ਨਵੀਂ ਦਿੱਲੀ: ਡੇਟਾ ਸਿਕਿਉਰਿਟੀ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਹੇ ਫੇਸਬੁਕ ਤੋਂ ਬਾਅਦ ਹੁਣ ਵਟਸਐਪ ਦੀ ਯੂਜ਼ਰ ਪ੍ਰਾਈਵੇਸੀ ਨੂੰ ਲੈ ਕੇ ਸ਼ੱਕ ਸ਼ੁਰੂ ਹੋ ਗਿਆ ਹੈ। 200 ਮਿਲੀਅਨ ਤੋਂ ਵੱਧ ਐਕਟਿਵ ਗਾਹਕਾਂ ਵਾਲੇ ਇਸ ਐਪ ਨੂੰ ਲੈ ਕੇ ਐਕਸਪਰਟ ਦਾ ਦਾਅਵਾ ਹੈ ਕਿ ਇਸ ਵਿੱਚ ਲੋਕਾਂ ਦਾ ਡੇਟਾ ਓਨਾ ਸੁਰੱਖਿਅਤ ਨਹੀਂ ਜਿੰਨਾ ਦਾਅਵਾ ਕੀਤਾ ਜਾ ਰਿਹਾ ਹੈ। ਵਟਸਐਪ ਦੀਆਂ ਕੁਝ ਅਜਿਹੀਆਂ ਸ਼ਰਤਾਂ ਹਨ ਜਿਨ੍ਹਾਂ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਇਸ ਨਾਲ ਗਾਹਕਾਂ ਦੇ ਡਾਟਾ ਨੂੰ ਖਤਰਾ ਹੈ।
ਇਸ ਡਾਟਾ ਸਿਕਿਉਰਿਟੀ ਦੀ ਖਬਰ ਵਿਚਾਲੇ ਵਟਸਐਪ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਦੀ ਸਿਕਿਉਰਿਟੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ। ਵਟਸਐਪ ਡਾਟਾ ਦੀ ਛੋਟੀ ਜਾਣਕਾਰੀ ਹੀ ਆਪਣੇ ਕੋਲ ਰੱਖਦਾ ਹੈ।
ਵਟਸਐਪ ਨੇ ਕਿਹਾ ਕਿ ਇਹ ਸੱਚ ਹੈ ਕਿ ਗਰੁੱਪ ਵਿੱਚ ਲਿੰਕ ਰਾਹੀਂ ਇਨਵਾਈਟ ਦਾ ਫੀਚਰ ਸੀ ਪਰ ਇਸ ਨੂੰ ਲੋਕਾਂ ਵਾਸਤੇ ਹੀ ਰੱਖਿਆ ਗਿਆ ਹੈ। ਗਰੁੱਪ ਵਿੱਚ ਜਦ ਵੀ ਕੋਈ ਨਵਾਂ ਮੈਂਬਰ ਜੁੜਦਾ ਹੈ ਤਾਂ ਸਾਰਿਆਂ ਨੂੰ ਇੱਕ ਨੋਟੀਫਿਕੇਸ਼ਨ ਜਾਂਦਾ ਹੈ। ਜੇਕਰ ਐਡਮਿਨ ਚਾਹੁੰਦਾ ਹੈ ਤਾਂ ਉਸ ਨਵੇਂ ਮੈਂਬਰ ਨੂੰ ਗਰੁੱਪ ਵਿੱਚੋਂ ਬਾਹਰ ਵੀ ਕਰ ਸਕਦਾ ਹੈ।
ਵਟਸਐਪ ਨੂੰ ਸਾਲ 2014 ਵਿੱਚ ਫੇਸਬੁਕ ਨੇ ਖਰੀਦ ਲਿਆ ਸੀ। ਫੇਸਬੁਕ ਡੇਟਾ ਚੋਰੀ ਵਿਵਾਦ ਤੋਂ ਬਾਅਦ ਫੇਸਬੁਕ ਦੇ ਮਾਲਕ ਜ਼ਕਰਬਰਗ ਨੇ ਗਲਤੀ ਸੁਧਾਰਨ ਲਈ ਇੱਕ ਹੋਰ ਮੌਕਾ ਦਿੱਤੇ ਜਾਣ ਦੀ ਗੱਲ ਆਖੀ ਹੈ।