ਪੜਚੋਲ ਕਰੋ
(Source: ECI/ABP News)
Tik-Tok ਨੇ ਭਾਰਤੀਆਂ ਦੀਆਂ 60,00,000 ਤੋਂ ਜ਼ਿਆਦਾ ਵੀਡੀਓਜ਼ ਹਟਾਈਆਂ
ਐਪ ਰਾਹੀਂ ਛੋਟੇ ਮਜ਼ੇਦਾਰ ਵੀਡੀਓ ਬਣਾਉਣ ਦੀ ਸੁਵfਧਾ ਦੇਣ ਵਾਲੀ ਕੰਪਨੀ ਟਿੱਕ ਟੌਕ ਨੇ ਭਾਰਤ ‘ਚ 60 ਲੱਖ ਤੋਂ ਜ਼ਿਅਦਾ ਵੀਡੀਓ ਹਟਾਏ ਹਨ।
![Tik-Tok ਨੇ ਭਾਰਤੀਆਂ ਦੀਆਂ 60,00,000 ਤੋਂ ਜ਼ਿਆਦਾ ਵੀਡੀਓਜ਼ ਹਟਾਈਆਂ TikTok Removes Over 6 Million Videos for Violating Community Guidelines in India Tik-Tok ਨੇ ਭਾਰਤੀਆਂ ਦੀਆਂ 60,00,000 ਤੋਂ ਜ਼ਿਆਦਾ ਵੀਡੀਓਜ਼ ਹਟਾਈਆਂ](https://static.abplive.com/wp-content/uploads/sites/5/2019/04/13132344/tiktok.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਐਪ ਰਾਹੀਂ ਛੋਟੇ ਮਜ਼ੇਦਾਰ ਵੀਡੀਓ ਬਣਾਉਣ ਦੀ ਸੁਵfਧਾ ਦੇਣ ਵਾਲੀ ਕੰਪਨੀ ਟਿੱਕ ਟੌਕ ਨੇ ਭਾਰਤ ‘ਚ 60 ਲੱਖ ਤੋਂ ਜ਼ਿਅਦਾ ਵੀਡੀਓ ਹਟਾਏ ਹਨ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਜੁਲਾਈ ਤੋਂ ਹੁਣ ਤਕ ਉਸ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਵੀਡੀਓਜ਼ ਹਟਾਏ ਹਨ।
ਮਦਰਾਸ ਹਾਈਕੋਰਟ ਨੇ ਕੁਝ ਦਿਨ ਪਹਿਲਾਂ ਹੀ ਟਿੱਕ-ਟੌਕ ‘ਤੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਐਪ ਨੂੰ ਬੈਨ ਕਰਨ ਦੀ ਅਪੀਲ ਕੇਂਦਰ ਸਰਕਾਰ ਨੂੰ ਕੀਤੀ ਸੀ। ਕੋਰਟ ਦਾ ਕਹਿਣਾ ਹੈ ਕਿ ਐਪ ‘ਤੇ ਅਜਿਹੇ ਅਸ਼ਲੀਲ ਵੀਡੀਓ ਹਨ ਜੋ ਬੱਚਿਆਂ ਲਈ ਸਹੀ ਨਹੀਂ ਹਨ।
ਕੰਪਨੀ ਦਾ ਕਹਿਣਾ ਹੈ, “ਇਹ ਟਿੱਕ-ਟੌਕ ਦੇ ਆਪਣੇ ਯੂਜ਼ਰਸ ਨੂੰ ਸੁਰੱਖਿਆ ਅਤੇ ਸਹਿਜ ਮਹਿਸੂਸ ਕਰਵਾਉਣ ਦਾ ਤਰੀਕਾ ਹੈ। ਨਾਲ ਹੀ ਟਿੱਕਟੌਕ ਸਮਾਜ ਦੇ ਅੰਦਰ ਸਹੀ ਚੀਜਾਂ ਦੇ ਕੇ ਉਸ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕਰਦਾ ਹੈ।”
ਨਾਲ ਹੀ ਟਿੱਕ-ਟੌਕ ਐਪ ਨੂੰ ਇਸਤੇਮਾਲ 13 ਸਾਲ ਤੋਂ ਜ਼ਿਆਦਾ ਦੇ ਯੂਜ਼ਰਸ ਹੀ ਕਰ ਪਾਉਣਗੇ। ਇਸ ਦੇ ਲਈ ਕੰਪਨੀ ਨੇ ਕੁਝ ਵੱਖਰਾ ਪੈਮਾਨਾ ਤਿਆਰ ਕੀਤਾ ਹੈ। ਨਾਲ ਹੀ ਕੰਪਨੀ ਨੇ ਟਿੱਕ-ਟੌਕ ਸੁਰੱਖਿਆ ਕੇਂਦਰ ਖੋਲ੍ਹੇ ਜਾਣ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਧਮਕੀ ਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਹਿੰਦੀ, ਗੁਜਰਾਤੀ, ਮਰਾਠੀ, ਬੰਗਾਲੀ, ਤੇਲਗੂ, ਤਮਿਲ, ਕੰਨੜ, ਮਲਿਆਲਮ ਅਤੇ ਉੜੀਆ ਜਿਹੀ 10 ਸਥਾਨਿਕ ਭਾਸ਼ਾਵਾਂ ਦੇ ਪੇਜ ਵੀ ਸ਼ੁਰੂ ਕੀਤੇ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)