ਪੜਚੋਲ ਕਰੋ
Advertisement
ਅਜਿਹਾ ਹੋਵੇਗਾ ਵ੍ਹਟੱਸਐਪ ਦਾ ਡਾਰਕ ਮੋਡ ਫੀਚਰ
ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਵ੍ਹਟੱਸਐਪ ‘ਚ ਡਾਰਕ ਮੋਡ ਦਿੱਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਹੁਣ ਤਕ ਸਾਫ ਨਹੀਂ ਹੋਇਆ ਕਿ ਇਹ ਮੋਡ ਕਦੋਂ ਤੇ ਕਿਵੇਂ ਦਾ ਨਜ਼ਰ ਆਵੇਗਾ। ਆਮ ਤੌਰ ‘ਤੇ ਹਨੇਰੇ ‘ਚ ਇਸ ਮੋਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਅੱਖਾਂ ‘ਤੇ ਬੁਰਾ ਪ੍ਰਭਾਵ ਨਾ ਪਵੇ। ਇਹ ਫੀਚਰ ਪਹਿਲਾਂ ਹੀ ਟਵਿਟਰ, ਯੂਟਿਊਬ ਜਿਹੇ ਐਪਸ ‘ਚ ਆ ਚੁੱਕਿਆ ਹੈ।
Wabetainfo – ਇਹ ਵ੍ਹੱਟਸਐਪ ਨਾਲ ਜੁੜੀਆਂ ਖ਼ਬਰਾਂ ਦੀ ਭਰੋਸੇਮੰਦ ਵੈੱਬਸਾਈਟ ਹੈ ਜਿਸ ਨੇ ਹਾਲ ਹੀ ‘ਚ ਇੱਕ ਟਵੀਟ ਕੀਤਾ ਹੈ। ਇਸ ‘ਚ ਵ੍ਹੱਟਸਐਪ ਦੇ ਡਾਰਕ ਮੋਡ ਕੰਸੈਪਟ ਈਮੇਜ ਨੂੰ ਸ਼ੇਅਰ ਕੀਤਾ ਗਿਆ ਹੈ। ਸ਼ੇਅਰ ਕੀਤੀ ਤਸਵੀਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੈਟਿੰਗ ਐਪ ਦਾ ਡਾਰਕ ਮੋਡ ਕੁਝ ਅਜਿਹਾ ਨਜ਼ਰ ਆ ਸਕਦਾ ਹੈ।
ਐਪਸ ‘ਚ ਡਾਰਕ ਮੋਡ ਕਾਫੀ ਫੇਮਸ ਹੈ ਤੇ ਐਪਲ ਨੇ macOS Mojave ਲਈ ਵੀ ਡਾਰਕ ਥੀਮ ਰੱਖਿਆ ਹੈ ਜੋ ਡਾਰਕ ਮੋਡ ਵਰਗਾ ਹੈ। ਇਨ੍ਹਾਂ ਹੀ ਨਹੀਂ ਸੈਮਸੰਗ ਵੀ ਸਕਟਮ ਸਕਿਨ ONE UI ਲੈ ਕੇ ਆ ਰਹੀ ਹੈ, ਜਿਸ ‘ਚ ਡਾਰਕ ਮੋਡ ਦਿੱਤਾ ਜਾਵੇਗਾ। ਬੀਟਾ ਇੰਫੋ ਮੁਤਾਬਕ ਵ੍ਹੱਟਸਐਪ ਡਾਰਕ ਮੋਡ ‘ਤੇ ਕੰਮ ਕਰ ਰਿਹਾ ਹੈ ਤੇ ਇਹ ਕਿਸੇ ਡ੍ਰੀਮ ਪ੍ਰੋਜੈਕਟ ਵਰਗਾ ਹੈ। ਪਰ ਵ੍ਹੱਟਸਐਪ ਨੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਨਾ ਹੀ ਵੀਟਾ ਅਪਡੇਟ ਨੇ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਹੈ। ਇਸ ਲਈ ਇਹ ਵੀ ਸਾਫ ਨਹੀਂ ਕਿ ਇਹ ਮੋਡ ਯੂਗ਼ਰਸ ਨੂੰ ਇਸਤੇਮਾਲ ਲਈ ਕਦੋਂ ਮਿਲੇਗਾ।A follower sent me this **concept** of WhatsApp for Android with a Dark Mode (OLED compatible). Do you like it? pic.twitter.com/DxGZtdNqZy
— WABetaInfo (@WABetaInfo) January 20, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਦੇਸ਼
ਪੰਜਾਬ
Advertisement