ਨਵੇਂ ਅੰਕੜਿਆਂ ਮੁਤਾਬਕ 2018 ‘ਚ ਬ੍ਰਿਟੇਨ ‘ਚ ਰੋਮਾਂਸ ਫਰੌਡ ਨਾਲ ਜੁੜੀਆਂ 4,555 ਸ਼ਿਕਾਇਤਾਂ ਦਰਜ ਕਰਵਾਈ ਗਈਆਂ ਜਿਨ੍ਹਾਂ ‘ਚ ਕੁੱਲ 450 ਕਰੋੜ ਰੁਪਏ ਦਾ ਚੂਨਾ ਲੱਗਿਆ। ਇਹ ਗਿਣਤੀ 2017 ਦੇ ਮੁਕਾਬਲੇ 27% ਵਧ ਹੈ। ਪੀੜਤਾਂ ‘ਚ ਕਰੀਬ 42% ਔਰਤਾਂ ਦਾ ਕਹਿਣਾ ਹੈ ਕਿ ਪੈਸਿਆਂ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ‘ਤੇ ਵੀ ਇਸ ਦਾ ਪ੍ਰਭਾਅ ਪਿਆ ਹੈ।
ਹੁਣ ਐਕਸ਼ਨ ਫਰੌਡ ਦੀ ਟੀਮ ਡੇਟ ਸੇਫ ਨਾਂ ਦੇ ਗਰੁੱਪ ਨਾਲ ਮਿਲ ਕੇ ਬ੍ਰਿਟੇਨ ਦੇ ਲੋਕਾਂ ਨੂੰ ਅਜਿਹੇ ਮਾਮਲਿਆਂ ਤੋਂ ਬਚਣ ਲਈ ਜਾਗਰੂਕ ਕਰਨ ਦਾ ਪ੍ਰੋਗ੍ਰਾਮ ਚਲਾ ਰਹੇ ਹਨ। ਡੇਟ ਸੇਫ ਗਰੁੱਪ ‘ਚ ਲੰਦਨ ਪੁਲਿਸ, ਗੇਟ ਸੇਫ ਆਨਲਾਈਨ, ਮੈਟ੍ਰੋਪੋਲਿਟਨ ਪੁਲਿਸ, ਐਜ਼ ਯੂਕੇ, ਵਿਕਟਿਮ ਸਪੋਰਟ ਜਿਹੀਆਂ ਸੰਸਥਾਵਾਂ ਸ਼ਾਮਲ ਹਨ।
ਹੁਣ ਇਸ ਤਰ੍ਹਾਂ ਦੇ ਫਰੌਡ ਤੋਂ ਬਚਣ ਲਈ ਜਾਰੀ ਪੰਜ ਜ਼ਰੂਰੀ ਹਦਾਇਤਾਂ ਜਾਣ ਲਿਓ।
ਆਨਲਾਈਨ ਰਿਲੇਸ਼ਨਸ਼ਿਪ ‘ਚ ਜਲਦੀ ਨਾ ਕਰੋ। ਪ੍ਰੋਫਾਈਲ ਦੀ ਥਾਂ ਵਿਅਕਤੀ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਖੂਬ ਸਵਾਲ ਕਰੋ।
ਪ੍ਰੋਫਾਈਲ ‘ਚ ਜੋ ਨਾਂ ਤੇ ਫੋਟੋ ਹੈ, ਉਸ ਨੂੰ ਸਰਚ ਇੰਜਨ ‘ਤੇ ਵੀ ਲੱਭਣ ਦੀ ਕੋਸ਼ਿਸ਼ ਕਰੋ।
ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਡੇਟਿੰਗ ਪਸੰਦ ਬਾਰੇ ਦੱਸੋ। ਉਨ੍ਹਾਂ ਤੋਂ ਸਾਵਧਾਨ ਰਹੋ ਜੋ ਆਪਣੇ ਬਾਰੇ ਕੁਝ ਨਹੀਂ ਦੱਸਦੇ।
ਆਨਲਾਈਨ ਮਿਲੇ ਲੋਕਾਂ ਨੂੰ ਪੈਸੇ ਨਾ ਭੇਜੋ ਤੇ ਨਾ ਹੀ ਆਪਣੇ ਬੈਂਕ ਦੀ ਜਾਣਕਾਰੀ ਸਾਂਝੀ ਕਰੋ।
ਪਹਿਲੀ ਮੁਲਾਕਾਤ ਕਿਸੇ ਪਬਲਿਕ ਥਾਂ ‘ਤੇ ਕਰੋ। ਕਿਸੇ ਨੂੰ ਇਸ ਬਾਰੇ ਜ਼ਰੂਰ ਦੱਸਿਆ ਹੋਵੇ। ਖ਼ਤਰਾ ਮਹਿਸੂਸ ਹੋਣ ‘ਤੇ ਪੁਲਿਸ ਨੂੰ ਕਾਲ ਕਰੋ।