ਪੜਚੋਲ ਕਰੋ
Advertisement
Samsung ਨੂੰ ਪਛਾੜ Xiaomi ਬਣੀ ਮੋਬਾਈਲ ਵੇਚਣ ਸਬੰਧੀ ਨੰਬਰ ਵਨ ਕੰਪਨੀ
ਚੰਡੀਗੜ੍ਹ: 2018 ਦੀ ਦੂਜੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮਾਰਟਫੋਨ ਨਿਰਮਾਤਾਵਾਂ ਦੀ ਲਿਸਟ ਜਾਰੀ ਹੋ ਗਈ ਹੈ। ਆਈਡੀਸੀ ਵੱਲੋਂ ਜਾਰੀ ਇਸ ਸੂਚੀ ਮੁਤਾਬਕ ਮੋਬਾਈਲ ਮਾਰਕੀਟ ਵਿੱਚ 20 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਸ ਦਾ ਕਾਰਨ ਮਜ਼ਬੂਤ ਸ਼ਿਪਮੈਂਟ ਤੇ ਪ੍ਰੋਮੋਸ਼ਨਲ ਸਰਗਰਮੀਆਂ ਰਹੀਆਂ। ਸੂਚੀ ਵਿੱਚ ਪਹਿਲੇ 5 ਸਥਾਨਾਂ ’ਤੇ ਕਾਬਜ਼ ਕੰਪਨੀਆਂ ਨੇ 2018 ਦੀ ਦੂਜੀ ਤਿਮਾਹੀ ਵਿੱਚ ਮੋਬਾਈਲ ਬਾਜ਼ਾਰ ਦੇ 79 ਫੀਸਦੀ ਹਿੱਸੇ ’ਤੇ ਕਬਜ਼ਾ ਕੀਤਾ।
ਸ਼ਿਓਮੀਲਿਸਟ ਵਿੱਚ ਸ਼ਿਓਮੀ ਸਭ ਤੋਂ ਪਹਿਲੇ ਨੰਬਰ ’ਤੇ ਰਿਹਾ। ਸਮਾਰਟਫੋਨ ਬਾਜ਼ਾਰ ਵਿੱਚ ਇਸ ਦਾ ਹਿੱਸਾ 56 ਫੀਸਦੀ ਰਿਹਾ। ਇਹ ਆਨਲਾਈਨ ਸੈਕਟਰ ਵਿੱਚ ਸਭ ਤੋਂ ਜ਼ਿਆਦਾ (33 ਫੀਸਦੀ) ਸ਼ਿਪਮੈਂਟ ਹੈ। ਕੰਪਨੀ ਨੇ ਇਸ ਦੌਰਾਨ ਕੁੱਲ 10 ਮਿਲੀਅਨ ਸਮਾਰਟਫੋਨ ਵੇਚੇ। ਪਿਛਲੇ ਸਾਲ ਇਹ ਅੰਕੜਾ ਮਹਿਜ਼ 4.8 ਮਿਲੀਅਨ ਸੀ।
It shows that even the impossible dreams do come true! No one gave Xiaomi a chance. But we have done the incredible in just a span of 4 years. Thank you all our Mi Fans ❤️ RT my earlier 4 tweets. One lucky Mi Fan wins the best camera phone - #MiA2! https://t.co/RAj4pQkxF6 — Manu Kumar Jain (@manukumarjain) August 13, 2018
ਸੈਮਸੰਗਇਸ ਲਿਸਟ ਵਿੱਚ ਸੈਮਸੰਗ ਦੂਜੇ ਸਥਾਨ ’ਤੇ ਰਿਹਾ। ਕੰਪਨੀ ਨੇ ਹਾਲ ਹੀ ਵਿੱਚ ਆਪਣੀ ਫਲੈਗਸ਼ਿਪ ਦਾ ਗੈਲੇਕਸੀ ਨੋਟ 9 ਫੈਬਲਿਟ ਲਾਂਚ ਕੀਤਾ ਹੈ। ਕੰਪਨੀ ਨੇ ਕੁੱਲ 8 ਮਿਲੀਅਨ ਫੋਨ ਵੇਚੇ ਹਨ। ਇਸ ਦਾ ਮਾਰਕੀਟ ਸ਼ੇਅਰ ਕੁੱਲ 23.9 ਫੀਸਦੀ ਰਿਹਾ। ਪਿਛਲੇ ਸਾਲ ਇਹ ਅੰਕੜਾ 6.6 ਮਿਲੀਅਨ ਸੀ। ਮਾਰਕੀਟ ਸ਼ੇਅਰ 23.6 ਫੀਸਦੀ ਸੀ।
ਵੀਵੋਤੀਜੇ ਨੰਬਰ ’ਤੇ ਵੀਵੋ ਨੇ ਕੁੱਲ 4.2 ਮਿਲੀਅਨ ਯੂਨਿਟ ਵੇਚੇ ਹਨ। ਕੰਪਨੀ ਦਾ ਮਾਰਕੀਟ ਸ਼ੇਅਰ 12.6 ਫੀਸਦੀ ਰਿਹਾ। ਪਿਛਲੇ ਸਾਲ ਦੀ ਗੱਲ ਕੀਤੀ ਜਾਏ ਤਾਂ ਇਹ ਅੰਕੜਾ 3.6 ਮਿਲੀਅਨ ਸੀ।
ਓਪੋ2.5 ਮਿਲੀਅਨ ਯੂਨਿਟ ਵੇਚ ਕੇ ਇਹ ਕੰਪਨੀ ਚੌਥੇ ਸਥਾਨ ’ਤੇ ਰਹੀ। ਸਮਾਰਟਫੋਨ ਬਾਜ਼ਾਰ ਵਿੱਚ ਇਸ ਨੇ 12.6 ਫੀਸਦੀ ਹਿੱਸਾ ਪਾਇਆ। ਪਿਛਲੇ ਸਾਲ ਇਸ ਨੇ 3.6 ਮਿਲੀਅਨ ਯੂਨਿਟਸ ਵੇਚੇ ਸਨ।
ਟਰਾਂਸ਼ਿਅਨਇਸ ਕੰਪਨੀ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਏਗਾ ਪਰ ਇਹ ਕੰਪਨੀ ਆਈਟੈਲ, ਇੰਫਿਨਿਕਸ ਤੇ ਟੈਕਨੋ ਜਿਹੇ ਮੋਬਾਈਲ ਬਣਾਉਂਦੀ ਹੈ। ਕੰਪਨੀ ਨੇ ਇਸ ਸਾਲ 1.7 ਮਿਲੀਅਨ ਸਮਾਰਟਫੋਨ ਵੇਚੇ ਹਨ। ਇਸ ਕੰਪਨੀ ਦਾ ਮਾਰਕੀਟ ਸ਼ੇਅਰ 5 ਫੀਸਦੀ ਰਿਹਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਦੇਸ਼
ਪੰਜਾਬ
Advertisement