ਪੜਚੋਲ ਕਰੋ
Advertisement
ਸਾਵਧਾਨ! ਕਿਤੇ ਵ੍ਹੱਟਸਐਪ ਤੋਂ ਆਪਣੇ-ਆਪ ਡਿਲੀਟ ਤਾਂ ਨਹੀਂ ਹੋ ਰਹੀ ਚੈਟ?
ਨਵੀਂ ਦਿੱਲੀ: ਵ੍ਹੱਟਸਐਪ ‘ਤੇ ਹੁਣ ਨਵੀਂ ਦਿੱਕਤ ਸਾਹਮਣੇ ਆ ਰਹੀ ਹੈ। ਭਾਰਤ ਮਿਸ਼ਰਾ ਨਾਂ ਦੇ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਫੋਨ ਤੋਂ ਆਪਣੇ ਆਪ ਵ੍ਹੱਟਸਐਪ ਚੈਟ ਡਿਲੀਟ ਹੋ ਰਹੀ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਮੋਟੋ ਜੀ 4ਪਲੱਸ ਫੋਨ ਇਸਤੇਮਾਲ ਕਰ ਰਹੇ ਹਨ। ਕਈ ਦਿਨਾਂ ਤੋਂ ਉਨ੍ਹਾਂ ਦੀ ਚੈਟ ਆਟੋਮੈਟਿਕਲੀ ਡਿਲੀਟ ਹੋ ਰਹੀ ਹੈ।
ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਭਾਰਤ ਦਾ ਕਹਿਣਾ ਹੈ ਕਿ ਉਹ 25 ਵਾਰ ਇਸ ਦੀ ਮੇਲ ਵ੍ਹੱਟਸਐਪ ਦੀ ਸਪੋਰਟਿੰਗ ਟੀਮ ਨੂੰ ਲਿਖ ਚੁੱਕੇ ਹਨ। ਉਨ੍ਹਾਂ ਦੀ ਸ਼ਿਕਾਇਤ ਵ੍ਹੱਟਸਐਪ ਦੇ ਫੀਚਰਸ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਵੀ ਸ਼ੇਅਰ ਕੀਤੀ ਹੈ। ਭਾਰਤ ਦੀ ਸ਼ਿਕਾਇਤ ਦਾ ਵ੍ਹੱਟਸਐਪ ਵੱਲੋਂ ਵੀ ਕੋਈ ਜਵਾਬ ਨਹੀਂ ਆਇਆ ਤੇ ਉਹ ਆਪਣੇ ਫੋਨ ‘ਚ ਕਈ ਵਾਰ ਐਪ ਨੂੰ ਰੀ-ਇੰਸਟਾਲ ਕਰ ਤੇ ਕਈ ਵਾਰ ਇਸ ਨੂੰ ਰੀ-ਸੈੱਟ ਕਰ ਚੁੱਕੇ ਹਨ।
ਇਸ ਦਾ ਕਾਰਨ ਆਪਣੇ ਵ੍ਹੱਟਸਐਪ ਚੈਟ ਦੀ ਹਿਸਟਰੀ ਦਾ ਬੈਕਅੱਪ ਨਾ ਰੱਖਣਾ ਵੀ ਮੰਨਿਆ ਜਾ ਰਿਹਾ ਹੈ। ਇਸ ਦਾ ਐਲਾਨ ਪਿਛਲੇ ਸਾਲ ਅਗਸਤ ‘ਚ ਹੋਇਆ ਸੀ। ਇਸ ਦੇ ਮੁਤਾਬਕ ਜੇਕਰ ਤੁਸੀਂ ਐਪ ਦਾ ਬੈਕਅੱਪ ਨਹੀਂ ਰੱਖਦੇ ਤਾਂ ਸਾਲ ਬਾਅਦ ਵ੍ਹੱਟਸਐਪ ਅਕਾਉਂਟ ਤੋਂ ਚੈਟ ਆਪਣੇ ਆਪ ਡਿਲੀਟ ਹੋਣੀ ਸ਼ੁਰੂ ਹੋ ਜਾਵੇਗੀ। ਭਾਰਤ ਨੇ ਆਪਣੀ ਚੈਟ ਦਾ ਬੈਕਅੱਪ ਇੱਕ ਸਾਲ ਤੋਂ ਜ਼ਿਆਦਾ ਤੋਂ ਨਹੀਂ ਲਿਆ।It looks this issue persists for some Android users. Are you still experiencing it? pic.twitter.com/piBXEUopIt
— WABetaInfo (@WABetaInfo) January 10, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement