ਨਵੀਂ ਦਿੱਲੀ: ਅੱਜਕੱਲ੍ਹ ਫੋਨ ਦਾ ਇਸਤੇਮਾਲ ਕਰਨਾ ਆਮ ਗੱਲ ਹੋ ਗਈ ਹੈ ਪਰ ਇਸ ਦੌਰਾਨ ਉਨ੍ਹਾਂ ਨੂੰ ਆਪਣੇ ਫੋਨ ਦੀ ਸੁਰੱਖਿਆ ਦੀ ਭੋਰਾ ਚਿੰਤਾ ਨਹੀਂ ਰਹਿੰਦੀ। ਜਿੰਨੀਆ ਵੈੱਬਸਾਈਟ ਜਾਂ ਹੋਰ ਚੀਜ਼ਾਂ ਖੋਲ੍ਹੋਗੇ, ਮੋਬਾਈਲ ਅਟੈਕ ਹੋਣ ਦਾ ਖ਼ਤਰਾ ਓਨਾ ਵਧ ਜਾਂਦਾ ਹੈ। ਇਹ ਅਟੈਕ ਵਾਇਰਸ, ਐਪਸ, ਐਮਐਮਐਸ ਤੇ ਹੋਰ ਚੀਜ਼ਾਂ ਦੇ ਰੂਪ ਵਿੱਚ ਤੁਹਾਡੇ ਫੋਨ ਵਿੱਚ ਆ ਸਕਦੇ ਹਨ। ਅੱਜ ਤੁਹਾਨੂੰ ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਤੇ ਹਮੇਸ਼ਾ ਲਈ ਬਲਾਕ ਕਰਨ ਲਈ ਕੁਝ ਤਰੀਕਿਆਂ ਬਾਰੇ ਦੱਸਾਂਗੇ।

ਵਾਈਫਾਈ- ਕਦੀ ਵੀ ਕਿਸੇ ਅਨਜਾਣ ਨੈੱਟਵਰਕ ਨਾਲ ਆਪਣਾ ਫੋਨ ਕੁਨੈਕਟ ਨਾ ਕਰੋ। ਜੇ ਵਾਈਫਾਈ ਦਾ ਇਸਤੇਮਾਲ ਨਹੀਂ ਕਰ ਰਹੇ ਤਾਂ ਉਸ ਨੂੰ ਹਮੇਸ਼ਾ ਬੰਦ ਰੱਖੋ। ਵਾਈਫਾਈ ਦੀ ਮਦਦ ਨਾਲ ਕਦੀ ਵੀ ਕੋਈ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਸ਼ੇਅਰ ਨਾ ਕਰੋ।

ਐਪਸ- ਹਮੇਸ਼ਾ ਆਫੀਸ਼ੀਅਲ ਐਪਸ ਦਾ ਹੀ ਇਸਤੇਮਾਲ ਕਰੋ। ਕਦੀ ਵੀ ਕਿਸੇ ਬ੍ਰਾਊਜ਼ਰ ਤੋਂ ਐਪ ਡਾਊਨਲੋਡ ਨਾ ਕਰੋ। ਹਮੇਸ਼ਾ ਰਿਵਿਊ ਪੜ੍ਹ ਕੇ ਹੀ ਐਪ ਚੁਣੋ। ਐਪ ਨੂੰ ਅਪਡੇਟ ਕਰਦੇ ਰਹੋ। ਜੇ ਤੁਹਾਡਾ ਸਟੋਰ ਐਪ ਨੂੰ ਸਪੋਰਟ ਨਹੀਂ ਕਰਦਾ ਤਾਂ ਉਸ ਨੂੰ ਡਿਲੀਟ ਕਰ ਦਿਓ। ਐਪਸ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਨਾ ਦਿਓ।

