪਰੈਸ਼ਨ ਲਈ ਇਫੈਕਟਿਵ ਟਰੀਟਮੈਂਟ ਆਪਸ਼ਨ ਹੈ ਜੋ ਮਾਨਸਿਕ ਵਿਕਾਰ ਦੇ ਸ਼ਿਕਾਰ ਲੱਖਾਂ ਲੋਕਾਂ ਲਈ ਰਾਹਤ ਭਰਿਆ ਕੰਮ ਕਰ ਸਕਦੇ ਹਨ। ਖੋਜੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।


ਕੀ ਕਹਿੰਦੀ ਰਿਸਰਚ:

ਖੋਜੀ ਦੱਸਦੇ ਹਨ ਕਿ ਸਮਾਰਟਫੋਨ ਡਿਪਰੈਸ਼ਨ ਦੇ ਮਰੀਜ਼ਾਂ ਨੂੰ ਆਪਣੀ ਮਾਨਸਿਕ ਸਿਹਤ 'ਤੇ ਨਜ਼ਰ ਰੱਖਣ, ਸਮਝਣ ਤੇ ਪਾਬੰਧੀ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਮਾਹਿਰਾਂ ਦੀ ਰਾਏ:

ਆਸਟ੍ਰੇਲੀਆ ਦੇ ਨੈਸ਼ਨਲ ਇੰਸਟੀਟਿਊਟ ਆਫ ਕੰਪਲੀਮੈਂਟਰੀ ਮੈਡੀਸਨ (ਐਨ.ਆਈ.ਸੀ.ਐਮ) ਵਿੱਚ ਪੋਸਟ ਡਾਇਰੈਕਟ੍ਰੇਟ ਰਿਸਰਚ ਫੈਲੋ ਤੇ ਖੋਜ ਦੇ ਮੁੱਖ ਲੇਖਕ ਜੋਸਫ ਫਰਥ ਨੇ ਕਿਹਾ ਕਿ ਵਿਕਸਤ ਦੇਸ਼ਾਂ ਦੇ ਵਧੇਰੇ ਲੋਕ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ ਵਿੱਚ ਨੌਜਵਾਨ ਲੋਕ ਡਿਪ੍ਰੈਸ਼ਨ ਦੇ ਸ਼ਿਕਾਰ ਹਨ।

ਫਰਥ ਨੇ ਕਿਹਾ ਕਿ ਸਮਾਰਟਫੋਨ ਡਿਵਾਈਸ ਆਖਰ ਡਿਪਰੈਸ਼ਨ ਲਈ ਤਤਕਾਲ ਇਫੈਕਟਿਵ ਟਰੀਟਮੈਂਟ ਪ੍ਰਦਾਨ ਕਰਨ ਵਿੱਚ ਸਮਰੱਥ ਹੋ ਸਕਦੇ ਹਨ, ਜਿਸ ਨਾਲ ਬਾਅਦ ਵਿੱਚ ਇਸ ਸਥਿਤੀ ਦੇ ਸਮਾਜਿਕ ਤੇ ਆਰਥਿਕ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।

ਰਿਸਰਚ ਦੇ ਨਤੀਜੇ:

ਖੋਜੀਆਂ ਨੇ ਵਰਲਡ ਸੈਕੇਟਰੀ ਪੱਤਰਿਕਾ ਵਿੱਚ ਪ੍ਰਕਾਸ਼ਿਤ ਪੱਤਰ ਵਿੱਚ ਕਿਹਾ ਹੈ ਕਿ ਕੁਝ ਐਪਸ ਮਨੋਦਸ਼ਾ ਵਿੱਚ ਸੁਧਾਰ ਲਿਆਉਣ, ਡਿਪਰੈਸ਼ਨ ਘੱਟ ਕਰਨ ਵਾਲੇ, ਚਿੰਤਾ ਤੇ ਅਨਿੰਦਰ ਵਰਗੇ ਲੱਛਣਾਂ ਨਾਲ ਨਜਿੱਠਣ ਵਿੱਚ ਸਹਾਈ ਹੋ ਸਕਦਾ ਹੈ। ਇਸ ਅਧਿਐਨ ਵਿੱਚ 18-59 ਦੀ ਉਮਰ ਦੇ 3400 ਅਧਿਕ ਪੁਰਸ਼ ਤੇ ਮਹਿਲਾ ਪ੍ਰਤੀਯੋਗੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਨੋਟ- ਇਹ ਰਿਸਰਚ ਦੇ ਦਾਅਵੇ ਹਨ। 'ABP ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ 'ਤੇ ਅਮਲ ਜਾਂ ਇਲਾਜ ਕਰਵਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।