ਨਵੀਂ ਦਿੱਲੀ: ਫੇਸਬੁਕ ਡਾਟਾ ਲੀਕ ਤੋਂ ਬਾਅਦ ਪ੍ਰਾਈਵੇਸੀ ਆਨਲਾਈਨ ਦੁਨੀਆ ਦੀ ਵੱਡੀ ਪ੍ਰੇਸ਼ਾਨੀ ਬਣ ਗਈ ਹੈ। ਫੇਸਬੁਕ ਦੇ ਡਾਟਾ ਲੀਕ ਤੋਂ ਬਾਅਦ ਵਟਸਐਪ ਨੇ ਵੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਵਟਸਐਪ ਨੇ ਕਿਹਾ ਹੈ ਕਿ ਉਹ ਗਾਹਕਾਂ ਦੇ ਬੜੇ ਘੱਟ ਅੰਕੜੇ ਇਕੱਠੇ ਕਰਦਾ ਹੈ ਤੇ ਸਾਰੇ ਮੈਸੇਜ ਐਨਕ੍ਰਿਪਟ ਰਹਿੰਦੇ ਹਨ।
ਇਹ ਸੱਚ ਹੋ ਸਕਦਾ ਹੈ ਕਿ ਵਟਸਐਪ ਆਪਣੇ ਗਾਹਕਾਂ ਦੇ ਮੈਸੇਜ ਵਿੱਚ ਜ਼ਿਆਦਾ ਦਿਲਚਸਪੀ ਨਾ ਰੱਖਦਾ ਹੋਏ ਤੇ ਨਾ ਹੀ ਆਪਣੀ ਕੰਪਨੀ ਫੇਸਬੁਕ ਨਾਲ ਡਾਟਾ ਸ਼ੇਅਰ ਕਰਦਾ ਹੋਵੇ। ਵਟਸਐਪ ਆਪਣੇ ਨਵੇਂ ਫੀਚਰ ਪੇਮੈਂਟ ਦੀ ਮਦਦ ਨਾਲ ਜਾਣਕਾਰੀਆਂ ਨੂੰ ਥਰਡ ਪਾਰਟੀ ਤੇ ਫੇਸਬੁਕ ਨਾਲ ਸ਼ੇਅਰ ਜ਼ਰੂਰ ਕਰਦਾ ਹੈ। ਇਸ ਦੀ ਮਨਜ਼ੂਰੀ ਵਟਸਐਪ ਉਸ ਵੇਲੇ ਲੈ ਲੈਂਦਾ ਹੈ ਜਦ ਮੈਸੇਜਿੰਗ ਐਪ ਨੂੰ ਡਾਉਨਲੋਡ ਕਰਦੇ ਵੇਲੇ ਤੁਹਾਡੇ ਤੋਂ ਸਹਿਮਤੀ ਮੰਗੀ ਜਾਂਦੀ ਹੈ।
ਵਟਸਐਪ ਨੇ ਅੱਗੇ ਕਿਹਾ, "ਅਸੀਂ ਨਾ ਤਾਂ ਲਾਇਸੰਸ ਵਾਲੀ ਆਰਥਿਕ ਕੰਪਨੀ ਹਾਂ ਤੇ ਨਾ ਹੀ UPI ਸੇਵਾਵਾਂ ਲਈ ਜ਼ਿੰਮੇਵਾਰ।" ਫੇਸਬੁਕ ਨੇ 2014 ਵਿੱਚ ਵਟਸਐਪ 'ਤੇ ਕਬਜ਼ਾ ਕੀਤਾ ਸੀ। 200 ਮਿਲੀਅਨ ਤੋਂ ਵੱਧ ਐਕਟਿਵ ਗਾਹਕਾਂ ਨਾਲ ਭਾਰਤ ਵਿੱਚ ਵਟਸਐਪ ਦੇ ਸਭ ਤੋਂ ਜ਼ਿਆਦਾ ਯੂਜ਼ਰ ਹਨ।