ਬ੍ਰਾਊਜ਼ਰ- ਹਮੇਸ਼ਾ ਇਸ਼ਤਿਹਾਰਾਂ ਵੱਲ ਧਿਆਨ ਦਿਓ ਕਿਉਂਕਿ ਅਜਿਹੇ ਇਸ਼ਤਿਹਾਰ ਪਹਿਲਾਂ ਤਾਂ ਸਹੀ ਹੁੰਦੇ ਹਨ ਪਰ ਜਿਵੇਂ ਹੀ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਇਆ ਜਾਂਦਾ ਹੈ, ਉੱਥੇ ਤੁਹਾਨੂੰ ਚੂਨਾ ਲੱਗ ਸਕਦਾ ਹੈ। URLs 'ਤੇ ਵੀ ਧਿਆਨ ਦਿਓ। ਵੈੱਬ ਬ੍ਰਾਊਜ਼ਰ ਦਾ ਇਸਤੇਮਾਲ ਕਰ ਰਹੇ ਹੋ ਤਾਂ ਉੱਥੇ ਆਪਣੇ ਲਾਗਇਨ ਨੂੰ ਕਦੀ ਸੇਵ ਨਾ ਕਰੋ।

ਬਲੂਟੁੱਥ- ਆਟੋਮੈਟਿਕ ਬਲੂਟੁੱਥ ਪੇਅਰਿੰਗ ਹਮੇਸ਼ਾ ਡਿਜ਼ੇਬਲ ਰੱਖੋ। ਇਸ ਨੂੰ ਉਦੋਂ ਹੀ ਆਨ ਕਰੋ ਜਦੋਂ ਇਸ ਦੀ ਜ਼ਰੂਰਤ ਹੈ।

SMS ਦੀ ਮਦਦ ਨਾਲ ਫਿਸ਼ਿੰਗ- ਉਨ੍ਹਾਂ ਮੈਸੇਜਿਸ ਵੱਲ ਕਦੀ ਧਿਆਨ ਨਾ ਦਿਓ ਜੋ ਤੁਹਾਡੀ ਨਿੱਜੀ ਜਾਣਕਾਰੀ ਮੰਗ ਰਹੇ ਹੋਣ। ਹਮੇਸ਼ਾ ਐਪਸ, ਫੇਸਬੁੱਕ ਮੈਸੇਂਜਰ, ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਤੋਂ ਆਏ ਮੈਸੇਜਿਸ ਨੂੰ ਇੱਕ ਵਾਰ ਜਰੂਰ ਪੜ੍ਹੋ। ਮੈਸੇਜਿਸ 'ਤੇ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਧਿਆਨ ਨਾਲ ਪੜ੍ਹੋ।

ਵਿਸ਼ਿੰਗ- ਵਾਇਸ ਫਿਸ਼ਿੰਗ- ਟੈਲੀਫੋਨ ਕਾਲ ਤੇ ਈਮੇਲ ਰਿਕਵੈਸਟ 'ਤੇ ਧਿਆਨ ਨਾ ਦਿਓ। ਕਦੀ ਕਿਸੇ ਨੂੰ ਫਾਈਨੈਂਸ਼ੀਅਲ ਜਾਣਕਾਰੀ ਨਾ ਦਿਓ। ਜਿਨ੍ਹਾਂ ਈਮੇਲਜ਼ ਬਾਰੇ ਜਾਣਕਾਰੀ ਨਹੀਂ, ਉਨ੍ਹਾਂ 'ਤੇ ਕਦੀ ਕਲਿੱਕ ਨਾ ਕਰੋ। ਹਮੇਸ਼ਾ ਉਨ੍ਹਾਂ ਲੋਕਾਂ ਨਾਲ ਹੀ ਗੱਲ ਕਰੋ ਜਿਨ੍ਹਾਂ ਦੀ ਆਵਾਜ਼ ਸੁਣ ਸਕਦੇ ਹੋ ਜਾਂ ਵੇਖ ਸਕਦੇ ਹੋ। ਫੇਕ ਵੈਬਸਾਈਟ ਤੋਂ ਬਚਣ ਲਈ ਅਜਿਹਾ ਸਾਫਟਵੇਅਰ ਇੰਸਟਾਲ ਕਰੋ ਜਿਸ ਨਾਲ ਇਹ ਪਤਾ ਲੱਗੇ ਕਿ ਕਿਹੜੀ ਵੈੱਬਸਾਈਟ ਫੇਕ ਹੈ ਤੇ ਕਿਹੜੀ ਸਹੀ।