ਨਵੀਂ ਦਿੱਲੀ: ਇੱਕ ਖੋਜ ਤੋਂ ਖੁਲਾਸਾ ਹੋਇਆ ਹੈ ਕਿ ਸਮਾਰਟਫੋਨ ਦੀ ਸਕਰੀਨ ’ਤੇ ਟਾਇਲਟ ਸੀਟ ਤੋਂ ਵੀ ਤਿੰਨ ਗੁਣਾ ਵੱਧ ਕੀਟਾਣੂ ਹੁੰਦੇ ਹਨ। ਇੰਸ਼ਿਊਰੈਂਸ2ਗੋ ਨੇ ਇਸ ਖੋਜ ਦਾ ਖੁਲਾਸਾ ਕੀਤਾ ਹੈ। ਰਿਸਰਚ ਵਿੱਚ ਇਹ ਕਿਹਾ ਗਿਆ ਹੈ ਕਿ 35 ਫੀਸਦੀ ਲੋਕ ਅਜਿਹੇ ਹਨ ਜੋ ਆਪਣੇ ਸਮਾਰਟਫੋਨ ਦੀ ਸਕਰੀਨ ਕਦੀ ਸਾਫ ਨਹੀਂ ਕਰਦੇ। ਖੋਜ ਕਰਨ ਵਾਲੀ ਇੰਸ਼ਿਊਰੈਂਸ2ਗੋ ਗੈਜੇਟਸ ਦੀ ਇੰਸ਼ੋਰੈਂਸ ਕਰਨ ਵਾਲੀ ਕੰਪਨੀ ਹੈ।

ਦੱਸਿਆ ਜਾਂਦਾ ਹੈ ਕਿ 20 ਵਿੱਚੋਂ ਸਿਰਫ ਇੱਕ ਸਮਾਰਟਫੋਨ ਯੂਜ਼ਰ ਅਜਿਹਾ ਹੁੰਦਾ ਹੈ ਜੋ 6 ਮਹੀਨਿਆਂ ਵਿੱਚ ਇੱਕ ਵਾਰ ਆਪਣੇ ਸਮਾਰਟਫੋਨ ਦੀ ਸਕਰੀਨ ਸਾਫ ਕਰਦਾ ਹੈ। ਖੋਜ ਦੌਰਾਨ ਇੱਕ ਖੋਜੀ ਨੇ ਸਮਾਰਟਫੋਨ ’ਤੇ ਕੀਟਾਣੂਆਂ ਸਬੰਧੀ ਟੈਸਟ ਕੀਤਾ ਜਿਸ ਵਿੱਚ ਆਈਫੋਨ 6, ਸੈਮਸੰਗ ਗੈਲੇਕਸੀ ਨੋਟ 8 ਤੇ ਗੂਗਲ ਪਿਕਸਲ ਮੌਜੂਦ ਸਨ। ਖੋਜ ਖਤਮ ਹੋਣ ਬਾਅਦ ਪਤਾ ਚੱਲਿਆ ਕਿ ਹਰ ਸਮਾਰਟਫੋਨ ਦੀ ਸਕਰੀਨ ’ਤੇ ਛੋਟੇ ਤੋਂ ਛੋਟੇ ਕੀਟਾਣੂ ਮੌਜੂਦ ਸਨ।

ਕੀਟਾਣੂਆਂ ਸਬੰਧੀ ਕਿਹਾ ਗਿਆ ਹੈ ਕਿ ਸਕਰੀਨ ’ਤੇ ਮੌਜੂਦ ਇਨ੍ਹਾਂ ਕੀਟਾਣੂਆਂ ਨਾਲ ਸਕਰੀਨ ਦੀ ਪਰੇਸ਼ਾਨੀ ਤੇ ਸਿਹਤ ਸਬੰਧੀ ਹੋਰ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ। ਤਿੰਨਾਂ ਸਮਾਰਟਫੋਨ ’ਤੇ ਕੁੱਲ 254.9 ਯੂਨਿਟ ਕੀਟਾਣੂ ਪਾਏ ਗਏ। ਇੱਕ ਫੋਨ ਦੀ ਸਕਰੀਨ ’ਤੇ ਤਾਂ 84.9 ਯੂਨਿਟ ਮੌਜੂਦ ਸਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫੋਨ ਦੀ ਸਕਰੀਨ ’ਤੇ ਕਿੰਨੇ ਕੀਟਾਣੂ ਹੋਣਗੇ ਕਿਉਂਕਿ ਟਾਇਲਟ ਸੀਟ ’ਤੇ ਤਾਂ 24 ਯੂਨਿਟ ਕੀਟਾਣੂ ਹੁੰਦੇ ਹਨ ਤਾਂ ਆਫਿਸ ਦੇ ਕੀਬੋਰਡ ’ਤੇ ਸਿਰਫ ਪੰਜ।

ਖੋਜ ਮੁਤਾਬਕ ਸਮਾਰਟਫੋਨ ਦੇ ਪਿੱਛੇ ਸਿਰਫ 30 ਜਦਕਿ ਲੌਕ ਬਟਨ ’ਤੇ 23.8 ਤੇ ਹੋਮ ਬਟਨ ’ਤੇ ਐਵਰੇਡ 10.6 ਯੂਨਿਟ ਕੀਟਾਣੂ ਹੁੰਦੇ ਹਨ।

ਖੋਜ ਕੰਪਨੀ ਨੇ ਇਹ ਵੀ ਕਿਹਾ ਕਿ ਸਮਾਰਟਫੋਨ ਨੂੰ ਹਮੇਸ਼ਾ ਆਪਣੇ ਕੋਲ ਰੱਖਿਆ ਜਾਂਦਾ ਹੈ ਤੇ ਹਰ ਥਾਂ ਲਿਜਾਇਆ ਜਾਂਦਾ ਹੈ, ਜਿਸ ਕਰਕੇ ਕੀਟਾਣੂਆਂ ਦੀ ਤਾਦਾਦ ਵਧਦੀ ਜਾਂਦੀ ਹੈ। ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ 40 ਫੀਸਦੀ ਲੋਕ ਸਵੇਰੇ ਉੱਠਦਿਆਂ ਹੀ ਤੇ 37 ਫੀਸਦੀ ਲੋਕ ਉੱਠਣ ਦੇ ਕੁਝ ਸਮੇਂ ਬਾਅਦ ਸਭ ਤੋਂ ਪਹਿਲਾਂ ਆਪਣਾ ਫੋਨ ਦੇਖਦੇ ਹਨ।