Summer Gadget Care Tips: ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ (Scorching Heat) ਪੈ ਰਹੀ ਹੈ ਅਤੇ ਤਾਪਮਾਨ ਵੱਧ ਰਿਹਾ ਹੈ। ਸਾਨੂੰ ਆਪਣੇ ਆਪ ਨੂੰ ਅਤੇ ਖ਼ਾਸ ਕਰਕੇ ਆਪਣੇ ਗੈਜੇਟਸ ਨੂੰ ਬਚਾ ਕੇ ਰੱਖਣ ਦੀ ਦੀ ਲੋੜ ਹੈ, ਕਿਉਂਕਿ ਗੈਜੇਟਸ (Gadgets) 'ਚ ਆਪਣੇ ਆਪ ਨੂੰ ਠੰਡਾ ਰੱਖਣ ਦਾ ਕੋਈ ਤਰੀਕਾ ਨਹੀਂ ਹੈ। ਸਮਾਰਟਫ਼ੋਨ (Smartphone) ਅਤੇ ਲੈਪਟਾਪ ਗਰਮ ਹੋਣ 'ਤੇ ਹੌਲੀ ਹੋ ਸਕਦੇ ਹਨ ਅਤੇ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਅੰਦਰ ਚਿਪਸੈੱਟ ਹੁੰਦੇ ਹਨ, ਜੋ ਓਵਰਹੀਟਿੰਗ (Overheating) ਨੂੰ ਰੋਕਣ 'ਚ ਆਪਣੀ ਪਾਵਰ ਖਰਚ ਕਰ ਰਹੇ ਹੁੰਦੇ ਹਨ।


ਵੱਧ ਵਰਤੋਂ ਜਾਂ ਵਾਧੂ ਗਰਮੀ ਦੇ ਸੰਪਰਕ 'ਚ ਆਉਣ 'ਤੇ ਸਮਾਰਟਫ਼ੋਨ ਨੂੰ ਪਾਵਰ ਦੇਣ ਵਾਲੀ ਬੈਟਰੀ ਨੂੰ ਅਕਸਰ ਠੰਡਾ ਹੋਣ 'ਚ ਮੁਸ਼ਕਲ ਹੁੰਦੀ ਹੈ। ਅਸੀਂ ਤੁਹਾਡੇ ਲਈ ਅਜਿਹੇ 5 ਟਿਪਸ ਲੈ ਕੇ ਆਏ ਹਾਂ ਜੋ ਇਸ ਤੇਜ਼ ਗਰਮੀ 'ਚ ਤੁਹਾਡੇ ਮਨਪਸੰਦ ਗੈਜੇਟਸ ਨੂੰ ਸੁਰੱਖਿਅਤ ਅਤੇ ਠੰਡਾ ਰੱਖਣ 'ਚ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ।


1) ਕੁਝ ਸਮੇਂ ਲਈ ਆਫ਼ ਕਰੋ


ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਗੈਜੇਟਸ ਜਾਂ ਸਮਾਰਟਫ਼ੋਨ ਬਹੁਤ ਜ਼ਿਆਦਾ ਗਰਮ ਹੋ ਰਹੇ ਹਨ ਤਾਂ ਇੱਕ ਅਕਲਮੰਦੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਆਫ਼ ਕਰ ਦਿਓ, ਉਨ੍ਹਾਂ ਨੂੰ ਠੰਡੇ ਖੇਤਰ 'ਚ ਛੱਡ ਦਿਓ ਅਤੇ ਠੰਡੇ ਤਾਪਮਾਨ 'ਤੇ ਵਾਪਸ ਜਾਣ ਦੀ ਉਡੀਕ ਕਰੋ।
2) ਆਊਟਡੋਰ 'ਚ ਚਾਰਜ ਨਾ ਕਰੋ


ਤਾਪਮਾਨ ਵਧਣ 'ਤੇ ਆਪਣੀ ਡਿਵਾਈਸ ਜਾਂ ਸਮਾਰਟਫ਼ੋਨ ਨੂੰ ਬਾਹਰ ਚਾਰਜ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਚਾਰਜਿੰਗ ਦੌਰਾਨ ਜ਼ਿਆਦਾਤਰ ਡਿਵਾਈਸਾਂ ਦਾ ਤਾਪਮਾਨ ਵੱਧ ਜਾਂਦਾ ਹੈ। ਇਨ੍ਹਾਂ ਨੂੰ ਬਾਹਰੋਂ ਚਾਰਜ ਕਰਨ ਨਾਲ ਉਨ੍ਹਾਂ ਦਾ ਤਾਪਮਾਨ ਹੋਰ ਵੱਧ ਜਾਵੇਗਾ।


3) ਗੈਜੇਟਸ ਨੂੰ ਓਵਰਚਾਰਜ ਨਾ ਕਰੋ


ਸਮਾਰਟਫ਼ੋਨ ਅਤੇ ਹੋਰ ਗੈਜੇਟਸ ਨੂੰ ਓਵਰਚਾਰਜ ਨਾ ਕਰੋ, ਕਿਉਂਕਿ ਇਹ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਅੰਤ 'ਚ ਤੇਜ਼ੀ ਨਾਲ ਬੈਟਰੀ ਖ਼ਤਮ ਹੋ ਸਕਦੀ ਹੈ।


4) ਲੈਪਟਾਪ ਕੂਲਿੰਗ ਸਟੈਂਡ


ਲੈਪਟਾਪ ਕੂਲਿੰਗ ਸਟੈਂਡ ਤੁਹਾਡੇ ਲੈਪਟਾਪ ਨੂੰ ਕੰਮ ਕਰਦੇ ਸਮੇਂ ਓਵਰਹੀਟ ਹੋਣ ਤੋਂ ਰੋਕਣ ਦਾ ਵਧੀਆ ਤਰੀਕਾ ਹੈ। ਗਰਮੀਆਂ 'ਚ ਲੈਪਟਾਪ ਵੀ ਬਹੁਤ ਗਰਮ ਹੋ ਜਾਂਦੇ ਹਨ। ਹਾਲਾਂਕਿ ਉਨ੍ਹਾਂ 'ਚ ਲੱਗੇ ਪੱਖੇ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਘੱਟ ਕਰਦੇ ਹਨ ਪਰ ਇਹ ਕਾਫ਼ੀ ਨਹੀਂ ਹੈ।


5) ਸਿੱਧੀ ਧੁੱਪ 'ਚ ਨਾ ਰੱਖੋ


ਇਸ ਤੇਜ਼ ਗਰਮੀ 'ਚ ਆਪਣੇ ਸਮਾਰਟਫ਼ੋਨ ਅਤੇ ਲੈਪਟਾਪ ਨੂੰ ਸਿੱਧੀ ਧੁੱਪ 'ਚ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਉੱਚ ਤਾਪਮਾਨ ਦੇ ਬਹੁਤ ਜ਼ਿਆਦਾ ਸੰਪਰਕ ਨਾਲ ਬੈਟਰੀ ਅਤੇ ਹੋਰ ਪਾਰਟਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।