ਪੜਚੋਲ ਕਰੋ
Advertisement
ਵਟਸਐਪ ਵਰਤਣ ਵਾਲਿਓ 25 ਸਤੰਬਰ ਮਗਰੋਂ ਸਾਵਧਾਨ !
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਵਟਸਐਪ ਦੀ ਜਾਣਕਾਰੀ ਫੇਸਬੁੱਕ ਨਾਲ ਸਾਂਝੀ ਕਰਨ ਦੇ ਮਾਮਲੇ ਵਿੱਚ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ 25 ਸਤੰਬਰ ਤੱਕ ਦਾ ਸਾਰਾ ਡਾਟਾ ਸੁਰੱਖਿਅਤ ਹੈ ਤੇ ਇਹ ਫੇਸਬੁੱਕ ਨਾਲ ਸਾਂਝਾ ਨਹੀਂ ਹੋਵੇਗਾ।
ਹਾਈਕੋਰਟ ਨੇ ਕਿਹਾ ਜੇਕਰ ਉਪਭੋਗਤਾ 25 ਸੰਤਬਰ ਤੋਂ ਪਹਿਲਾਂ ਆਪਣੇ ਅਕਾਉਂਟ ਡਿਲੀਟ ਕਰਦੇ ਹਨ ਤਾਂ ਸਰਵਰ ਤੋਂ ਡਾਟਾ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਜੇਕਰ ਉਪਭੋਗਤਾ 25 ਸਤੰਬਰ ਤੋਂ ਬਾਅਦ ਵੀ ਵਟਸਐਪ ਦਾ ਇਸਤੇਮਾਲ ਕਰਦੇ ਹਨ ਤਾਂ ਉਸ ਤੋਂ ਬਾਅਦ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਹਾਈਕੋਰਟ ਦਾ ਇਹ ਫੈਸਲਾ ਉਸ ਪੀ.ਆਈ.ਐਲ. 'ਤੇ ਆਇਆ ਹੈ, ਜਿਸ ਵਿੱਚ ਵਟਸਐਪ ਦੀ ਜਾਣਕਾਰੀ ਫੇਸਬੁੱਕ ਤੋਂ ਸ਼ੇਅਰ ਕਰਨ ਦੀ ਪਾਲਿਸੀ ਨੂੰ ਚੁਣੌਤੀ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਵਟਸਐਪ ਦੇ ਨਵੇਂ ਅਪਡੇਟ ਵਿੱਚ ਕੰਪਨੀ ਦੀ ਨਵੀਂ ਪਾਲਿਸੀ ਲਈ ਯੂਜ਼ਰਸ ਦੀ ਸਹਿਮਤੀ ਮੰਗੀ ਜਾ ਰਹੀ ਹੈ। ਇਸ ਨਵੀਂ ਪਾਲਿਸੀ ਤਹਿਤ ਵਟਸਐਪ ਤੁਹਾਡਾ ਯੂਜ਼ਰਸ ਦਾ ਨੰਬਰ ਆਪਣੀ ਪੇਰੈਂਟ ਕੰਪਨੀ ਫੇਸਬੁੱਕ ਨਾਲ ਸਾਂਝਾ ਕਰੇਗਾ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਫੇਸਬੁੱਕ ਦੀ ਇਹ ਨਵੀਂ ਪਾਲਿਸੀ ਬਹੁਤ ਭਰਮਾਉਣ ਵਾਲੀ ਹੈ ਜਿਸ ਦਾ ਨਫਾ-ਨੁਕਸਾਨ ਆਮ ਆਦਮੀ ਆਸਾਨੀ ਨਾਲ ਨਹੀਂ ਸਮਝ ਸਕੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement