ਨਵੀਂ ਦਿੱਲੀ: ਅੱਜਕੱਲ੍ਹ ਹਰ ਕੋਈ ਮੋਬਾਈਲ ਫੋਨ ਤੇ ਇੰਟਰਨੈੱਟ ‘ਤੇ ਨਿਰਭਰ ਹੈ ਪਰ ਜੇ ਲੋੜ ਵੇਲੇ ਨੈੱਟਵਰਕ ਦੀ ਸਮੱਸਿਆ ਆ ਜਾਏ ਤਾਂ ਬਹੁਤ ਦਿੱਕਤ ਹੋ ਜਾਂਦੀ ਹੈ। ਬਾਹਰ ਦੇ ਮੁਕਾਬਲੇ ਘਰ ਜਾਂ ਦਫਤਰ ਦੇ ਅੰਦਰ ਖਰਾਬ ਨੈੱਟਵਰਕ ਦੀ ਸਮੱਸਿਆ ਵਧੇਰੇ ਵੇਖੀ ਜਾਂਦੀ ਹੈ, ਕਿਉਂਕਿ ਘਰ ਤੇ ਦਫਤਰ ਵਿੱਚ, ਅਸੀਂ ਹਮੇਸ਼ਾਂ ਕੰਧਾਂ ਤੇ ਹੋਰ ਬਹੁਤ ਸਾਰੀਆਂ ਰੁਕਾਵਟਾਂ ਨਾਲ ਘਿਰੇ ਰਹਿੰਦੇ ਹਾਂ ਜੋ ਸਿਗਨਲ ਨੂੰ ਫੋਨ ਤਕ ਨਹੀਂ ਪਹੁੰਚਣ ਦਿੰਦੇ। ਇਸ ਖ਼ਬਰ ਵਿੱਚ ਅਸੀਂ ਇਸ ਸਮੱਸਿਆ ਦਾ ਹੱਲ ਦੱਸਾਂਗੇ।

ਏਅਰਟੈਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਉਹ ਨਵੀਂ ਟੈਕਨਾਲੋਜੀ ਦੀ ਵਰਤੋਂ ਕਰਨ ਜਾ ਰਹੇ ਹਨ ਜਿਸ ਨੂੰ ਐਲ 900 ਕਿਹਾ ਜਾ ਰਿਹਾ ਹੈ। ਇਹ 900MHz ਬੈਂਡ ਦੀ ਵਰਤੋਂ ਕਰਦਾ ਹੈ, ਜਿਸ ਦੀ ਸਹਾਇਤਾ ਨਾਲ ਸਬਸਕ੍ਰਾਈਬਰਜ਼ ਨੂੰ ਘਰਾਂ ਤੇ ਦਫਤਰਾਂ ਦੇ ਅੰਦਰ ਬਿਹਤਰ ਸਿਗਨਲ ਦਿੱਤਾ ਜਾ ਸਕੇਗਾ।

ਮੋਬਾਈਲ ਫੋਨ, ਇੱਕ ਵਿਸ਼ੇਸ਼ ਫ੍ਰੀਕੁਐਂਸੀ ਬੈਂਡ ਜਾਂ ਸਪੈਕਟ੍ਰਮ (ਜਿਵੇਂ 2300 ਮੈਗਾਹਰਟਜ਼, 1800 ਮੈਗਾਹਰਟਜ਼) ਨਾਲ ਤਰੰਗਾਂ ਦੀ ਸਹਾਇਤਾ ਨਾਲ ਮੋਬਾਈਲ ਟਾਵਰ ਨਾਲ ਸੰਪਰਕ ਕਰਦੇ ਹਨ। ਜਿਵੇਂ ਭੌਤਿਕ ਵਿਗਿਆਨ ਦਾ ਨਿਯਮ ਹੈ ਕਿ ਜਿੰਨੀ ਜ਼ਿਆਦਾ ਫ੍ਰੀਕੁਐਂਸੀ ਹੁੰਦੀ ਹੈ, ਤਰੰਗਾਂ ਲਈ ਲੰਮੀ ਦੂਰੀ ਤੈਅ ਕਰਨਾ ਤੇ ਕੰਧਾਂ ਜਾਂ ਹੋਰ ਰੁਕਾਵਟਾਂ ਨੂੰ ਪਾਰ ਕਰਨਾ ਮੁਸ਼ਕਲ ਹੁੰਦਾ ਹੈ।

ਇਹ ਸਮਝਣਾ ਕਾਫ਼ੀ ਸੌਖਾ ਹੈ ਕਿ ਛੋਟੀ ਫ੍ਰੀਕੁਐਂਸੀ ਵਾਲਾ ਸਪੈਕਟ੍ਰਮ ਵੱਡੀ ਫ੍ਰੀਕੁਐਂਸੀ ਵਾਲੇ ਸਪੈਕਟ੍ਰਮ ਨਾਲੋਂ ਵਧੀਆ ਹੁੰਦੇ ਹਨ। ਹਾਲਾਂਕਿ, ਦੂਰਸੰਚਾਰ ਕੰਪਨੀਆਂ ਨੂੰ ਛੋਟੀ ਫ੍ਰੀਕੁਐਂਸੀ ਦੇ ਸਪੈਕਟ੍ਰਮ ਲਈ ਇੱਕ ਵਿਸ਼ੇਸ਼ ਕਿਸਮ ਦਾ ਉੱਚ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਨਾ ਪੈਂਦਾ ਹੈ।

ਇਸ ਨਵੀਂ ਨੈੱਟਵਰਕ ਤਕਨਾਲੌਜੀ ਦੀ ਵਰਤੋਂ ਕਰਦਿਆਂ, ਏਅਰਟੈਲ ਆਪਣੇ ਪ੍ਰੀਮੀਅਮ 900MHz ਬੈਂਡ ਦੀ ਵਿਆਪਕ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨਡੋਰ ਨੈਟਵਰਕ ਕੁਨੈਕਟੀਵਿਟੀ ਦੇ ਸੁਧਾਰ ਦੇ ਨਾਲ, ਮੋਬਾਈਲ ਉਪਭੋਗਤਾਵਾਂ ਨੂੰ ਹੁਣ ਡੈੱਡ ਜ਼ੋਨ (ਉਹ ਜਗ੍ਹਾ ਜਿੱਥੇ ਕੋਈ ਨੈੱਟਵਰਕ ਨਹੀਂ ਹੈ) ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ। ਉਨ੍ਹਾਂ ਨੂੰ ਬਿਹਤਰ ਸਿਗਨਲ ਦੀ ਭਾਲ ਵਿਚ ਇੱਥੇ ਤੇ ਉਥੇ ਭਟਕਣਾ ਨਹੀਂ ਪਏਗਾ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕੋਨੇ ਵਿਚ ਜਾਣ ਦੀ ਜ਼ਰੂਰਤ ਹੋਏਗੀ। ਬਿਹਤਰ ਸੰਪਰਕ ਦਾ ਇਕ ਫਾਇਦਾ ਇਹ ਹੈ ਕਿ ਗਾਹਕਾਂ ਨੂੰ ਸਹੀ ਡੇਟਾ ਸਪੀਡ ਵੀ ਮਿਲੇਗੀ।