ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਭਾਰਤੀ ਗਾਹਕਾਂ ਲਈ ‘ਐਮਆਈ ਫੈਨ ਮੇਲਾ’ ਲਾਇਆ ਹੈ ਜੋ 5 ਤੋਂ 6 ਅਪ੍ਰੈਲ ਤੱਕ ਚੱਲੇਗਾ। ਇਸ ਸੇਲ ਵਿੱਚ ਸ਼ਿਓਮੀ ਉਤਪਾਦਾਂ ’ਤੇ ਮੋਟੀ ਛੋਟ, ਬੰਡਲ ਆਫ਼ਰ ਤੇ ਕੂਪਨ ਜਿਹੇ ਕਈ ਫ਼ਾਇਦੇ ਮਿਲਣਗੇ। ਇਸ ਦੇ ਨਾਲ ਹੀ ਮੇਲੇ ਵਿੱਚ ਕੰਪਨੀ ਦਾ ਨਵਾਂ ਐਮਆਈ ਸਮਾਰਟ ਟੀਵੀ ਤੇ ਵੀਅਰੇਬਲ ਵੀ ਸ਼ਾਮਲ ਹੋਣਗੇ। ਇਹ ਸੇਲ ਕੰਪਨੀ ਦੀ ਵੈੱਬਸਾਈਟ mi.com ’ਤੇ ਹੈ।

ਕੰਪਨੀ ਦੇ ਹਾਲ ਹੀ ਵਿੱਚ ਲਾਂਚ ਹੋਏ ਸਮਾਰਟਫ਼ੋਨਜ਼ ਰੈੱਡਮੀ ਨੋਟ 5 ਪ੍ਰੋ, ਰੈੱਡਮੀ ਨੋਟ 5 ਤੇ ਰੈੱਡਮੀ 5 ਦੀ ਵਿਕਰੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੈ। ਐਮਆਈ ਟੀਵੀ 4, ਐਮਆਈ ਟੀਵੀ 4ਏ (43 ਇੰਚ) ਤੇ ਐਮਆਈ ਟੀਵੀ 4ਏ (32 ਇੰਚ) ਦੀ ਵਿਕਰੀ ਸ਼ਾਮ 5 ਵਜੇ ਹੋਵੇਗੀ।

ਇਸ ਦੌਰਾਨ ਰੈੱਡਮੀ 5ਏ ਤੇ ਐਮਆਈ ਟੀਵੀ 4ਏ (32 ਇੰਚ) ਮਹਿਜ਼ 5,999 ਰੁਪਏ ਵਿੱਚ ਖਰੀਦੇ ਜਾ ਸਕਦੇ ਹਨ। 199 ਰੁਪਏ ਦਾ ਐਮਆਈ ਬੈਂਡ ਸਟਰੈਪ ਖਰੀਦਣ ’ਤੇ ਐਮਆਈ ਬੈਂਡ ਦਾ ਐਚਆਰਐਕਸ ਐਡੀਸ਼ਨ ਫ਼ਰੀ ਮਿਲੇਗਾ। 399 ਰੁਪਏ ਦਾ ਐਮਆਈ ਈਅਰਫ਼ੋਨ ਬੇਸਿਕ ਨਾਲ ਐਮਆਈ ਬਲੂਟੁੱਥ ਸਪੀਕਰ ਫਰੀ ਮਿਲਣਗੇ।

6 ਅਪ੍ਰੈਲ ਨੂੰ ਰੈੱਡਮੀ ਵਾਈ1 ਲਾਈਟ ਦੇ 249 ਰੁਪਏ ਦੇ ਕਵਰ ਨਾਲ ਇਸ ਫ਼ੋਨ ਦਾ 2 ਜੀਬੀ ਰੈਮ ਵੈਰੀਐਂਟ ਫ਼ਰੀ ਮਿਲੇਗਾ। ਐਮਆਈ ਏਅਰ ਪਿਉਰੀਫਾਇਰ ਖਰੀਦਣ ’ਤੇ ਐਮਆਈ ਏਅਰ ਪਿਉਰੀਫਾਇਰ 2 ਫ਼ਰੀ ਮਿਲੇਗਾ। ਇਸ ਮੇਲੇ ਦੀ ਖ਼ਾਸ ਗੱਲ ਇਹ ਹੈ ਕਿ ਉਤਪਾਦਾਂ ’ਤੇ ਮਿਲਣ ਵਾਲੀ ਛੋਟ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਤੁਸੀਂ ਆਪਣੇ ਕਿੰਨੇ ਦੋਸਤਾਂ ਨੂੰ ਇਸ ਸੇਲ ਲਈ ਇਨਵਾਈਟ ਕਰਦੇ ਹੋ।